ਪੰਜਾਬ ਪੁਲਸ ਨੇ ਚਲਾਨਾਂ ਦੀ ਲਿਆਂਦੀ ਹਨ੍ਹੇਰੀ, 2024 ਕੱਟੇ 1.40 ਲੱਖ ਚਲਾਨ
Saturday, Dec 28, 2024 - 11:32 AM (IST)
ਲੁਧਿਆਣਾ (ਸੰਨੀ) : ਸ਼ਹਿਰ ਦੀ ਟ੍ਰੈਫਿਕ ਪੁਲਸ ਨੇ 25 ਦਸੰਬਰ 2024 ਤੱਕ 1.40 ਲੱਖ ਦੇ ਕਰੀਬ ਚਲਾਨ ਕਰਕੇ ਕਰੀਬ 9 ਕਰੋੜ ਰੁਪਏ ਦੀ ਜੁਰਮਾਨੇ ਦੀ ਰਾਸ਼ੀ ਸਰਕਾਰ ਦੇ ਖਾਤੇ ’ਚ ਜਮ੍ਹਾ ਕਰਵਾਈ ਹੈ। ਟ੍ਰੈਫਿਕ ਪੁਲਸ ਵੱਲੋਂ ਬਿਨਾਂ ਹੈਲਮੇਟ ਵਾਲੇ ਵਾਹਨ ਚਾਲਕਾਂ ਦੇ ਚਲਾਨਾਂ ਦੀ ਸਭ ਤੋਂ ਵੱਧ ਗਿਣਤੀ 31,395 ਹੈ। ਇਸ ਤੋਂ ਬਾਅਦ ਗਲਤ ਪਾਰਕਿੰਗ ਵਾਲੇ ਵਾਹਨਾਂ ਦਾ ਦੂਜਾ ਨੰਬਰ ਆਉਂਦਾ ਹੈ, ਜਿਨ੍ਹਾਂ ਦੀ ਗਿਣਤੀ 29,366 ਸੀ। ਪੁਲਸ ਵਿਭਾਗ ਵੱਲੋਂ ਇਕ ਪ੍ਰਾਈਵੇਟ ਕੰਪਨੀ ਨੂੰ ਗਲਤ ਢੰਗ ਨਾਲ ਪਾਰਕ ਕੀਤੇ ਵਾਹਨਾਂ ਨੂੰ ਟੋਅ ਕਰਨ ਦਾ ਠੇਕਾ ਵੀ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਅਣਖ ਖਾਤਰ ਪੰਜਾਬ 'ਚ ਵੱਡੀ ਵਾਰਦਾਤ, ਸਾਰਾ ਦਿਨ ਘਰੋਂ ਬਾਹਰ ਰਹੀ ਭੈਣ ਸ਼ਾਮੀ ਆਈ ਤਾਂ ਭਰਾ ਨੇ...
ਤੀਜੇ ਨੰਬਰ ’ਤੇ ਗਲਤ ਸਾਈਡ ਵਾਲੇ ਵਾਹਨ ਚਾਲਕ ਟ੍ਰੈਫਿਕ ਪੁਲਸ ਦੀ ਕਾਰਵਾਈ ਦਾ ਸ਼ਿਕਾਰ ਹੋਏ, ਜਿਨ੍ਹਾਂ ਦੀ ਗਿਣਤੀ 15356 ਹੈ, ਜਦੋਂ ਕਿ ਬਿਨਾਂ ਡਰਾਈਵਿੰਗ ਲਾਇਸੈਂਸ ਵਾਲੇ ਚਲਾਨਾਂ ਦੀ ਗਿਣਤੀ 10841 ਸੀ। ਹਾਲਾਂਕਿ ਇਹ ਸੰਖਿਆ 2023 ’ਚ ਟ੍ਰੈਫਿਕ ਪੁਲਸ ਵੱਲੋਂ ਕੀਤੇ ਚਲਾਨਾਂ ਅਤੇ ਜੁਰਮਾਨੇ ਦੀ ਰਕਮ ਨਾਲੋਂ ਬਹੁਤ ਘੱਟ ਹੈ। 2023 ’ਚ ਟ੍ਰੈਫਿਕ ਪੁਲਸ ਵੱਲੋਂ ਲੱਗਭਗ 1.77 ਲੱਖ ਚਲਾਨ ਕਰਕੇ 13 ਕਰੋੜ ਰੁਪਏ ਤੋਂ ਵੱਧ ਦੀ ਰਕਮ ਸਰਕਾਰੀ ਖਜ਼ਾਨੇ ’ਚ ਜਮ੍ਹਾ ਕਰਵਾਈ ਗਈ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਬੱਸ ਚਾਲਕਾਂ ਵਲੋਂ ਇਸ ਦਿਨ ਬੱਸਾਂ ਮੁਕੰਮਲ ਬੰਦ ਕਰਨ ਦਾ ਫ਼ੈਸਲਾ
