...ਤੇ ਗ੍ਰਿਫਤਾਰ ਕੀਤਾ ''ਥਾਣੇਦਾਰ'' 15 ਸਾਲਾਂ ਤੋਂ ਵੇਚ ਰਿਹਾ ਸੀ ਨਸ਼ਾ
Friday, Jun 28, 2019 - 02:19 PM (IST)

ਲੁਧਿਆਣਾ (ਅਨਿਲ) : ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਯੂਨਿਟ ਵਲੋਂ ਸਾਢੇ 5 ਕਿੱਲੋ ਅਫੀਮ ਸਣੇ ਗ੍ਰਿਫਤਾਰ ਕੀਤਾ ਗਿਆ ਪੰਜਾਬ ਪੁਲਸ ਦਾ ਥਾਣੇਦਾਰ ਪਿਛਲੇ 15 ਸਾਲਾਂ ਤੋਂ ਨਸ਼ੇ ਦਾ ਕਾਰੋਬਾਰ ਕਰ ਰਿਹਾ ਸੀ। ਏ. ਆਈ. ਜੀ. ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਦੋਸ਼ੀ ਥਾਣੇਦਾਰ ਮੇਜਰ ਸਿੰਘ ਲੁਧਿਆਣਾ ਵਿਚ ਐੱਮ. ਟੀ. ਬਰਾਂਚ ਵਿਚ ਡਿਊਟੀ 'ਤੇ ਸੀ। ਇਥੇ ਉਹ ਸਰਕਾਰੀ ਗੱਡੀ 'ਤੇ ਡਰਾਈਵਰ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਪਿਛਲੇ 15 ਸਾਲਾਂ ਤੋਂ ਨਸ਼ੇ ਦੇ ਕਾਰੋਬਾਰ ਨੂੰ ਚਲਾ ਰਿਹਾ ਸੀ, ਜੋ ਵੱਖ-ਵੱਖ ਥਾਵਾਂ ਤੋਂ ਨਸ਼ੇ ਦਾ ਸਾਮਾਨ ਸਸਤੇ ਰੇਟ ਵਿਚ ਖਰੀਦ ਕੇ ਲਿਆਉਂਦਾ ਸੀ ਤੇ ਪੰਜਾਬ ਵਿਚ ਆਪਣੇ ਗਾਹਕਾਂ ਨੂੰ ਮਹਿੰਗੇ ਮੁੱਲ ਵਿਚ ਵੇਚਦਾ ਸੀ।
ਦੋਸ਼ੀ ਇਹ ਅਫੀਮ ਦੀ ਖੇਪ ਹਿਸਾਰ (ਹਰਿਆਣਾ) ਤੋਂ ਸਸਤੇ ਮੁੱਲ 'ਤੇ ਖਰੀਦ ਕੇ ਲਿਆਇਆ ਸੀ। ਦੱਸਣਯੋਗ ਹੈ ਕਿ ਐੱਸ. ਟੀ. ਐੱਫ. ਦੀ ਟੀਮ ਵਲੋਂ ਬੀਤੇ ਦਿਨ ਦੋਸ਼ੀ ਥਾਣੇਦਾਰ ਨੂੰ ਇਕ ਮਹਿਲਾ ਸਾਥੀ ਸਣੇ ਸਾਢੇ 5 ਕਿੱਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਦੋਸ਼ੀ ਕੋਲੋਂ 32 ਬੋਰ ਦਾ ਰਿਵਾਲਵਰ ਅਤੇ 26 ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ।