ਪੰਜਾਬ ’ਚ ਅੱਜ ਰਾਤ ਨੂੰ ਨਹੀਂ ਲੱਗੇਗਾ ਕਰਫਿਊ
Thursday, Dec 24, 2020 - 07:04 PM (IST)
ਜਲੰਧਰ,(ਮਜ਼ਹਰ) : ਪੰਜਾਬ ’ਚ ਕੋਰੋਨਾ ਦੇ ਕਹਿਰ ਨੂੰ ਦੇਖਦੇ ਹੋਏ ਸਰਕਾਰ ਵਲੋਂ ਰਾਤ ਦਾ ਕਰਫਿਊ ਲਗਾਇਆ ਗਿਆ ਹੈ ਜੋ ਕਿ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਜਾਰੀ ਰਹਿੰਦਾ ਹੈ। ਕ੍ਰਿਸਮਸ ਦੇ ਤਿਉਹਾਰ ਨੂੰ ਧਿਆਨ ’ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸੂਬੇ ਭਰ ’ਚ 24 ਦਸੰਬਰ ਦੀ ਰਾਤ ਨੂੰ ਕਰਫਿਊ ’ਚ ਛੂਟ ਦਾ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ: ਕਿਸਾਨ ਸੰਘਰਸ਼ ਦਾ ਸਮਰਥਨ ਕਰਨ ਦਾ ਇੱਕ ਢੰਗ ਇਹ ਵੀ, ਪੇਂਟਿੰਗਾਂ ਰਾਹੀਂ ਬਿਆਨੀ ਲੋਕ ਆਵਾਜ਼
ਸੂਬਾ ਸਰਕਾਰ ਵਲੋਂ ਜਾਰੀ ਹੁਕਮਾਂ ਮੁਤਾਬਕ 24 ਦਸੰਬਰ ਰਾਤ ਨੂੰ 10 ਤੋਂ 5 ਵਜੇ ਵਿਚਾਲੇ ਲੱਗਣ ਵਾਲਾ ਕਰਫਿਊ ਲਾਗੂ ਨਹੀਂ ਹੋਵੇਗਾ। ਇਸ ਦੇ ਨਾਲ ਹੀ ਸਰਕਾਰ ਨੇ ਫਤਿਹਗੜ੍ਹ ਸਾਹਿਬ ’ਚ ਸ਼ਹੀਦ ਜੋੜ ਮੇਲੇ ਦੇ ਸੰਬੰਧ ‘ਚ ਵੀ ਨਾਈਟ ਕਰਫਿਊ ’ਚ ਢਿੱਲ ਦੇ ਹੁਕਮ ਦਿੱਤੇ ਹਨ। ਫਤਿਹਗੜ੍ਹ ਸਾਹਿਬ ’ਚ 25,26,27 ਦਸੰਬਰ ਦੀ ਰਾਤ ਨੂੰ ਕਰਫਿਊ ਨਹੀਂ ਰਹੇਗਾ। ਇਸ ਦੇ ਨਾਲ ਹੀ ਸਰਕਾਰ ਨੇ ਇਹ ਹੁਕਮ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ : ਮੁਕੇਰੀਆਂ ’ਚ ਦਰਦਨਾਕ ਹਾਦਸਾ, 2 ਮਹੀਨੇ ਪਹਿਲਾਂ ਵਿਆਹੇ ਪੁੱਤ ਸਣੇ ਪਿਓ ਦੀ ਮੌਤ
ਕ੍ਰਿਸਮਸ ਦੇ ਤਿਉਹਾਰ ’ਤੇ ਚਰਚਾ ਤੇ ਸ਼ਹੀਦ ਜੋੜ ਮੇਲੇ ਦੌਰਾਨ ਗੁਰਦੁਆਰਾ ਸਾਹਿਬ ’ਚ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਇਸੇ ਤਹਿਤ ਇਨਡੋਰ 100 ਅਤੇ ਆਊਟਡੋਰ ’ਚ 250 ਤੋਂ ਜ਼ਿਆਦਾ ਲੋਕ ਇੱਕਠੇ ਨਾ ਹੋਣ। ਇਸ ਦੇ ਨਾਲ-ਨਾਲ ਮੂੰਹ ’ਤੇ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਲਈ ਵੀ ਵਿਸ਼ੇਸ਼ ਹੁਕਮ ਜਾਰੀ ਕੀਤੇ ਗਏ ਹਨ।