ਮੋਗਾ ''ਚ ਵਾਪਰਿਆ ਭਿਆਨਕ ਸੜਕ ਹਾਦਸਾ: ਪੰਜਾਬ ਪੁਲਸ ਦੇ ਹੌਲਦਾਰ ਦੀ ਮੌਤ
Tuesday, May 05, 2026 - 08:33 AM (IST)
ਮੋਗਾ (ਕਸ਼ਿਸ਼ ਸਿੰਗਲਾ) : ਥਾਣਾ ਕੋਟ ਇਸੇ ਖਾਂ ਅਧੀਨ ਪੈਂਦੇ ਪਿੰਡ ਗਹਿਲੀ ਵਾਲਾ ਦੇ ਕੋਲ ਭਿਆਨਕ ਸੜਕ ਹਾਦਸਾ ਵਾਪਰ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਵਿਚ ਹੌਡਾ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਪੰਜਾਬ ਪੁਲਸ ਦੇ ਹੌਲਦਾਰ ਦਲਜੀਤ ਸਿੰਘ (48) ਦੀ ਦਰਦਨਾਕ ਮੌਤ ਹੋ ਗਈ। ਹਾਦਸੇ ਦੀ ਜਾਣਕਾਰੀ ਮਿਲਣ 'ਤੇ ਥਾਣਾ ਕੋਟ ਇਸੇ ਖਾਂ ਦੇ ਸਹਾਇਕ ਥਾਣੇਦਾਰ ਨਛੱਤਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - ਬਿਜਲੀ ਬਿੱਲ ਦੀ ਟੈਂਸ਼ਨ ਖ਼ਤਮ! ਹੁਣ 10 ਕਿਸ਼ਤਾਂ 'ਚ ਭਰੋ ਬਕਾਇਆ, ਪ੍ਰੀਪੇਡ ਮੀਟਰਾਂ ਦੇ ਯੂਪੀ 'ਚ ਬਦਲੇ ਨਿਯਮ
ਮਿਲੀ ਜਾਣਕਾਰੀ ਅਨੁਸਾਰ ਪਿੰਡ ਭਾਗੂ ਦੇ ਸਕੂਲ ਦੀ ਸ਼ਰਧਾਲੂਆਂ ਨਾਲ ਭਰੀ ਮਿਨੀ ਬੱਸ ਧਾਰਮਿਕ ਅਸਥਾਨ ਤੋਂ ਵਾਪਸ ਆ ਰਹੀ ਸੀ। ਦੂਜੇ ਪਾਸੇ ਥਾਣਾ ਸਦਰ ਮੋਗਾ ਵਿੱਚ ਤਾਇਨਾਤ ਪੰਜਾਬ ਪੁਲਸ ਦਾ ਹੌਲਦਾਰ ਦਲਜੀਤ ਸਿੰਘ ਆਪਣੀ ਕਾਰ 'ਤੇ ਪਿੰਡ ਗੋਲੂ ਵਾਲਾ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਪਿੰਡ ਗੈਹਲੀ ਵਾਲਾ ਦੇ ਕੋਲ ਪੁੱਜਾ ਤਾਂ ਦੋਵਾਂ ਗੱਡੀਆਂ ਦੀ ਜ਼ੋਰਦਾਰ ਟੱਕਰ ਹੋ ਗਈ। ਬੱਸ ਦਾ ਬਚਾਅ ਕਰਦੇ ਹੋਏ ਕਾਰ ਇੱਕ ਦਰੱਖਤ ਨਾਲ ਜਾ ਟਕਰਾਈ, ਜਿਸ ਦੌਰਾਨ ਹੌਲਦਾਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲੈ ਕੇ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ - ਅੱਜ ਤੋਂ ਮਹਿੰਗਾ ਹੋਇਆ ਈ-ਰਿਕਸ਼ੇ ਦਾ ਸਫ਼ਰ, ਇਨ੍ਹਾਂ ਲੋਕਾਂ ਨੂੰ ਦੇਣਾ ਪਵੇਗਾ ਦੁੱਗਣਾ ਕਿਰਾਇਆ
ਦੂਜੇ ਪਾਸੇ ਇਸ ਹਾਦਸੇ ਦੌਰਾਨ ਬੱਸ ਵਿੱਚ ਬੈਠੇ ਸ਼ਰਧਾਲੂ ਵਾਲ-ਵਾਲ ਬਚ ਗਏ। ਘਟਨਾ ਦੀ ਸੂਚਨਾ ਹੌਲਦਾਰ ਦੇ ਪਰਿਵਾਰ ਨੂੰ ਦਿੱਤੀ ਗਈ। ਇਸ ਸਬੰਧ ਵਿੱਚ ਮ੍ਰਿਤਕ ਦੇ ਬੇਟੇ ਕਰਨਵੀਰ ਸਿੰਘ ਪਿੰਡ ਗੋਲੂ ਵਾਲਾ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 194 ਬੀ.ਐੱਨ.ਐੱਸ. ਦੇ ਤਹਿਤ ਕਾਰਵਾਈ ਕਰਨ ਦੇ ਬਾਅਦ ਹੌਲਦਾਰ ਦਲਜੀਤ ਸਿੰਘ ਦੀ ਲਾਸ਼ ਨੂੰ ਸਿਵਿਲ ਹਸਪਤਾਲ ਮੋਗਾ ਵਿੱਚੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਉਸ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ। ਪੁਲਸ ਵਲੋਂ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - 993 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ, ਮਹੀਨੇ ਦੇ ਪਹਿਲੇ ਦਿਨ ਲੋਕਾਂ ਨੂੰ ਵੱਡਾ ਝਟਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
