ਪੰਜਾਬ 'ਚ ਸੀਰੀਅਲ ਕਿਲਰ, ਪਹਿਲਾਂ ਬਣਾਉਂਦਾ ਸਬੰਧ ਫਿਰ ਕਤਲ ਕਰਨ ਤੋਂ ਬਾਅਦ ਪੈਰਾਂ 'ਚ ਸਿਰ ਰੱਖ ਕੇ...

Saturday, Feb 01, 2025 - 09:41 AM (IST)

ਪੰਜਾਬ 'ਚ ਸੀਰੀਅਲ ਕਿਲਰ, ਪਹਿਲਾਂ ਬਣਾਉਂਦਾ ਸਬੰਧ ਫਿਰ ਕਤਲ ਕਰਨ ਤੋਂ ਬਾਅਦ ਪੈਰਾਂ 'ਚ ਸਿਰ ਰੱਖ ਕੇ...

ਫਤਹਿਗੜ੍ਹ ਸਾਹਿਬ (ਜਗਦੇਵ) : ਰੋਪੜ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਇਕ ਸੀਰੀਅਲ ਕਿਲਰ ਦੇ ਫੜੇ ਜਾਣ ਨਾਲ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ 3 ਅਣਸੁਝੇ ਕਤਲਾਂ ਦੀ ਗੁੱਥੀ ਸੁਲਝ ਗਈ ਹੈ। ਕਥਿਤ ਮੁਲਜ਼ਮ ਰਾਮ ਸਰੂਪ, ਜੋ ਗੜ੍ਹਸ਼ੰਕਰ (ਹੁਸ਼ਿਆਰਪੁਰ) ਦੇ ਚੌੜਾ ਪਿੰਡ ਦਾ ਵਸਨੀਕ ਹੈ, ਨੂੰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਪੁਲਸ ਨੇ ਰੋਪੜ ਪੁਲਸ ਪਾਸੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆਂ ਇੰਸਪੈਕਟਰ ਮਲਕੀਤ ਸਿੰਘ ਮੁਖੀ ਪੁਲਸ ਥਾਣਾ ਫਤਹਿਗੜ੍ਹ ਸਾਹਿਬ ਨੇ ਦੱਸਿਆ ਕਿ ਕਥਿਤ ਮੁਲਜ਼ਮ ਰਾਮ ਸਰੂਪ ਨੂੰ ਪੁਲਸ ਥਾਣਾ ਸਰਹੰਦ ਵੱਲੋਂ ਇਕ ਅਤੇ ਪੁਲਸ ਥਾਣਾ ਫਤਹਿਗੜ੍ਹ ਸਾਹਿਬ ਵੱਲੋਂ 2 ਮਾਮਲਿਆਂ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਮੁਤਾਬਕ ਇਹ ਸਮਲਿੰਗਿਕ ਵਿਅਕਤੀ ਪਹਿਲਾਂ ਲੋਕਾਂ ਨੂੰ ਉਕਸਾ ਕੇ ਆਪਣਾ ਸਰੀਰਕ ਸੋਸ਼ਣ ਕਰਵਾਉਂਦਾ ਸੀ ਅਤੇ ਬਾਅਦ ਵਿਚ ਪੈਸੇ ਮੰਗਦਾ ਸੀ। ਪੈਸੇ ਨਾ ਦੇਣ 'ਤੇ ਵਿਅਕਤੀ ਦਾ ਗਲਾ ਘੁੱਟ ਕੇ ਕਤਲ ਕਰ ਦਿੰਦਾ ਸੀ ਹੈਰਾਨੀ ਦੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਕਤਲ ਕਰਨ ਤੋਂ ਬਾਅਦ ਇਹ ਪਸ਼ਚਾਤਾਪ ਵਜੋਂ ਮ੍ਰਿਤਕ ਦੇ ਪੈਰਾਂ ਵਿਚ ਬੈਠ ਕੇ ਉਸ ਤੋਂ ਆਪਣੇ ਕੀਤੇ ਗੁਨਾਹਾਂ ਦੀ ਮੁਆਫ਼ੀ ਵੀ ਮੰਗਦਾ ਸੀ ਅਤੇ ਉਥੋਂ ਫਰਾਰ ਹੋ ਜਾਂਦਾ ਸੀ। 

ਇਹ ਵੀ ਪੜ੍ਹੋ : Punjab : ਫਰਵਰੀ ਮਹੀਨੇ ਵਿਚ ਲੱਗੀ ਛੁੱਟੀਆਂ ਦੀ ਝੜੀ, ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ

