ਨਹਿਰ ''ਚੋਂ ਔਰਤ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ, 6 ਦਿਨਾਂ ਤੋਂ ਲਾਪਤਾ ਸੀ ਔਰਤ

Friday, Oct 16, 2026 - 03:37 PM (IST)

ਨਹਿਰ ''ਚੋਂ ਔਰਤ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ, 6 ਦਿਨਾਂ ਤੋਂ ਲਾਪਤਾ ਸੀ ਔਰਤ

ਨਵਾਂਸ਼ਹਿਰ/ਮੁਕੰਦਪੁਰ (ਵੈੱਬ ਡੈਸਕ)- ਨਵਾਂਸ਼ਹਿਰ ਦੇ ਥਾਣਾ ਮੁਕੰਦਪੁਰ ਅਧੀਨ ਪੈਂਦੇ ਪਿੰਡ ਰਹਿਣ ਦੀ ਔਰਤ ਹਰਜੀਤ ਕੌਰ (60) ਦੀ ਲਾਸ਼ ਨਹਿਰ ਵਿਚੋਂ ਬਰਾਮਦ ਕੀਤੀ ਗਈ। ਹਰਜੀਤ ਕੌਰ ਪਤਨੀ ਸਤਨਾਮ ਸਿੰਘ ਦੀ ਲਾਸ਼ ਨਹਿਰ ’ਚੋਂ ਮਿਲਣ ’ਤੇ ਇਲਾਕੇ ਵਿਚ ਸਨਸਨੀ ਫੈਲ ਗਈ।  ਮ੍ਰਿਤਕਾ ਦੇ ਪਤੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ 11 ਤਾਰੀਖ਼ ਨੂੰ ਸੰਗਰੂਰ ਜ਼ਿਲ੍ਹੇ ਵਿਚ ਸੰਗਤ ਰੂਪ ਵਿਚ ਅਲੀ ਸ਼ੇਰ ਪਿੰਡ ਦੇ ਗੁਰੂ ਘਰ ਵਿਖੇ ਨਤਮਸਤਕ ਹੋਣ ਗਏ ਸਨ। ਉਸ ਦੀ ਪਤਨੀ ਅਤੇ ਨੂੰਹ ਦੋਵੇਂ ਘਰ ਵਿਚ ਸਨ। ਉਸ ਦੀ ਪਤਨੀ ਘਰੋਂ ਪੈਨਸ਼ਨ ਅਤੇ ਦਵਾਈ ਲੈਣ ਦਾ ਕਹਿ ਕੇ ਘਰੋਂ ਨਿਕਲੀ ਸੀ ਪਰ ਉਹ ਵਾਪਸ ਘਰ ਨਹੀਂ ਪਰਤੀ। ਪਰਿਵਾਰ ਵੱਲੋਂ ਫੇਸਬੁੱਕ 'ਤੇ ਹੋਰ ਗਰੁੱਪਾਂ ’ਚ ਲਾਪਤਾ ਹੋਣ ਦੀ ਖ਼ਬਰ ਦਿੱਤੀ ਪਰ ਕੋਈ ਥਹੁ ਪਤਾ ਨਾ ਮਿਲਿਆ। ਅੱਜ 16 ਅਕਤੂਬਰ ਨੂੰ ਨਹਿਰ ਵਿਚ ਪਾਣੀ ਬੰਦ ਹੋਣ ਕਰਕੇ ਕਿਸੇ ਨੇ ਵੇਖਿਆ ਕਿ ਔਰਤ ਦੀ ਮੂਧੇ ਮੂੰਹ ਲਾਸ਼ ਪਈ ਹੈ। 

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਅਨਾਜ ਮੰਡੀ 'ਚ ਮੁੰਡੇ ਦਾ ਬੇਰਹਿਮੀ ਨਾਲ ਕਤਲ

ਘਰਦਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਥਾਣਾ ਮੁਕੰਦਪੁਰ ਨੂੰ ਇਤਲਾਹ ਦਿੱਤੀ। ਸਲਾਹ ਇਤਲਾਹ ਮਿਲਦੇ ਹੀ ਥਾਣਾ ਮੁਖੀ ਸਬ ਇੰਸਪੈਕਟਰ ਜਸਵਿੰਦਰ ਸਿੰਘ ਸਮੇਤ ਟੀਮ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨਹਿਰ ਵਿਚੋਂ ਕੱਢਵਾ ਕੇ ਪੋਸਟਮਾਰਟਮ ਕਰਵਾਉਣ ਲਈ ਅਗਲੀ ਕਾਰਵਾਈ ਸ਼ੁਰੂ ਦਿੱਤੀ। ਪੁਲਸ ਵੱਲੋਂ ਬਿਆਨ ਲਏ ਜਾਣ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਮ੍ਰਿਤਕਾ ਦੋ ਬੱਚਿਆਂ ਦੀ ਮਾਂ ਸੀ। ਉਸ ਦਾ ਪੁੱਤਰ ਅਮਰੀਕਾ ਵਿਚ ਰਹਿੰਦਾ ਹੈ ਅਤੇ ਧੀ ਸੰਗਰੂਰ ਵਿਖੇ ਵਿਆਹੀ ਹੋਈ ਹੈ। 

ਇਹ ਵੀ ਪੜ੍ਹੋ: ਸੰਜੀਵ ਅਰੋੜਾ ਨੂੰ ਝਟਕਾ, ਹਾਈਕੋਰਟ ਨੇ ਜ਼ਮਾਨਤ ਪਟੀਸ਼ਨ ਕੀਤੀ ਰੱਦ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News