ਪੁਲਸ ਪ੍ਰਸ਼ਾਸਨ ਨੇ ਲਤਾਲਾ ਦੇ ਸਮੱਗਲਰ ਦੀ 54 ਲੱਖ ਦੀ ਜਾਇਦਾਦ ਕੀਤੀ ਫਰੀਜ਼
Monday, Jan 06, 2025 - 02:53 PM (IST)
ਜੋਧਾਂ (ਸਰੋਏ)- ਨਵਨੀਤ ਸਿੰਘ ਬੈਂਸ ਐੱਸ. ਐੱਸ. ਪੀ. ਲੁਧਿਆਣਾ ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ਤੇ ਪਰਮਿੰਦਰ ਸਿੰਘ ਐੱਸ. ਪੀ. ਡੀ. ਲੁਧਿਆਣਾ ਦੀ ਸੁਪਰਵੀਜ਼ਨ ਅਧੀਨ ਵਰਿੰਦਰ ਸਿੰਘ ਖੋਸਾ ਉਪ ਕਪਤਾਨ ਸਬ-ਡਵੀਜ਼ਨ ਦਾਖਾ ਦੇ ਅਧੀਨ ਪੈਂਦੇ ਪੁਲਸ ਥਾਣਿਆਂ ਦੇ ਡਰੱਗ ਸਮੱਗਲਰਾਂ ਵੱਲੋਂ ਨਸ਼ਿਆਂ ਦੀ ਸਮੱਗਲਿੰਗ ਕਰ ਕੇ ਬਣਾਈ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਨਿਰੰਤਰ ਜਾਰੀ ਹੈ।
ਇਸੇ ਤਹਿਤ ਇੰਸ. ਦਵਿੰਦਰ ਸਿੰਘ ਮੁਖੀ ਥਾਣਾ ਜੋਧਾਂ ਨੇ ਦੱਸਿਆ ਕਿ 24 ਜੂਨ 2024 ਨੂੰ ਦਰਜ ਕੀਤੇ 52 ਨੰਬਰ ਮੁਕੱਦਮੇ ਦੇ ਦੋਸ਼ੀ ਅਵਤਾਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਲਤਾਲਾ (ਜੰਡ ਰੋਡ) ਵੱਲੋਂ ਨਸ਼ਿਆਂ ਦੀ ਕਮਾਈ ਨਾਲ ਬਣਾਈ 53,31,592 ਰੁਪਏ ਦੀ ਜਾਇਦਾਦ ਜ਼ਬਤ ਕਰਵਾਈ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੀਂਹ ਨਾਲ ਹੋਰ ਵਧੇਗੀ ਠੰਡ! ਹੁਣ 13 ਜਨਵਰੀ ਨੂੰ ਖੁਲ੍ਹਣਗੇ ਸਕੂਲ
ਇਸ ਸਬੰਧੀ ਵਰਿੰਦਰ ਸਿੰਘ ਖੋਸਾ ਡੀ. ਐੱਸ. ਪੀ. ਦਾਖਾ ਨੇ ਦੱਸਿਆ ਕਿ ਜ਼ਬਤ ਕੀਤੀ ਪ੍ਰਾਪਰਟੀ ’ਚੋਂ ਪਿੰਡ ਲਤਾਲਾ ’ਚ ਇਕ ਰਿਹਾਇਸ਼ੀ ਮਕਾਨ, ਜਿਸ ਦੀ ਕੀਮਤ 41, 27,750 ਰੁਪਏ, ਜ਼ਮੀਨ 1 ਰਕਬਾ ਅਤੇ 1 ਕਨਾਲ ਜਿਸ ਦੀ ਕੀਮਤ 6, ਲੱਖ 40 ਹਜ਼ਾਰ, ਆਈ. ਸੀ. ਆਈ. ਸੀ. ਆਈ. ਬੈਂਕ ਬ੍ਰਾਂਚ ਜੰਡ ਦੇ ਬੈਂਕ ਅਕਾਊਂਟ ’ਚੋਂ 5,63, 842 ਰੁਪਏ ਜਮ੍ਹਾਂ ਸਨ, ਨੂੰ ਵੀ ਫਰੀਜ਼ ਕਰਵਾਇਆ ਗਿਆ ਹੈ।
ਵਰਿੰਦਰ ਸਿੰਘ ਖੋਸਾ ਨੇ ਕਿਹਾ ਕਿ ਜਿਸ ਵੀ ਵਿਅਕਤੀ ਨੇ ਨਸ਼ਿਆਂ ਦੀ ਸਮੱਗਲਿੰਗ ਤਹਿਤ ਵੱਡੀਆਂ ਜਾਇਦਾਦਾਂ ਬਣਾਈਆਂ ਹਨ, ਉਨ੍ਹਾਂ ਨੂੰ ਫਰੀਜ਼ ਕੀਤਾ ਜਾ ਰਿਹਾ ਹੈ। ਦਾਖਾ ਸਬ-ਡਵੀਜ਼ਨ ਅਧੀਨ ਪੈਂਦੇ ਨਸ਼ਾ ਸਮੱਗਲਰਾਂ ਦਾ ਪੂਰਾ ਰਿਕਾਰਡ ਘੋਖਿਆ ਜਾ ਰਿਹਾ ਹੈ। ਕਿਸੇ ਵੀ ਨਸ਼ਾ ਸਮੱਗਲਰ ਨੂੰ ਬਖਸ਼ਿਆ ਨਹੀਂ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8