ਜ਼ਮੀਨ ਵੇਚਣ ਦੇ ਨਾਂ ’ਤੇ 27 ਲੱਖ ਰੁਪਏ ਦੀ ਧੋਖਾਧੜੀ ਕਰਨ ਵਾਲੇ 4 ਖਿਲਾਫ ਕੇਸ ਦਰਜ

Saturday, Aug 09, 2025 - 04:17 PM (IST)

ਜ਼ਮੀਨ ਵੇਚਣ ਦੇ ਨਾਂ ’ਤੇ 27 ਲੱਖ ਰੁਪਏ ਦੀ ਧੋਖਾਧੜੀ ਕਰਨ ਵਾਲੇ 4 ਖਿਲਾਫ ਕੇਸ ਦਰਜ

ਪਾਤੜਾਂ (ਸਨੇਹੀ) : ਪਾਤੜਾਂ ਪੁਲਸ ਨੇ ਜ਼ਮੀਨ ਵੇਚਣ ਦੇ ਨਾਂ ’ਤੇ 27 ਲੱਖ ਰੁਪਏ ਦੀ ਧੋਖਾਧੜੀ ਕਰਨ ਵਾਲੇ 2 ਔਰਤਾਂ ਸਮੇਤ 4 ਵਿਅਕਤੀਆਂ ਖਿਲਾਫ ਕੇਸ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ? ਪੀੜਤ ਹਰਨੂਰ ਸਿੰਘ ਪੁੱਤਰ ਜ ਪਿੰਡ ਕਰਵਾਣਾ ਜ਼ਿਲ੍ਹਾ ਕੈਂਥਲ ਹਰਿਆਣਾ ਨੇ ਪਾਤੜਾਂ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਦੱਸਿਆ ਕਿ ਕੇਲਾਪਤੀ, ਸੁਮਨ ਦੇਵੀ, ਰਾਕੇਸ਼ ਕੁਮਾਰ ਅਤੇ ਸੰਦੀਪ ਕੁਮਾਰ ਵਾਸੀਆਨ ਪਿੰਡ ਨਿਊਲੀ ਕਲਾਂ ਜ਼ਿਲ੍ਹਾ ਹਿਸਾਰ ਹਰਿਆਣਾ ਉਸ ਨੂੰ ਜ਼ਮੀਨ ਵੇਚਣ ਦਾ ਝਾਂਸਾ ਦੇ ਕੇ ਬਤੌਰ ਬਿਆਨਾਂ 27 ਲੱਖ ਰੁਪਏ ਹਾਸਲ ਕਰਕੇ ਉਸ ਦੇ ਹੱਕ ਵਿਚ ਰਜਿਸਟਰੀ ਨਾ ਕਰਵਾ ਕੇ ਰਜਿਸਟਰੀ ਕਰਵਾਉਣ ਦੀ ਮਿਆਦ ਵਧਾਉਣ ਵਾਲੀ ਲਿਖਤ ’ਤੇ ਸੁਮਨ ਦੇਵੀ ਦੇ ਫਰਜ਼ੀ ਸਾਈਨ ਕਰਕੇ ਉਸ ਨਾਲ ਧੋਖਾਧੜੀ ਕੀਤੀ ਹੈ।

ਪੁਲਸ ਨੇ ਪੀੜਤ ਦੇ ਬਿਆਨਾਂ ’ਤੇ ਕਥਿਤ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 181, ਮਿਤੀ 8-8-2028, ਧਾਰਾ,318,336(2) 338,340 ਬੀ. ਐੱਨ. ਐੱਸ ਤਹਿਤ ਥਾਣਾ ਪਾਤੜਾਂ ਵਿਖੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਮੁਕੱਦਮਾ ਦਰਖਾਸਤ ਨੰਬਰ 7396 /ਪੇਸ਼ੀ ਮਿਤੀ 8-8-2025 ਤਹਿਤ ਬਾਅਦ ਪੜਤਾਲ ਦਰਜ ਰਜਿਸਟਰ ਹੋਇਆ ਹੈ।


author

Gurminder Singh

Content Editor

Related News