ਪੰਜਾਬ ਪੁਲਸ ਦੇ ਅਧਿਕਾਰੀਆਂ ਦੇ ਵੱਡੇ ਪੱਧਰ ''ਤੇ ਤਬਾਦਲੇ
Wednesday, Aug 29, 2018 - 07:17 PM (IST)

ਤਲਵੰਡੀ ਭਾਈ (ਗੁਲਾਟੀ) : ਬੁੱਧਵਾਰ ਨੂੰ ਪੰਜਾਬ ਪੁਲਸ ਦੇ ਡੀ. ਆਈ. ਜੀ. ਸੁਰੇਸ਼ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੰਜਾਬ ਪੁਲਸ ਦੇ ਅਧਿਕਾਰੀਆਂ ਦੇ ਵੱਡੇ ਪੱਧਰ 'ਤੇ ਤਬਾਦਲੇ ਕੀਤੇ ਗਏ ਹਨ। ਜਿਨ੍ਹਾਂ ਵਿਚ ਸਰਤਾਜ ਸਿੰਘ ਏ. ਸੀ. ਪੀ. ਲੁਧਿਆਣਾ ਨੂੰ ਸਾਊਥ ਲੁਧਿਆਣਾ, ਰਮਨਦੀਪ ਸਿੰਘ ਭੁੱਲਰ ਡੀ. ਐਸ. ਪੀ. ਫਿਲੌਰ ਨੂੰ ਏ. ਸੀ. ਪੀ. ਲੁਧਿਆਣਾ, ਗੁਰਦੀਪ ਸਿੰਘ ਏ.ਸੀ. ਪੀ. ਆਤਮਾ ਨਗਰ ਲੁਧਿਆਣਾ ਨੂੰ ਡੀ. ਐਸ. ਪੀ. ਵਿਜੀਲੈਸ ਬਿਊਰੋਂ ਪੰਜਾਬ, ਜਸਬੀਰ ਸਿੰਘ ਡੀ. ਐਸ. ਪੀ. ਮਹਿਲ ਕਲਾਂ ਨੂੰ ਡੀ. ਐਸ. ਪੀ. ਇਨਵੈਸਟੀਗੇਸ਼ਨ ਫਾਜ਼ਿਲਕਾ, ਰਵਿੰਦਰ ਸਿੰਘ ਡੀ. ਐੱਸ. ਪੀ. ਆਈ. ਵੀ. ਸੀ. ਪੰਜਾਬ ਨੂੰ ਡੀ. ਐੱਸ. ਪੀ. ਮਹਿਲ ਕਲਾਂ, ਸੁਰਿੰਦਰ ਕੁਮਾਰ ਡੀ. ਐੱਸ. ਪੀ/ਸੀ.ਟੀ. ਸੀ. ਪਟਿਆਲਾ ਨੂੰ ਡੀ. ਐੱਸ. ਪੀ. ਤਲਵੰਡੀ ਸਾਬੋ, ਬਰਇੰਦਰ ਸਿੰਘ ਡੀ. ਐੱਸ. ਪੀ. ਤਲਵੰਡੀ ਸਾਬੋ ਨੂੰ ਡੀ. ਐੱਸ. ਪੀ./ਐੱਸ. ਟੀ. ਐੱਫ, ਯਾਦਵਿੰਦਰ ਸਿੰਘ ਡੀ. ਐੱਸ. ਪੀ. ਸਿਟੀ ਫ਼ਿਰੋਜ਼ਪੁਰ ਨੂੰ ਡੀ. ਐੱਸ. ਪੀ. ਇਨਵੈਸਟੀਗੇਸ਼ਨ ਫਰੀਦਕੋਟ, ਜਸਪਾਲ ਸਿੰਘ ਡੀ. ਐੱਸ. ਪੀ. ਇਨਵੈਸਟੀਗੇਸ਼ਨ ਫਰੀਦਕੋਟ ਨੂੰ ਡੀ. ਐਸ. ਪੀ. ਸਿਟੀ ਫ਼ਿਰੋਜ਼ਪੁਰ ਅਤੇ ਸੋਹਨ ਲਾਲ ਸੰਧੂ ਡੀ. ਐਸ. ਪੀ./ਆਈ. ਆਰ. ਬੀ. ਲੁਧਿਆਣਾ ਲਗਾਇਆ ਗਿਆ ਹੈ।