ਯੂ. ਕੇ. ਜਾਣਗੇ ਪੰਜਾਬ ਪੁਲਸ ਦੇ 4 ਜਵਾਨ, ਸਿੱਖ ਕੇ ਆਉਣਗੇ ਪੁਲਸਿੰਗ ਦੇ ਗੁਰ

12/07/2016 12:39:49 PM

ਲੁਧਿਆਣਾ (ਰਿਸ਼ੀ) : ਪੁਲਸਿੰਗ ਦੇ ਗੁਰ ਸਿੱਖਣ ਪੰਜਾਬ ਪੁਲਸ ਦੇ ਚਾਰ ਨੌਜਵਾਨ ਏ. ਸੀ. ਪੀ. ਰੈਂਕ ਦੇ ਅਧਿਕਾਰੀ ਜਲਦ ਹੀ ਯੂ. ਕੇ. ਜਾ ਰਹੇ ਹਨ ਅਤੇ ਯੂ. ਕੇ. ਪੁਲਸ ਦੇ ਨਾਲ ਮਿਲ ਕੇ ਇਕ ਹਫਤੇ ਤਕ ਕ੍ਰਾਈਮ ਇਨਵੈਸਟੀਗੇਸ਼ਨ ''ਤੇ ਕੰਮ ਕਰਨਗੇ। ਇਨ੍ਹਾਂ ਏ. ਸੀ. ਪੀ. ਰੈਂਕ ਦੇ ਅਧਿਕਾਰੀਆਂ ਵਿਚ ਲੁਧਿਆਣਾ ਦੇ ਏ. ਸੀ. ਪੀ. ਸੈਂਟਰਲ ਅਮਨਦੀਪ ਸਿੰਘ ਬਰਾੜ ਦਾ ਨਾਂ ਵੀ ਆਇਆ ਹੈ। ਫਿਲੌਰ ਸਥਿਤ ਮਹਾਰਾਜਾ ਰਣਜੀਤ ਸਿੰਘ, ਪੰਜਾਬ ਪੁਲਸ ਅਕੈਡਮੀ ਵੱਲੋਂ 125 ਸਾਲ ਪੂਰੇ ਹੋਣ ਦੇ ਸਬੰਧ ਵਿਚ ਯੂ. ਕੇ. ਪੁਲਸ ਕਾਲਜ ਦੇ ਨਾਲ ਮਿਲ ਕੇ ਫਿਲੌਰ ਵਿਚ ਇਕ ਹਫਤੇ ਦਾ ਕ੍ਰਾਈਮ ਇਨਵੈਸਟੀਗੇਸ਼ਨ ''ਤੇ ਅਡਵਾਂਸ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਪੰਜਾਬ ਭਰ ਤੋਂ 14 ਏ. ਸੀ. ਪੀ., 13 ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਸਮੇਤ ਕੁੱਲ 56 ਪੁਲਸ ਅਫਸਰਾਂ ਨੇ ਭਾਗ ਲਿਆ। ਸਿਖਲਾਈ ਸਮਾਪਤ ਹੋਣ ਤੋਂ ਬਾਅਦ 4 ਨੌਜਵਾਨ ਏ. ਸੀ. ਪੀਜ਼ ਨੂੰ ਯੂ. ਕੇ. ਪੁਲਸ ਵੱਲੋਂ ਸਲੈਕਟ ਕੀਤਾ ਗਿਆ, ਜਿਨ੍ਹਾਂ ਦੇ ਨਾਂ ਏ. ਸੀ. ਪੀ. ਅਮਨਦੀਪ ਸਿੰਘ ਬਰਾੜ, ਏ. ਸੀ. ਪੀ. ਅਗਨੀਹੋਤਰੀ, ਏ. ਸੀ. ਪੀ. ਗੁਰਜੋਤ ਸਿੰਘ ਅਤੇ ਏ. ਸੀ. ਪੀ. ਸਮੀਰ ਵਰਮਾ ਹਨ, ਜੋ ਜਲਦ ਯੂ. ਕੇ. ਜਾ ਰਹੇ ਹਨ।
 

Babita Marhas

News Editor

Related News