ਪੰਜਾਬ ਪੁਲਸ ਨੇ ਬਣਾਇਆ ਨਵਾਂ ਰਿਕਾਰਡ, 10 ਮਹੀਨਿਆਂ 'ਚ ਬਰਾਮਦ ਕੀਤੀ 1090 ਕਿੱਲੋ ਹੈਰੋਇਨ

Monday, Oct 30, 2023 - 04:31 PM (IST)

ਪੰਜਾਬ ਪੁਲਸ ਨੇ ਬਣਾਇਆ ਨਵਾਂ ਰਿਕਾਰਡ, 10 ਮਹੀਨਿਆਂ 'ਚ ਬਰਾਮਦ ਕੀਤੀ 1090 ਕਿੱਲੋ ਹੈਰੋਇਨ

ਚੰਡੀਗੜ੍ਹ : ਪੰਜਾਬ ਪੁਲਸ ਨੇ ਹੈਰੋਇਨ ਬਰਾਮਦਗੀ 'ਚ ਨਵਾਂ ਰਿਕਾਰਡ ਬਣਾਇਆ ਹੈ। ਨਸ਼ਿਆਂ ਖ਼ਿਲਾਫ਼ ਲੜਾਈ 'ਚ ਪੁਲਸ ਨੇ 10 ਮਹੀਨਿਆਂ ਦੇ ਘੱਟ ਸਮੇਂ 'ਚ 1090 ਕਿੱਲੋ ਹੈਰੋਇਨ ਫੜ੍ਹੀ ਹੈ ਅਤੇ ਵੱਖ-ਵੱਖ ਜ਼ਿਲ੍ਹਿਆਂ 'ਚ 9571 ਮਾਮਲੇ ਦਰਜ ਕੀਤੇ ਹਨ। ਨਸ਼ਾ ਤਸਕਰੀ 'ਚ ਸ਼ਾਮਲ 13,197 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਦਾ ਦਾਅਵਾ ਹੈ ਕਿ ਫੜ੍ਹੇ ਗਏ ਮੁਲਜ਼ਮਾਂ 'ਚ ਕਰੀਬ 3 ਹਜ਼ਾਰ ਤੋਂ ਵੱਧ ਵੱਡੀਆਂ ਮੱਛੀਆਂ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਬਦਲ ਰਹੀ ਤਸਵੀਰ, ਲੱਖਾਂ ਰੁਪਏ ਕਮਾਉਣ ਦਾ ਸਾਧਨ ਬਣ ਰਹੀ 'ਪਰਾਲੀ'

ਇਸ ਤੋਂ ਪਹਿਲਾਂ ਪੰਜਾਬ ਪੁਲਸ ਵੱਲੋਂ ਹੈਰੋਇਨ ਦੀ ਸਭ ਤੋਂ ਵੱਡੀ ਬਰਾਮਦਗੀ ਸਾਲ 2020 ’ਚ ਕੀਤੀ ਗਈ ਸੀ। 2020 ’ਚ ਪੁਲਸ ਵੱਲੋਂ 759.82 ਕਿੱਲੋ ਹੈਰੋਇਨ ਫੜ੍ਹੀ ਗਈ ਸੀ। ਇਸ ਸਾਲ ਦੀ ਹੈਰੋਇਨ ਦੇ ਰਿਕਾਰਡ ਜ਼ਬਤੀ ਦਾ ਕਾਰਨ ਮਾਨਸੂਨ ਦੇ ਮੌਸਮ ਦੌਰਾਨ ਪਾਕਿਸਤਾਨ ਸਥਿਤ ਤਸਕਰਾਂ ਵੱਲੋਂ ਪੰਜਾਬ ਵਿਚ ਨਸ਼ੀਲੀਆਂ ਦਵਾਈਆਂ ਨੂੰ ਧੱਕਣ ਦੀਆਂ ਵੱਧਦੀਆਂ ਕੋਸ਼ਿਸ਼ਾਂ ਨੂੰ ਮੰਨਿਆ ਜਾ ਰਿਹਾ ਹੈ। ਪੁਲਸ ਨੇ ਦਰਿਆਈ ਖੇਤਰਾਂ ਜ਼ਰੀਏ ਸਰਹੱਦ ਪਾਰੋਂ ਇਕ ਹੀ ਵਾਰ ’ਚ ਭਾਰੀ ਮਾਤਰਾ ਵਿਚ 30 ਕਿੱਲੋ ਅਤੇ ਉਸ ਤੋਂ ਵੱਧ ਡਰੱਗਜ਼ ਭੇਜਣ ਦੇ ਯਤਨਾਂ ਦਾ ਇਕ ਨਵਾਂ ਚਲਨ ਦੇਖਿਆ।

ਇਹ ਵੀ ਪੜ੍ਹੋ : ਹੁਣ ਕੈਦੀ ਜੇਲ੍ਹ 'ਚ ਨਹੀਂ ਲੁਕਾ ਸਕਣਗੇ ਮੋਬਾਇਲ, 3 ਮੀਟਰ ਹੇਠਾਂ ਲੁਕਾਏ ਗੈਜਟ ਦਾ ਵੀ ਲੱਗ ਜਾਵੇਗਾ ਪਤਾ

ਡਰੱਗਜ਼ ’ਤੇ ਵਿਸ਼ੇਸ਼ ਕਾਰਜ ਬਲ ਅਤੇ ਜ਼ਿਲ੍ਹਾ ਪੁਲਸ ਤੋਂ ਇਲਾਵਾ ਸਪੈਸ਼ਲ ਸਰਵਿਸਿਜ਼ ਆਪ੍ਰੇਸ਼ਨ ਸੈੱਲ, ਕਾਊਂਟਰ ਇੰਟੈਲੀਜੈਂਸ ਨੇ ਨਸ਼ਾ ਤਸਕਰੀ ਨੂੰ ਰੋਕਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਅਧਿਕਾਰੀਆਂ ਮੁਤਾਬਕ ਹੈਰੋਇਨ ਤੋਂ ਇਲਾਵਾ ਪੁਲਸ ਨੇ 778.36 ਕਿੱਲੋ ਅਫ਼ੀਮ, 32,883.04 ਕਿੱਲੋ ਪੋਸਤ ਭੂਕੀ, 55.44 ਕਿੱਲੋ ਚਰਸ ਅਤੇ 0.07 ਕਿੱਲੋ ਕੋਕੀਨ ਜ਼ਬਤ ਕੀਤੀ ਹੈ। ਪੁਲਸ ਨੇ ਸਖ਼ਤ ਕਾਰਵਾਈ ਕਰਦਿਆਂ 111 ਡਰੱਗਜ਼ ਤਸਕਰਾਂ ਦੀ ਜਾਇਦਾਦ ਕੁਰਕ ਕੀਤੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News