ਪੰਜਾਬ ਪੁਲਸ ਨੂੰ ਮਿਲੀ ਨਸ਼ੇ ਦੀ ਵੱਡੀ ਖੇਪ! ਢਾਈ ਲੱਖ ਗੋਲੀਆਂ ਤੇ ਹਜ਼ਾਰਾਂ ਟੀਕਿਆਂ ਸਣੇ 6 ਕਾਬੂ

Friday, Feb 07, 2025 - 03:02 PM (IST)

ਪੰਜਾਬ ਪੁਲਸ ਨੂੰ ਮਿਲੀ ਨਸ਼ੇ ਦੀ ਵੱਡੀ ਖੇਪ! ਢਾਈ ਲੱਖ ਗੋਲੀਆਂ ਤੇ ਹਜ਼ਾਰਾਂ ਟੀਕਿਆਂ ਸਣੇ 6 ਕਾਬੂ

ਫ਼ਤਹਿਗੜ੍ਹ ਸਾਹਿਬ (ਵਿਪਨ): ਫ਼ਤਹਿਗੜ੍ਹ ਸਾਹਿਬ ਦੀ ਪੁਲਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ CIA ਸਰਹਿੰਦ ਦੀ ਟੀਮ ਨੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਨਾਲ ਸਬੰਧਤ 6 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 2 ਲੱਖ 56,846 ਨਸ਼ੀਲੀਆਂ ਗੋਲੀਆਂ/ਕੈਪਸੂਲ, 21,364 ਨਸ਼ੀਲੇ ਟੀਕੇ ਅਤੇ 738 ਸ਼ੀਸ਼ੀਆਂ (Vials) ਬਰਾਮਦ ਕੀਤੇ ਹਨ। ਉੱਥੇ ਹੀ ਦੋਸ਼ੀਆਂ ਕੋਲੋਂ ਇਕ ਸਕੂਟਰੀ, ਮੋਟਰਸਾਈਕਲ ਤੇ ਇਕ ਕਾਰ ਬਰਾਮਦ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਲਗਾਤਾਰ 2 ਦਿਨ ਬੰਦ ਰਹਿਣਗੇ ਸਕੂਲ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਫ਼ਤਹਿਗੜ੍ਹ ਸਾਹਿਬ ਡਾ: ਰਵਜੋਤ ਗਰੇਵਾਲ ਨੇ ਦੱਸਿਆ ਕਿ ਪੰਜਾਬ ਪੁਲਸ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਥਾਣਾ ਬਡਾਲੀ ਆਲਾ ਸਿੰਘ ਵਿਖੇ ਐੱਨ.ਡੀ.ਪੀ.ਐੱਸ. ਐਕਟ ਦਾ ਮਾਮਲਾ ਦਰਜ ਕਰਕੇ ਉਸ ਦੀ ਡੂੰਘਾਈ ਨਾਲ ਜਾਂਚ ਕਰਦੇ ਹੋਏ ਉੱਤਰ ਪ੍ਰਦੇਸ਼ ਤੋਂ ਹਰਿਆਣਾ-ਪੰਜਾਬ ਵਿਚ ਚੱਲ ਰਹੀ ਨਸ਼ਾ ਸਪਲਾਈ ਚੇਨ ਨੂੰ ਤੋੜਿਆ ਗਿਆ ਹੈ। CIA ਸਰਹਿੰਦ ਦੀ ਟੀਮ ਨੇ ਦੋਸ਼ੀ ਪਰਵਿੰਦਰ ਸਿੰਘ ਵਾਸੀ ਪਿੰਡ ਚਲਣਾ ਖੁਰਦ ਜ਼ਿਲ੍ਹਾ SAS ਨਗਰ ਨੂੰ ਕਾਬੂ ਕਰਕੇ ਉਸ ਪਾਸੋਂ ਭਾਰੀ ਮਾਤਰਾ ਵਿਚ ਨਸ਼ੀਲੇ ਟੀਕੇ/ਸ਼ੀਸ਼ੀਆਂ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਅਤੇ ਮੁਕੱਦਮਾ ਦਰਜ ਕੀਤਾ ਗਿਆ। ਤਫਤੀਸ਼ ਦੌਰਾਨ ਬੈਕਵਰਡ/ਫਾਰਵਰਡ ਲਿੰਕਾਂ 'ਤੇ ਕੰਮ ਕਰਦੇ ਹੋਏ ਸਾਹਮਣੇ ਆਇਆ ਕਿ ਦੋਸ਼ੀ ਪਰਵਿੰਦਰ ਸਿੰਘ ਖੁਦ ਨਸ਼ਾ ਕਰਦਾ ਵੀ ਹੈ ਅਤੇ ਵੇਚਦਾ ਵੀ ਹੈ। ਉਹ ਯਮੁਨਾਨਗਰ ਦੇ ਸਾਹਿਲ ਨਾਂ ਦੇ ਵਿਅਕਤੀ ਪਾਸੋਂ ਮੈਡੀਕਲ ਨਸ਼ਾ ਲਿਆ ਕੇ ਫ਼ਤਹਿਗੜ੍ਹ ਸਾਹਿਬ ਤੇ ਮੋਹਾਲੀ ਵਿਚ ਸਪਲਾਈ ਕਰਦਾ ਸੀ। ਇਸ ਤੋਂ ਬਾਅਦ ਸਾਹਿਲ ਨਾਂ ਦੇ ਵਿਅਕਤੀ ਤੋਂ ਨਸ਼ੀਲੀਆਂ ਗੋਲੀਆਂ/ ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕੀਤਾ। ਸਾਹਿਲ ਦਾ ਯਮੁਨਾਨਗਰ ਵਿਚ ਦੀ ਜਿਮ ਸਪਲੀਮੈਂਟ ਦਾ ਸਟੋਰ ਹੈ, ਜਿਸ ਦੀ ਆੜ ਵਿਚ ਇਹ ਮੈਡੀਕਲ ਨਸ਼ਾ ਹਰਿਆਣਾ ਅਤੇ ਪੰਜਾਬ ਵਿਚ ਸਪਲਾਈ ਦੇ ਰਿਹਾ ਸੀ। ਸਾਹਿਲ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਹ ਨਸ਼ਾ ਪੰਕਜ ਚੌਧਰੀ ਉਰਫ ਵਿਰਾਟ ਵਾਸੀ ਸਹਾਰਨਪੁਰ ਤੋਂ ਲੈਂਦਾ ਹੈ। ਸੀ.ਆਈ.ਏ. ਸਟਾਫ ਨੇ ਪੰਕਜ ਚੌਧਰੀ ਅਤੇ ਸ਼ੁਭਮ ਵਾਸੀਆਨ ਸਹਾਰਨਪੁਰ (UP) ਨੂੰ ਗ੍ਰਿਫ਼ਤਾਰ ਕੀਤਾ। ਸ਼ੁਭਮ ਜੋ ਕਿ ਪੰਕਜ ਦਾ ਇਸ ਧੰਦੇ ਵਿਚ ਪਾਰਟਨਰ ਹੈ, ਜਿਨ੍ਹਾਂ ਨੇ ਸਹਾਰਨਪੁਰ ਵਿਚ ਹੀ ਗੈਰ-ਕਾਨੂੰਨੀ ਗੋਦਾਮ ਲਿਆ ਹੋਇਆ ਸੀ, ਜਿਸ ਵਿਚੋਂ ਕਮਰਸ਼ੀਅਲ ਭਾਰੀ ਮਾਤਰਾ ਵਿਚ ਨਸ਼ੀਲੇ ਟੀਕੇ ਸ਼ੀਸ਼ੀਆਂ ਅਤੇ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ। ਪੰਕਜ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਹ ਮੈਡੀਕਲ ਨਸ਼ਾ ਅਬਦੁੱਲ ਵਾਜੀਦ ਵਾਸੀ ਮੇਰਠ (UP) ਤੋਂ ਮੰਗਵਾਉਂਦਾ ਹੈ। ਜਿਸ ਤੋਂ ਬਾਅਦ CIA ਦੀ ਟੀਮ ਨੇ ਮੇਰਠ ਰੇਡ ਕੀਤੀ ਅਤੇ ਉੱਥੇ ਅਬਦੁੱਲ ਤੇ ਉਸ ਦੇ ਪਾਰਟਨਰਜ਼ ਸਾਹਿਦ ਅਤੇ ਵਸੀਮ ਵਾਸੀਆਨ ਮੇਰਠ ਨੂੰ ਕਾਬੂ ਕੀਤਾ ਗਿਆ। 

