ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਜੇ ਨਾ ਸੁਧਰੇ ਤਾਂ ਧੜਾ-ਧੜ ਹੋਣਗੇ ਚਲਾਨ

Wednesday, Oct 30, 2024 - 02:24 PM (IST)

ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਜੇ ਨਾ ਸੁਧਰੇ ਤਾਂ ਧੜਾ-ਧੜ ਹੋਣਗੇ ਚਲਾਨ

ਮੋਗਾ (ਕਸ਼ਿਸ਼) : ਸ਼ਹਿਰ ਵਿਚ ਹੋ ਰਹੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਮੋਗਾ ਦੇ ਐੱਸ. ਐੱਸ. ਪੀ ਅਜੇ ਗਾਂਧੀ ਵਲੋਂ ਇਕ ਮੁਹਿੰਮ ਚਲਾਈ ਗਈ ਜਿਸ ਵਿਚ ਸ਼ਹਿਰ ਦੇ ਹਰ ਐਂਟਰੀ ਪੁਆਇੰਟ 'ਤੇ ਪੁਲਸ ਵੱਲੋਂ ਨਾਕਾਬੰਦੀ ਕਰਕੇ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਇਸ ਨੂੰ ਲੈ ਕੇ ਲਵਦੀਪ ਸਿੰਘ ਡੀਐੱਸਪੀ ਡੀ ਨੇ ਪੁਲਸ ਪਾਰਟੀ ਸਮੇਤ ਮੋਗਾ ਦੇ ਗੁਰਦੁਆਰਾ ਅਕਾਲਸਰ ਸਾਹਿਬ ਦੇ ਬਾਹਰ ਦੇਰ ਰਾਤ ਨਾਕਾ ਬੰਦੀ ਕੀਤੀ ਅਤੇ ਵਾਹਨਾਂ ਦੇ ਚਲਾਨ ਕੱਟੇ।

ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੁਲਸ ਵਲੋਂ ਸਮੇਂ-ਸਮੇਂ 'ਤੇ ਸੈਮੀਨਾਰ ਲਗਾ ਕੇ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਲੋਕ ਟਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਸ਼ਹਿਰ ਵਿਚ ਹੁੱਲੜਬਾਜ਼ਾਂ ਨੂੰ ਨੱਥ ਪਾਉਣ ਲਈ ਸਖ਼ਤੀ ਕੀਤੀ ਗਈ ਹੈ। ਇਸ ਦੇ ਤਹਿਤ ਹੀ ਗੁਰਦੁਆਰਾ ਅਕਾਲਸਰ ਸਾਹਿਬ ਦੇ ਬਾਹਰ ਨਾਕਾ ਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਅਤੇ ਜਿਨ੍ਹਾਂ ਕੋਲ ਡਾਕੂਮੈਂਟ ਪੂਰੇ ਨਹੀਂ ਹਨ, ਉਨ੍ਹਾਂ ਦੇ ਚਲਾਨ ਕੀਤੇ ਜਾ ਰਹੇ ਹਨ ਅਤੇ ਜੋ ਵਾਹਨ ਸ਼ੱਕੀ ਹਨ ਉਨ੍ਹਾਂ ਨੂੰ ਜ਼ਬਤ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਆਪਣੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਾਹਨ ਨਾ ਦਿਓ ਜੇਕਰ ਵਾਹਨ ਦਿਓਗੇ ਤਾਂ ਚਲਾਨ ਹੋਵੇਗਾ ਅਤੇ ਨਾਲ ਤੁਹਾਡੇ ਉੱਪਰ ਵੀ ਕਾਰਵਾਈ ਹੋਵੇਗੀ। 


author

Gurminder Singh

Content Editor

Related News