2024 ’ਚ 25 ਦਸੰਬਰ ਤੱਕ ਕੀਤੇ ਗਏ ਚਲਾਨ
ਅੰਕੜਿਆਂ ਮੁਤਾਬਕ ਟਰੈਫਿਕ ਪੁਲਸ ਨੇ ਬਿਨਾਂ ਹੈਲਮੇਟ ਦੇ 31395, ਗਲਤ ਪਾਰਕਿੰਗ ਦੇ 29366, ਗਲਤ ਨੰਬਰ ਪਲੇਟ ਦੇ 9796, ਬਿਨਾਂ ਡੀ. ਐੱਲ. ਦੇ 10841, ਬਿਨਾਂ ਸੀਟ ਬੈਲਟ ਦੇ 8058, ਓਵਰ ਸਪੀਡ ਦੇ 8863, ਪ੍ਰਦੂਸ਼ਣ ਦੇ 1078, ਟ੍ਰਿਪਲ ਰਾਈਡਿੰਗ ਦੇ 7369, ਗਲਤ ਸਾਈਡ ਦੇ 15356, ਓਵਰਲੋਡ ਦੇ 247, ਲਾਲ ਬੱਤੀ ਜੰਪ ਦੇ 3251 ਅੰਡਰਏਜ ਦੇ 953, ਬਿਨਾਂ ਆਰ. ਸੀ. ਦੇ 2708, ਬਿਨਾਂ ਪਰਮਿਟ ਦੇ 303, ਬੀਮੇ ਤੋਂ ਬਿਨਾਂ ਦੇ 1146, ਬਿਨਾਂ ਕਾਗਜ਼ਾਂ ਦੇ 3397, ਪ੍ਰੈਸ਼ਰ ਹਾਰਨ ਦੇ 833, ਬਲੈਕ ਫਿਲਮ ਦੇ 2894, ਨੋ ਐਂਟਰੀ ਦੇ 414, ਕਮਰਸ਼ੀਅਲ ਵਰਤੋਂ ਦੇ 185, ਮੋਬਾਈਲ ਫੋਨ ਦੇ 3094, ਸਿਗਰਟਨੋਸ਼ੀ ਦੇ 127, ਖਤਰਨਾਕ ਡਰਾਈਵਿੰਗ ਦੇ 2169, ਵੱਧ ਉਚਾਈ ਦੇ 412, ਵੱਧ ਲੰਬਾਈ ਦੇ 428, ਸ਼ਰਾਬ ਪੀ ਕੇ ਡਰਾਈਵਿੰਗ ਦੇ 2374, ਦੁਰਵਿਵਹਾਰ ਦੇ 215 ਚਲਾਨ ਕੀਤੇ ਗਏ ਹਨ।
ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟਾਂ ਵਾਲਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਪਈ ਫਿੱਕੀ
ਹਾਈ ਸਕਿਓਰਿਟੀ ਨੰਬਰ ਪਲੇਟਾਂ ਤੋਂ ਬਿਨਾਂ ਵਾਹਨਾਂ ਖਿਲਾਫ ਟ੍ਰੈਫਿਕ ਪੁਲਸ ਵੱਲੋਂ 2023 ਤੋਂ ਸ਼ੁਰੂ ਕੀਤੀ ਗਈ ਕਾਰਵਾਈ ਇਸ ਸਾਲ ਫਿੱਕੀ ਪੈ ਗਈ ਹੈ। ਪੁਲਸ ਨੇ ਸਾਲ 2024 ’ਚ ਅਜਿਹੇ 9796 ਲੋਕਾਂ ਦੇ ਚਲਾਨ ਕੀਤੇ ਹਨ, ਜਦੋਂ ਕਿ ਸਾਲ 2023 ’ਚ ਚਲਾਨਾਂ ਦੀ ਗਿਣਤੀ 15 ਹਜ਼ਾਰ ਦੇ ਕਰੀਬ ਸੀ ਪਰ ਸਰਕਾਰ ਦੀਆਂ ਕਈ ਚਿਤਾਵਨੀਆਂ ਦੇ ਬਾਵਜੂਦ ਲੋਕਾਂ ਨੂੰ ਆਪਣੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਨਹੀਂ ਲਵਾਈਆਂ ਜਾ ਰਹੀਆਂ, ਜਿਸ ਕਾਰਨ ਟ੍ਰੈਫਿਕ ਪੁਲਸ ਨੇ ਕਈ ਵਾਰ ਅਜਿਹੇ ਵਾਹਨ ਚਾਲਕਾਂ ਖਿਲਾਫ ਕਾਰਵਾਈ ਕੀਤੀ ਅਤੇ ਸਾਲ ਭਰ ਦੌਰਾਨ 9796 ਲੋਕਾਂ ਦੇ ਚਲਾਨ ਕੱਟੇ, ਜਿਨ੍ਹਾਂ ਨੇ ਆਪਣੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਨਹੀਂ ਲਾਈਆਂ ਸਨ। ਹਾਈ ਸਕਿਓਰਿਟੀ ਨੰਬਰ ਪਲੇਟ ਨਾ ਲਾਉਣ ’ਤੇ ਡਰਾਈਵਰ ਨੂੰ 2000 ਰੁਪਏ ਦਾ ਚਲਾਨ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੀਆਂ ਔਰਤਾਂ ਅਤੇ ਪੈਨਸ਼ਨਧਾਰਕਾਂ ਨੂੰ ਲੈ ਕੇ ਸਰਕਾਰ ਦਾ ਨਵਾਂ ਬਿਆਨ
ਸ਼ਰਾਬੀ ਡਰਾਈਵਰਾਂ ਚਾਲਕਾਂ ਦੀ ਆਈ ਸ਼ਾਮਤ, ਚਲਾਨ ਹੋਏ ਦੁੱਗਣੇ
2024 ਸ਼ਰਾਬੀ ਡਰਾਈਵਰਾਂ ਲਈ ਸ਼ਾਮਤ ਭਰਿਆ ਰਿਹਾ। ਟ੍ਰੈਫਿਕ ਪੁਲਸ ਨੇ ਚਲਾਨ ਕੱਟਣ ਲਈ ਪੀ. ਸੀ. ਆਰ. ਅਤੇ ਥਾਣਿਆਂ ਦੀ ਮਦਦ ਵੀ ਲਈ, ਜਿਸ ਕਾਰਨ 2024 ’ਚ 2374 ਸ਼ਰਾਬੀ ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ ਜੋ ਸੜਕਾਂ ’ਤੇ ਆਪਣੀ ਅਤੇ ਹੋਰ ਲੋਕਾਂ ਦੀ ਸੁਰੱਖਿਆ ਲਈ ਖਤਰਾ ਪੈਦਾ ਕਰ ਰਹੇ ਸਨ, ਜਦੋਂ ਕਿ 2023 ’ਚ ਸਿਰਫ਼ 1350 ਸ਼ਰਾਬੀ ਡਰਾਈਵਰਾਂ ਦੇ ਚਲਾਨ ਕੀਤੇ ਗਏ ਸਨ।
ਅੰਡਰਏਜ ਡਰਾਈਵਿੰਗ ’ਤੇ ਕੱਸਿਆ ਸ਼ਿਕੰਜਾ
ਟ੍ਰੈਫਿਕ ਪੁਲਸ ਨੇ ਸਾਲ 2024 ’ਚ ਖਾਸ ਤੌਰ ’ਤੇ ਅੰਡਰਏਜ ਡਰਾਈਵਿੰਗ ’ਤੇ ਸ਼ਿਕੰਜਾ ਕੱਸਿਆ ਹੈ। ਇਸ ਕਾਰਵਾਈ ਤੋਂ ਪਹਿਲਾਂ ਟ੍ਰੈਫਿਕ ਪੁਲਸ ਨੇ ਸਕੂਲਾਂ ਅਤੇ ਕਾਲਜਾਂ ’ਚ ਵਿਸ਼ੇਸ਼ ਕੈਂਪ ਲਾ ਕੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਇਸ ਤੋਂ ਬਾਅਦ ਜੁਲਾਈ ਮਹੀਨੇ ’ਚ ਕਾਰਵਾਈ ਕਰਦੇ ਹੋਏ ਸੈਂਕੜੇ ਘੱਟ ਉਮਰ ਦੇ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ। ਸਾਲ 2024 ’ਚ ਘੱਟ ਉਮਰ ਦੇ ਡਰਾਈਵਰਾਂ ਦੇ ਚਲਾਨਾਂ ਦੀ ਗਿਣਤੀ 953 ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਸੋਮਵਾਰ ਲੈ ਕੇ ਹੋ ਗਿਆ ਐਲਾਨ, ਸਰਕਾਰੀ ਦਫ਼ਤਰਾਂ ਤੋਂ ਲੈ ਕੇ ਬੱਸਾਂ ਵੀ ਰਹਿਣਗੀਆਂ ਬੰਦ
