ਕੈਦੀ ਨੂੰ ਛੱਡਣ ਜਾ ਰਹੀ ਪੰਜਾਬ ਪੁਲਸ ਦੀ ਕਾਰ ਪਲਟੀ, ਪੈ ਗਈਆਂ ਭਾਜੜਾਂ

Monday, Aug 12, 2024 - 01:22 PM (IST)

ਲੁਧਿਆਣਾ (ਰਿਸ਼ੀ)- ਅੰਮ੍ਰਿਤਸਰ ਤੋਂ ਕੈਦੀ ਨੂੰ ਛੱਡਣ ਆਈ ਪੁਲਸ ਦੀ ਓਵਰਸਪੀਡ ਕਾਰ ਸ਼ਨੀਵਾਰ ਰਾਤ ਲਗਭਗ 8.30 ਵਜੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਬੋਕਾਬੂ ਹੋ ਕੇ ਪਲਟ ਗਈ। ਹਾਦਸੇ 'ਚ ਕੈਦੀ ਸਮੇਤ 2 ਮੁਲਾਜ਼ਮ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਰਾਹਗੀਰਾਂ ਨੇ ਲਹੂ-ਲੁਹਾਨ ਹਾਲਤ 'ਚ ਗੱਡੀ 'ਚੋਂ ਕੱਢਿਆ ਅਤੇ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ। ਹਾਦਸੇ ਸਮੇਂ ਕਾਰ ਦੀ ਸਪੀਡ ਇੰਨੀ ਜ਼ਿਆਦਾ ਤੇਜ਼ ਸੀ ਕਿ ਉਹ ਕਾਫੀ ਦੂਰ ਜਾ ਕੇ ਡਿੱਗੀ।

ਇਹ ਖ਼ਬਰ ਵੀ ਪੜ੍ਹੋ - ਦਿਨ ਚੜ੍ਹਦਿਆਂ ਹੀ ਉੱਜੜ ਗਿਆ ਪਰਿਵਾਰ! ਭਿਆਨਕ ਹਾਦਸੇ 'ਚ ਪਿਓ-ਪੁੱਤ ਦੀ ਮੌਤ

ਜਾਣਕਾਰੀ ਅਨੁਸਾਰ ਪੁਲਸ ਸ਼ਟੇਸ਼ਨ ਛੇਹਰਟਾ ਦੇ ਏ. ਐੱਸ. ਆਈ. ਰਹਵਿੰਦਰ ਕੁਮਾਰ ਇਕ ਨਾਬਾਲਗ ਵਿਚਾਰ ਅਧੀਨ ਕੈਦੀ ਨੂੰ ਮੁੱਲਾਂਪੁਰ ਸਥਿਤ ਬਾਲ ਸੁਧਾਰ ਘਰ ਛੱਡਣ ਆ ਰਹੇ ਸਨ। ਜਦੋਂ ਉਹ ਦੁਗਰੀ ਪੁਲ ਨੇੜੇ ਪੁੱਜੇ ਤਾਂ ਕਾਰ ਪਲਟ ਗਈ। ਉਨ੍ਹਾਂ ਵੱਲੋਂ ਰੌਲਾ ਪਾਉਣ 'ਤੇ ਲੋਕ ਮਦਦ ਲਈ ਅੱਗੇ ਆਏ। ਉੱਥੇ ਮੌਕੇ 'ਤੇ ਪੁੱਜੀ ਥਾਣਾ ਸਦਰ ਦੀ ਪੁਲਸ ਜਾਂਚ 'ਚ ਲੱਗ ਗਈ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News