ਵਰਨਾ ਕਾਰ ਤੇ ਕਮਰਸ਼ੀਅਲ ਟੈਂਪੂ ਦੀ ਭਿਆਨਕ ਟੱਕਰ, ਕਾਰ ਚਾਲਕ ਦੀ ਮੌਤ
Sunday, Aug 03, 2025 - 07:30 PM (IST)

ਪਟਿਆਲਾ/ਰੱਖੜਾ (ਰਾਣਾ) : ਪਟਿਆਲਾ ਨਾਭਾ ਰੋਡ 'ਤੇ ਪਿੰਡ ਚਾਹਦਹਾਨਪੁਰ ਨਜ਼ਦੀਕ ਹੁੰਡਾਈ ਦੀ ਵਰਨਾ ਕਾਰ ਤੇ ਕਮਰਸ਼ੀਅਲ ਟੈਂਪੂ ਵਿਚਕਾਰ ਹੋਈ ਭਿਆਨਕ ਟੱਕਰ ਵਿੱਚ ਕਾਰ ਚਾਲਕ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਹੋਰ ਪੰਜ ਵਿਅਕਤੀਆਂ ਦੇ ਬੁਰੀ ਤਰ੍ਹਾਂ ਜ਼ਖਮੀ ਹੋਣ ਦਾ ਪਤਾ ਚੱਲਿਆ ਹੈ।
ਥਾਣਾ ਬਖਸ਼ੀਵਾਲ ਅਧੀਨ ਪੈਂਦੀ ਸੈਂਚਰੀ ਇਨਕਲੇਵ ਚੌਕੀ ਇੰਚਾਰਜ ਹਰਬੰਸ ਸਿੰਘ ਅਤੇ ਕੇਸ 'ਤੇ ਆਈਓ ਸਮਸ਼ੇਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ ਅੰਬਾਲਾ ਵਾਸੀ ਕਾਰ ਚਾਲਕ ਮਹਿੰਦਰ ਕੁਮਾਰ ਜੈਨ ਲੁਧਿਆਣਾ ਤੋਂ ਪਰਿਵਾਰਿਕ ਮੈਂਬਰਾਂ ਸਮੇਤ ਮੱਥਾ ਟੇਕ ਕੇ ਵਾਪਸ ਅੰਬਾਲਾ ਨੂੰ ਜਾ ਰਹੇ ਸਨ, ਜਿਨ੍ਹਾਂ ਦੀ ਸਾਹਮਣੇ ਆਉਂਦੀ ਕਮਰਸ਼ੀਅਲ ਟੈਂਪੂ ਵਿਚਕਾਰ ਟੱਕਰ ਹੋ ਗਈ ਜਿਸ ਵਿੱਚ ਜੇਰੇ ਇਲਾਜ ਮਹਿੰਦਰ ਕੁਮਾਰ ਜੈਨ ਜ਼ਖਮਾਂ ਦੀ ਤਾਬ ਨਾ ਚਲਦੇ ਹੋਏ ਮੌਤ ਹੋ ਗਈ। ਉਥੇ ਹੀ ਚਾਰ ਹੋਰ ਕਾਰ ਸਵਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪਟਿਆਲਾ ਦੀ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਉਥੇ ਹੀ ਕਮਰਸ਼ੀਅਲ ਟੈਂਪੂ ਚਾਲਕ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਹ ਸੜਕ ਹਾਦਸਾ ਇਨਾ ਭਿਆਨਕ ਸੀ ਦੋਵਾਂ ਵਾਹਨਾਂ ਵਿਚੋਂ ਜ਼ਖਮੀਆਂ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਤੇ ਫਿਰ ਐਬੂਲੈਂਸ ਰਾਹੀਂ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਲਈ ਭੇਜਿਆ ਗਿਆ। ਪੁਲਸ ਮੁਤਾਬਿਕ ਵਾਪਰੇ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e