ਆਦਤ ਤੋਂ ਮਜਬੂਰ ਲੋਕ ਨਹੀਂ ਪਾ ਰਹੇ ''ਮਾਸਕ'', 14 ਦਿਨਾਂ ''ਚ ਭਰਿਆ 1.15 ਕਰੋੜ ਜ਼ੁਰਮਾਨਾ

Monday, Jun 01, 2020 - 11:13 AM (IST)

ਆਦਤ ਤੋਂ ਮਜਬੂਰ ਲੋਕ ਨਹੀਂ ਪਾ ਰਹੇ ''ਮਾਸਕ'', 14 ਦਿਨਾਂ ''ਚ ਭਰਿਆ 1.15 ਕਰੋੜ ਜ਼ੁਰਮਾਨਾ

ਚੰਡੀਗੜ੍ਹ : ਪੰਜਾਬ 'ਚ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਹਜ਼ਾਰਾਂ ਲੋਕ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਦਾ ਪਾਲਣ ਕਰਦੇ ਦਿਖਾਈ ਨਹੀਂ ਦੇ ਰਹੇ। ਅਜਿਹੇ ਲੋਕ ਥਾਂ-ਥਾਂ ਥੁੱਕ ਰਹੇ ਹਨ ਅਤੇ ਮਾਸਕ ਵੀ ਨਹੀਂ ਪਾ ਰਹੇ ਹਨ। ਅਜਿਹੇ ਹੀ ਲੋਕ ਪਿਛਲੇ 14 ਦਿਨਾਂ ਅੰਦਰ ਆਪਣੀਆਂ ਆਦਤਾਂ ਤੋਂ ਮਜਬੂਰ ਹੋਣ ਕਾਰਨ 1.15 ਕਰੋੜ ਦਾ ਜ਼ੁਰਮਾਨਾ ਦੇ ਚੁੱਕੇ ਹਨ। ਪਿਛਲੇ 48 ਘੰਟਿਆਂ 'ਚ 10 ਹਜ਼ਾਰ ਤੋਂ ਵੱਧ ਲੋਕਾਂ ਨੂੰ ਮਾਸਕ ਨਾ ਪਾਉਣ ਅਤੇ ਥੁੱਕਣ 'ਤੇ ਜ਼ੁਰਮਾਨਾ ਲਾਇਆ ਗਿਆ ਅਤੇ 42 ਮੁਕੱਦਮੇ ਦਰਜ ਕੀਤੇ ਗਏ ਹਨ। ਸੂਬੇ 'ਚ ਅਜੇ ਤੱਕ ਅਜਿਹੇ ਲੋਕਾਂ ਤੋਂ ਬਤੌਰ ਜ਼ੁਰਮਾਨਾ 1.15 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਵਸੂਲੀ ਗਈ ਹੈ। 17 ਮਈ ਤੋਂ ਲੈ ਕੇ 30 ਮਈ ਤੱਕ ਸੂਬੇ 'ਚ ਮਾਸਕ ਨਾ ਪਾਉਣ ਵਾਲੇ 40 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਜ਼ੁਰਮਾਨਾ ਲਾਇਆ ਗਿਆ ਹੈ ਅਤੇ 516 ਲੋਕਾਂ 'ਤੇ ਮੁਕੱਦਮੇ ਦਰਜ ਕੀਤੇ ਗਏ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਮੈਰਿਜ ਪੈਲਸ, ਰੇਸਤਰਾਂ ਖੋਲ੍ਹਣ ਦੀ ਤਿਆਰੀ, ਹੋ ਰਹੀ ਵਿਚਾਰ-ਚਰਚਾ

PunjabKesari
ਨਿਯਮ ਨਾ ਮੰਨਣ ਵਾਲਿਆਂ 'ਤੇ ਪੁਲਸ ਦੀ ਰਹੇਗੀ ਪੈਨੀ ਨਜ਼ਰ
ਮਾਸਕ ਨਾ ਪਾਉਣ ਵਾਲੇ, ਜਨਤਕ ਥਾਵਾਂ 'ਤੇ ਥੁੱਕਣ ਵਾਲੇ, ਸਮਾਜਿਕ ਦੂਰੀ ਨਾ ਮੰਨਣ ਵਾਲੇ, ਦੁਕਾਨਾਂ 'ਤੇ ਭੀੜ ਜਮ੍ਹਾਂ ਕਰਨ ਵਾਲੇ, ਬਿਨਾਂ ਮਨਜ਼ੂਰੀ ਕੰਮ ਕਰਨ ਵਾਲੇ ਅਤੇ ਵਾਹਨਾਂ 'ਤੇ ਸਮਾਜਿਕ ਦੂਰੀ ਦਾ ਪਾਲਣ ਨਾ ਕਰਨ ਵਾਲੇ ਲੋਕ ਪੁਲਸ ਦੇ ਨਿਸ਼ਾਨੇ 'ਤੇ ਰਹਿਣਗੇ। ਵੱਖ-ਵੱਖ ਮਹਿਕਮਿਆਂ, ਬੋਰਡਾਂ ਅਤੇ ਕਾਰਪੋਰੇਸ਼ਨਾਂ 'ਚ ਤਾਇਨਾਤ ਅਧਿਕਾਰੀ ਅਤੇ ਕਰਮਚਾਰੀ ਵੀ ਸਮਾਜਿਕ ਦੂਰੀ ਨੂੰ ਲੈ ਕੇ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਲਗਾਤਾਰ ਉਲੰਘਣ ਕਰ ਰਹੇ ਹਨ। ਇਸ ਦੇ ਚੱਲਦਿਆਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਅਜਿਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਵੀ ਸਖਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਕੈਪਟਨ ਵੱਲੋਂ ਸ਼ਹੀਦਾਂ ਦੇ 8 ਵਾਰਸਾਂ ਦੀ ਨਿਯੁਕਤੀ ਨੂੰ ਪ੍ਰਵਾਨਗੀ
ਇਹ ਵੀ ਪੜ੍ਹੋ : ...ਤੇ ਹੁਣ ਆਪਣੀ ਪਸੰਦ ਦੇ ਪ੍ਰੀਖਿਆ ਕੇਂਦਰ 'ਚ ਇਮਤਿਹਾਨ ਦੇ ਸਕਣਗੇ ਪ੍ਰੀਖਿਆਰਥੀ

 


author

Babita

Content Editor

Related News