ਇਹ ਖ਼ਬਰ ਵੀ ਪੜ੍ਹੋ - Punjab: ਹੋਟਲ 'ਚ ਚੱਲ ਰਿਹਾ ਸੀ 'ਗੰਦਾ' ਧੰਦਾ! ਉੱਪਰੋਂ ਜਾ ਪਹੁੰਚੇ ਨਿਹੰਗ ਸਿੰਘ, ਕੰਧਾਂ ਟੱਪ-ਟੱਪ ਭੱਜੇ ਮੁੰਡੇ ਕੁੜੀਆਂ

ਇਨ੍ਹਾਂ ਦੇ ਦੱਸੇ ਮੁਤਾਬਕ ਅਬਦੁਲ ਦੇ ਗੈਰ-ਕਾਨੂੰਨੀ ਗੋਦਾਮ 'ਤੇ ਰੇਡ ਕਰਕੇ ਭਾਰੀ ਮਾਤਰਾ (ਕਮਰਸ਼ੀਅਲ ਮਾਤਰਾ ਵਿਚ ਨਸ਼ੀਲੇ ਟੀਕੇ ਸ਼ੀਸ਼ੀਆਂ ਅਤੇ ਨਸ਼ੀਲੀਆਂ ਗੋਲੀਆਂ/ਕੈਪਸੂਲ ਬਰਾਮਦ ਕੀਤੇ। ਹੁਣ ਤੱਕ ਦੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਨਸ਼ੇ ਦੀ ਸਪਲਾਈ ਦਾ ਇਕ ਪੂਰਾ ਨੈਟਵਰਕ ਹੈ ਜੋ ਕਿ ਮੇਰਠ (UP), ਦਿੱਲੀ, ਸਹਾਰਨਪੁਰ (UP), ਯਮੁਨਾਨਗਰ (ਹਰਿਆਣਾ) ਤੋਂ ਸ਼ੁਰੂ ਹੋ ਕੇ ਪੰਜਾਬ ਤਕ ਫੈਲਿਆ ਹੋਇਆ ਸੀ। CIA ਦੀ ਟੀਮ ਨੇ 06 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ-ਨਾਲ ਮੈਡੀਕਲ ਨਸ਼ਾ ਸਪਲਾਈ ਕਰਨ ਲਈ ਬਣਾਏ 3 ਗੈਰ ਕਾਨੂੰਨੀ ਗੋਦਾਮਾਂ ਦਾ ਵੀ ਪਰਦਾਫਾਸ਼ ਵੀ ਕੀਤਾ ਹੈ ਅਤੇ 2,56,826 ਨਸ਼ੀਲੀਆਂ ਗੋਲੀਆਂ/ਕੈਪਸੂਲ 21,364 ਨਸ਼ੀਲੇ ਟੀਕੇ ਅਤੇ 738 ਸ਼ੀਸ਼ੀਆਂ (Vials) ਬ੍ਰਾਮਦ ਕੀਤੀਆਂ ਹਨ। ਦੋਸ਼ੀਆਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਜਿੰਨ੍ਹਾ ਪਾਸੋਂ ਪੁੱਛਗਿੱਛ ਜਾਰੀ ਹੈ ਅਤੇ ਜਿੰਨ੍ਹਾ ਪਾਸੋਂ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News