ਟਰੈਕਟਰ ਦੀ ਟੱਕਰ ਨਾਲ ਪੁਲਸ ਦੀ ਗੱਡੀ ਸਣੇ ਕਈ ਵਾਹਨ ਟਕਰਾਏ, ਜਾਨੀ ਨੁਕਸਾਨ ਤੋਂ ਬਚਾਅ

Friday, Jul 10, 2026 - 03:42 PM (IST)

ਟਰੈਕਟਰ ਦੀ ਟੱਕਰ ਨਾਲ ਪੁਲਸ ਦੀ ਗੱਡੀ ਸਣੇ ਕਈ ਵਾਹਨ ਟਕਰਾਏ, ਜਾਨੀ ਨੁਕਸਾਨ ਤੋਂ ਬਚਾਅ

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਫਰੀਦਕੋਟ ਰੋਡ ਸਥਿਤ ਰੇਲਵੇ ਪਾਰਕ ਦੇ ਸਾਹਮਣੇ ਟਰੈਕਟਰ ਅਤੇ ਕਈ ਗੱਡੀਆਂ ਵਿਚ ਟੱਕਰ ਹੋ ਜਾਣ ਨਾਲ ਕਈ ਵਾਹਨ ਨੁਕਸਾਨੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਲੰਘੇ ਵੀਰਵਾਰ ਦੀ ਸ਼ਾਮ ਪੁਰਾਣੇ ਮਾਲ ਗੋਦਾਮ ਗੇਟ ਬਾਜ਼ਾਰ ਅੰਦਰੋਂ ਅਚਾਨਕ ਨਿਕਲੇ ਟਰੈਕਟਰ ਜਿਸਦੇ ਪਿੱਛੇ ਪਾਣੀ ਵਾਲੀ ਟੈਂਕੀ ਪਾਈ ਹੋਈ ਸੀ ਜਦੋਂ ਟਰੈਕਟਰ ਫਰੀਦਕੋਟ ਰੋਡ 'ਤੇ ਚੜ੍ਹਿਆ ਤਾਂ ਅਚਾਨਕ ਟਰੈਕਟਰ ਦਾ ਬੈਲੈਂਸ ਵਿਗੜ ਗਿਆ। ਇਸ ਦੌਰਾਨ ਪੁਲਸ ਪਾਰਟੀ ਦੀ ਜੀਪ ਜੋ ਕਿ ਫਰੀਦਕੋਟ ਸਾਈਡ ਵੱਲੋਂ ਰੇਲਵੇ ਪੁੱਲ ਵੱਲ ਨੂੰ ਜਾ ਰਹੀ ਸੀ ਤਾਂ ਦੀ ਟਰੈਕਟਰ ਨਾਲ ਟੱਕਰ ਹੋ ਗਈ। ਇਸ ਕਾਰਣ ਗੱਡੀ ਦਾ ਕਾਫੀ ਨੁਕਸਾਨ ਹੋਇਆ। 

ਇਸ ਦੌਰਾਨ ਪਿੱਛੇ ਆ ਰਹੀਆਂ ਹੋਰ ਗੱਡੀਆਂ ਇਕ ਦੂਜੇ ਵਿਚ ਜਾ ਵੱਜੀਆਂ। ਪੁਲਸ ਦੀ ਗੱਡੀ ਵਿਚ ਸਵਾਰ ਦੋ ਪੁਲਸ ਮੁਲਾਜ਼ਮ ਅਤੇ ਇਕ ਮਹਿਲਾ ਮੁਲਾਜ਼ਮ ਵਾਲ ਵਾਲ ਬਚ ਗਏ। ਲੋਕਾਂ ਦਾ ਕਹਿਣਾ ਹੈ ਕਿ ਟਰੈਕਟਰ ਚਾਲਕ ਲਾਪਰਵਾਹੀ ਨਾਲ ਤੇਜ਼ੀ ਨਾਲ ਟਰੈਕਟਰ ਮੇਨ ਸੜਕ ਉੱਪਰ ਚੜਾਇਆ ਜਿਸ ਕਾਰਣ ਇਹ ਹਾਦਸਾ ਵਾਪਰਿਆ ਹੈ। 


author

Gurminder Singh

Content Editor

Related News