ਪੁਲਸ ਅਨੁਸਾਰ, 2 ਮਈ 2024 ਨੂੰ ਸੰਜੀਵ ਕੁਮਾਰ, ਵਾਸੀ ਬਾੜਾ ਸਰਹਿੰਦ ਆਪਣੇ ਕੰਮ ਤੋਂ ਵਾਪਸ ਨਹੀਂ ਪਰਤਿਆ ਸੀ। ਉਸ ਦੀ ਲਾਸ਼ ਪਸ਼ੂ ਹਸਪਤਾਲ ਬਾੜਾ ਸਰਹਿੰਦ ਦੇ ਨੇੜਿਓਂ ਮਿਲੀ ਸੀ। ਇਸ ਮਾਮਲੇ 'ਚ ਸਰਹਿੰਦ ਪੁਲਸ ਨੇ ਮੁਲਜ਼ਮ ਨੂੰ ਮਾਣਯੋਗ  ਅਦਾਲਤ ਵਿਚ ਪੇਸ਼ ਕੀਤਾ ਜਿੱਥੇ ਫ਼ਤਹਿਗੜ੍ਹ ਸਾਹਿਬ ਪੁਲਸ ਉਸ ਨੂੰ ਕਿਸ਼ਨ ਸਿੰਘ ਦੇ ਕਤਲ ਦੇ ਮਾਮਲੇ ਵਿਚ ਪ੍ਰੋਡਕਸ਼ਨ ਵਾਰੰਟ 'ਤੇ ਲਿਆਦਾ ਸੀ। ਇੰਸਪੈਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਕਿਸ਼ਨ ਸਿੰਘ ਦੇ ਪਿਤਾ ਅਵਤਾਰ ਸਿੰਘ ਨਿਵਾਸੀ ਬ੍ਰਾਹਮਣ ਮਾਜਰਾ ਸਰਹਿੰਦ ਨੇ 18 ਫਰਵਰੀ 2024 ਨੂੰ ਪੁਲਸ ਕੋਲ ਰਿਪੋਰਟ ਲਿਖਵਾਈ ਸੀ ਕਿ ਉਸ ਦਾ ਲੜਕਾ ਕਿਸ਼ਨ ਸਿੰਘ ਕੰਮ 'ਤੇ ਗਿਆ ਪਰ ਵਾਪਸ ਨਹੀਂ ਆਇਆ ਅਗਲੇ ਦਿਨ ਕਿਸ਼ਨ ਸਿੰਘ ਦੀ ਲਾਸ਼ ਬਾਈਪਾਸ ਰੋਡ 'ਤੇ ਖਾਲ੍ਹੀ ਬੇਆਬਾਦ ਜ਼ਮੀਨ 'ਤੇ ਪਈ ਮਿਲੀ ਸੀ।

ਇਹ ਵੀ ਪੜ੍ਹੋ : ਡਿਊਟੀ 'ਤੇ ਜਾ ਰਹੇ ਸਰਕਾਰੀ ਸਕੂਲ ਦੇ ਅਧਿਆਪਕ ਦੀ ਦਿਲ ਕੰਬਾਊ ਹਾਦਸੇ 'ਚ ਮੌਤ

ਇਸ ਦਰਜ ਕੀਤੇ ਕਤਲ ਦੇ ਮਾਮਲੇ ਵਿਚ ਕਥਿਤ ਮੁਲਜ਼ਮ ਰਾਮ ਸਰੂਪ ਨੂੰ ਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 31 ਜਨਵਰੀ ਤੱਕ ਰਿਮਾਂਡ ਹਾਸਲ ਕੀਤਾ ਗਿਆ ਸੀ ਅਤੇ ਰਿਮਾਂਡ ਦੌਰਾਨ ਪੁਲਸ ਵੱਲੋਂ ਇਸ ਮ੍ਰਿਤਕ ਦੀ ਸਕੂਟਰੀ ਵੀ ਬਰਾਮਦ ਕਰ ਲਈ ਗਈ ਹੈ ਅਤੇ ਇਸ ਮਾਮਲੇ ਵਿਚ ਮਾਣਯੋਗ ਅਦਾਲਤ ਵੱਲੋਂ ਜੁਡੀਸ਼ੀਅਲ ਕਸਟਡੀ ਵਿਚ ਭੇਜਿਆ ਗਿਆ ਜਦਕਿ ਫਤਹਿਗੜ੍ਹ ਸਾਹਿਬ ਪੁਲਸ ਵੱਲੋਂ ਹੀ ਦਰਜ ਕੀਤੇ ਗਏ ਦੂਸਰੇ ਕਤਲ ਦੇ ਮਾਮਲੇ ਵਿਚ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਪਾਸੋਂ ਇਸ ਦਾ ਚਾਰ ਦਿਨ ਦਾ (4 ਫਰਵਰੀ ਤੱਕ ਦਾ ) ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਵਿਚ ਨੇਗੀ ਨਾਮ ਦੇ ਵਿਅਕਤੀ ਦਾ ਇਸ ਰਾਮ ਸਰੂਪ ਵੱਲੋਂ ਹੀ ਕਤਲ ਕੀਤਾ ਗਿਆ ਸੀ। 