2024 ’ਚ ਹਰ ਮਹੀਨੇ ਕੀਤੇ ਚਲਾਨਾਂ ਦਾ ਵੇਰਵਾ
ਜਨਵਰੀ ਵਿਚ 9587 ਫਰਵਰੀ ਵਿਚ 9838, ਮਾਰਚ ਵਿਚ 9783, ਅਪ੍ਰੈਲ ਵਿਚ 11418, ਮਈ ਵਿਚ 10453, ਜੂਨ ਵਿਚ 9436, ਜੁਲਾਈ ਵਿਚ 12321, ਅਗਸਤ ਵਿਚ 14643, ਸਤੰਬਰ ਵਿਚ 12751, ਅਕਤੂਬਰ ਵਿਚ 12753, ਨਵੰਬਰ ਵਿਚ 12891, ਦਸੰਬਰ ਵਿਚ 14264 ਚਲਾਨ ਕੀਤੇ ਗਏ।
ਓਵਰ ਸਪੀਡ ਵਾਲੇ ਵਾਹਨ ਚਾਲਕਾਂ ਦੇ ਚਲਾਨਾਂ ’ਚ 3 ਗੁਣਾ ਵਾਧਾ
ਸਾਲ 2023 ਦੇ ਮੁਕਾਬਲੇ 2024 ’ਚ ਓਵਰ ਸਪੀਡ ਵਾਲੇ ਵਾਹਨ ਚਾਲਕਾਂ ਦੇ ਚਲਾਨਾਂ ਦੀ ਗਿਣਤੀ ’ਚ 3 ਗੁਣਾ ਵਾਧਾ ਹੋਇਆ ਹੈ। ਇਸ ਸਮੇਂ ਟ੍ਰੈਫਿਕ ਪੁਲਸ ਕੋਲ 3 ਸਪੀਡ ਰਡਾਰ ਕੰਮ ਕਰ ਰਹੇ ਹਨ ਜੋ ਕਿ ਫਿਰੋਜ਼ਪੁਰ ਰੋਡ, ਦਿੱਲੀ ਰੋਡ ਅਤੇ ਜਲੰਧਰ ਰੋਡ ’ਤੇ ਇਕ-ਇਕ ਕਰਕੇ ਲਾਏ ਜਾ ਰਹੇ ਹਨ। ਸਪੀਡ ਰਡਾਰ ਰਾਹੀਂ ਸ਼ਹਿਰ ’ਚ ਦਾਖਲ ਹੋਣ ਵਾਲੇ ਵਾਹਨਾਂ ਦੀ ਸਪੀਡ ਚੈੱਕ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਨਿਰਧਾਰਤ ਰਫ਼ਤਾਰ ਤੋਂ ਵੱਧ ਵਾਹਨਾਂ ਨੂੰ ਰੋਕ ਕੇ ਚਲਾਨ ਕੀਤੇ ਜਾ ਰਹੇ ਹਨ। ਸਾਲ 2024 ’ਚ 8863 ਅਜਿਹੇ ਡਰਾਈਵਰ ਪੁਲਸ ਕਾਰਵਾਈ ਦਾ ਸ਼ਿਕਾਰ ਹੋਏ, ਜਿਨ੍ਹਾਂ ਦੀ ਰਫ਼ਤਾਰ ਨਿਰਧਾਰਤ ਮਾਪਦੰਡਾਂ ਤੋਂ ਵੱਧ ਸੀ, ਜਦੋਂ ਕਿ ਸਾਲ 2023 ’ਚ ਅਜਿਹੇ ਓਵਰ ਸਪੀਡ ਚਲਾਉਣ ਵਾਲੇ ਡਰਾਈਵਰਾਂ ਦੀ ਗਿਣਤੀ 2941 ਸੀ।
ਇਹ ਵੀ ਪੜ੍ਹੋ : ਜਨਵਰੀ 'ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ 'ਚ ਸਕੂਲ ਰਹਿਣਗੇ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e