ਅਲਰਟ ''ਤੇ ਪੰਜਾਬ ਪੁਲਸ, ਲਵਪ੍ਰੀਤ ਉਰਫ ਬਾਬਾ ਦੀ ਧਾਰਮਿਕ ਡੇਰਿਆਂ ’ਚ ਭਾਲ
Friday, Nov 08, 2024 - 11:00 AM (IST)
ਲੁਧਿਆਣਾ (ਰਾਜ) : ਸ਼ਿਵਸੈਨਾ ਨੇਤਾਵਾਂ ਦੇ ਘਰ ’ਤੇ ਪੈਟ੍ਰੋਲ ਬੰਬ ਸੁੱਟਣ ਦੇ ਮਾਮਲੇ ’ਚ ਫਰਾਰ ਚੱਲ ਰਹੇ 5ਵੇਂ ਮੁਲਜ਼ਮ ਲਵਪ੍ਰੀਤ ਸਿੰਘ ਉਰਫ ਮੋਨੂ ਬਾਬਾ ਦੀ ਪੁਲਸ ਲਗਾਤਾਰ ਭਾਲ ਕਰ ਰਹੀ ਹੈ। ਪੁਲਸ ਸੂਤਰ ਦੱਸਦੇ ਹਨ ਕਿ ਮੁਲਜ਼ਮ ਦੀ ਮੋਬਾਈਲ ਲੋਕੇਸ਼ਨ ਮਿਲੀ ਸੀ ਪਰ ਜਦੋਂ ਪੁਲਸ ਉਥੇ ਪੁੱਜੀ ਤਾਂ ਪਤਾ ਲੱਗਾ ਕਿ ਮੋਨੂ ਬਾਬਾ ਦਾ ਕਿਸੇ ਨੇ ਮੋਬਾਈਲ ਚੋਰੀ ਕਰ ਲਿਆ ਸੀ। ਹੁਣ ਪੁਲਸ ਉਸ ਨੂੰ ਲੱਭਣ ਲਈ ਧਾਰਮਿਕ ਡੇਰਿਆਂ ’ਚ ਜਾ ਰਹੀ ਹੈ। ਇਸ ਲਈ ਅਧਿਕਾਰੀਆਂ ਵੱਲੋਂ 5 ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ।
ਇਹ ਵੀ ਪੜ੍ਹੋ : ਗੁਰਦੁਆਰਾ ਸ੍ਰੀ ਅਟੱਲ ਰਾਏ ਸਾਹਿਬ ਵਿਖੇ ਵਾਪਰੀ ਘਟਨਾ ਨੂੰ ਲੈ ਕੇ ਵੱਡਾ ਖ਼ੁਲਾਸਾ
ਦੂਜੇ ਪਾਸੇ ਫੜੇ ਗਏ ਮੁਲਜ਼ਮਾਂ ਤੋਂ ਲਗਾਤਾਰ ਖੁਲਾਸੇ ਹੋ ਰਹੇ ਹਨ। ਪਤਾ ਲੱਗਾ ਹੈ ਕਿ ਇੰਗਲੈਂਡ ’ਚ ਰਹਿਣ ਵਾਲੇ ਹਰਜੀਤ ਸਿੰਘ ਉਰਫ ਲਾਡੀ ਨੇ ਪੁਰਤਗਾਲ ’ਚ ਬੈਠੇ ਜਸਵਿੰਦਰ ਸਿੰਘ ਉਰਫ ਸਾਬੀ ਨਾਲ ਮਿਲ ਕੇ ਸਾਰੀ ਯੋਜਨਾ ਬਣਾਈ ਸੀ। ਇਸ ਤੋਂ ਬਾਅਦ ਸਾਬੀ ਨੇ ਇਸ ਘਟਨਾ ਲਈ ਨਵਾਂਸ਼ਹਿਰ ਦੇ ਰਹਿਣ ਵਾਲੇ ਰਵਿੰਦਰਪਾਲ ਸਿੰਘ ਉਰਫ ਰਵੀ ਨੂੰ ਕੰਮ ਸੌਂਪਿਆ ਸੀ ਕਿਉਂਕਿ ਸਾਬੀ ਵੀ ਨਵਾਂਸ਼ਹਿਰ ਦਾ ਰਹਿਣ ਵਾਲਾ ਸੀ। ਇਸ ਲਈ ਸਾਬੀ ਅਤੇ ਰਵੀ ਆਪਸ ’ਚ ਪਹਿਲਾਂ ਹੀ ਜਾਣਕਾਰ ਸਨ।
ਇਹ ਵੀ ਪੜ੍ਹੋ : ਪੰਜਾਬ ਵਿਚ ਵੱਡਾ ਬੱਸ ਹਾਦਸਾ, ਤਸਵੀਰਾਂ 'ਚ ਦੇਖੋ ਭਿਆਨਕ ਮੰਜ਼ਰ
ਸ਼ਿਵਸੈਨਾ ਨੇਤਾਵਾਂ ਦੇ ਘਰ ’ਤੇ ਹਮਲਾ ਕਰਨ ਦੀ ਯੋਜਨਾ ਕਾਫੀ ਸਮੇਂ ਤੋਂ ਚੱਲ ਰਹੀ ਸੀ। ਸੂਤਰ ਦੱਸਦੇ ਹਨ ਕਿ ਮੁਲਜ਼ਮਾਂ ਨੇ ਸਤੰਬਰ ਅਤੇ ਅਕਤੂਬਰ ’ਚ ਦੋਵੇਂ ਨੇਤਾਵਾਂ ਦੇ ਘਰ ਦੀ ਪੂਰੀ ਰੇਕੀ ਕੀਤੀ ਅਤੇ ਪਲਾਨਿੰਗ ਤੱਕ ਬਣਾਈ ਕਿ ਕਿਸ ਰਸਤਿਓਂ ਆਉਣਾ ਅਤੇ ਕਿਵੇਂ ਵਾਰਦਾਤ ਕਰ ਕੇ ਕਿਸ ਰਸਤੇ ਫਰਾਰ ਹੋਣਾ ਹੈ। ਮੁਲਜ਼ਮਾਂ ਨੇ ਪੂਰੀ ਪਲਾਨਿੰਗ ਤਾਂ ਕਰ ਲਈ ਸੀ ਪਰ ਵਿਦੇਸ਼ ’ਚ ਬੈਠੇ ਆਪਣੇ ਆਕਾਵਾਂ ਦੇ ਇਸ਼ਾਰੇ ਦਾ ਇੰਤਜ਼ਾਰ ਕਰ ਰਹੇ ਸਨ। ਜਿਉਂ ਹੀ ਸੁਨੇਹਾ ਆਇਆ ਤਾਂ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਲਈ ਨਿਕਲ ਪਏੇ। ਸਾਰੇ ਮੁਲਜ਼ਮ ਨਸ਼ੇ ਦੇ ਆਦੀ ਹਨ ਅਤੇ ਨਸ਼ਾ ਪੂਰਾ ਕਰਨ ਦੇ ਨਾਲ-ਨਾਲ ਪੈਸਾ ਕਮਾਉਣ ਲਈ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਇਹ ਵੀ ਪੜ੍ਹੋ : ਪੰਜਾਬ ਨੂੰ ਇਕ ਹੋਰ ਵੱਡਾ ਝਟਕਾ, ਹੁਣ ਖੜ੍ਹੀ ਹੋਈ ਇਹ ਨਵੀਂ ਮੁਸੀਬਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e