ਇਹ ਵੀ ਪੜ੍ਹੋ : Punjab : ਦਿਨ ਚੜ੍ਹਦੇ ਸ਼ੁਰੂ ਹੋ ਜਾਂਦੇ ਦੇਹ ਵਪਾਰ ਦੇ ਅੱਡੇ, ਮੁੱਛਫੁੱਟ ਗੱਭਰੂ, ਸਕੂਲਾਂ, ਕਾਲਜਾਂ ਦੇ ਵਿਦਿਆਰਥੀ ਵੀ...

ਪੁਲਸ ਸੂਤਰਾਂ ਅਨੁਸਾਰ ਮੁਲਜ਼ਮ ਨੇ ਰੋਪੜ ਪੁਲਸ ਕੋਲ 10 ਤੋਂ ਵੱਧ ਕਤਲਾਂ ਦੀ ਜ਼ਿੰਮੇਵਾਰੀ ਕਬੂਲੀ ਹੈ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਹੋਰ ਕਈ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਦੱਸਣਾ ਬਣਦਾ ਹੈ ਕਿ ਮੁਲਜ਼ਮ ਨੇ ਕੀਰਤਪੁਰ ਸਾਹਿਬ-ਮਨਾਲੀ ਮਾਰਗ 'ਤੇ ਜੰਗਲ ਵਿਚ, ਰੋਪੜ ਦੇ ਭਰਤਗੜ੍ਹ, ਗੰਗੂਵਾਲ ਵਿਚ ਵਿਅਕਤੀਆਂ ਦੇ ਗਲਾ ਘੁੱਟ ਕੇ ਕਤਲ ਕਰਨ ਦੀ ਜ਼ਿੰਮੇਵਾਰੀ ਵੀ ਲਈ ਹੈ। ਪੁਲਸ ਜਾਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਨੇ ਰੂਪਨਗਰ ਵਿਚ ਇਕ ਵਿਅਕਤੀ ਦਾ ਮਫ਼ਲਰ ਨਾਲ ਗਲਾ ਘੁੱਟ ਕੇ ਕਤਲ ਕਰਨ, ਹੁਸ਼ਿਆਰਪੁਰ ਖੇਤਰ ਵਿਚ ਗੁਰਨਾਮ ਨਾਂ ਦੇ ਵਿਅਕਤੀ ਦਾ ਕਤਲ ਕਰਨ ਅਤੇ ਚੱਬੇਵਾਲ-ਮਾਲਪੁਰ ਮਾਰਗ (ਹੁਸ਼ਿਆਰਪੁਰ) 'ਤੇ ਇਕ ਟਰੱਕ ਡਰਾਈਵਰ ਦਾ ਕਤਲ ਕਰਨ ਦੀ ਵਾਰਦਾਤ ਨੂੰ ਵੀ ਅੰਜਾਮ ਦਿੱਤਾ ਸੀ। ਫਤਹਿਗੜ੍ਹ ਸਾਹਿਬ ਪੁਲਸ ਵੱਲੋਂ ਕਥਿਤ ਮੁਲਜ਼ਮ ਪਾਸੋਂ ਹੋਰ ਡੂੰਘਾਈ ਨਾਲ ਜਾਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸਾਲ ਦਾ ਸਭ ਤੋਂ ਵੱਡਾ ਹਾਦਸਾ, ਸੜਕ 'ਤੇ ਵਿੱਛ ਗਈਆਂ ਲਾਸ਼ਾਂ, ਕਮਜ਼ੋਰ ਦਿਲ ਵਾਲੇ ਨਾ ਦੇਖਣ ਤਸਵੀਰਾਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News