ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਹਾਦਸਾ
Tuesday, Aug 26, 2025 - 11:50 AM (IST)

ਖੰਨਾ (ਵਿਪਨ): ਕਈ ਵਾਰ ਕਿਸੇ ਇਕ ਦੀ ਗ਼ਲਤੀ ਕਈਆਂ ਜ਼ਿੰਦਗੀਆਂ 'ਤੇ ਭਾਰੀ ਪੈ ਜਾਂਦੀ ਹੈ। ਅਜਿਹਾ ਹੀ ਵੇਖਣ ਨੂੰ ਮਿਲਿਆ ਅੰਮ੍ਰਿਤਸਰ - ਦਿੱਲੀ ਰਾਜ ਮਾਰਗ 'ਤੇ ਖੰਨਾ ਵਿਚ, ਜਿੱਥੇ ਰਾਤ ਸਮੇਂ ਇਕ ਵਿਅਕਤੀ ਗ਼ਲਤ ਢੰਗ ਨਾਲ ਸੜਕ ਪਾਰ ਕਰਨ ਲੱਗਾ ਤਾਂ ਇਕ ਗੱਡੀ ਦੀ ਲਪੇਟ ਵਿਚ ਆ ਗਿਆ। ਉਸ ਨੂੰ ਬਚਾਉਣ ਦੇ ਚੱਕਰ ਵਿਚ ਦੋ ਕਾਰਾਂ ਦੀ ਟੱਕ ਹੋ ਗਈ ਤੇ ਤਿੰਨ ਲੋਕ ਜ਼ਖ਼ਮੀ ਹੋ ਗਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨੈਸ਼ਨਲ ਹਾਈਵੇਅ ਧੱਸਿਆ! ਭਾਰੀ ਮੀਂਹ ਵਿਚਾਲੇ ਵਾਪਰਿਆ ਭਿਆਨਕ ਹਾਦਸਾ; ਟ੍ਰੈਫ਼ਿਕ ਡਾਇਵਰਟ
ਜਾਣਕਾਰੀ ਮੁਤਾਬਕ ਨੈਸ਼ਨਲ ਹਾਈਵੇਅ 'ਤੇ ਇਕ ਨੌਜਵਾਨ ਸੜਕ ਪਾਰ ਕਰਦਿਆਂ ਲੁਧਿਆਣਾ ਤੋਂ ਆ ਰਹੀ ਵਰਨਾ ਕਾਰ ਦੀ ਲਪੇਟ ਵਿਚ ਆ ਗਿਆ। ਵਰਨਾ ਕਾਰ ਚਾਲਕ ਵੱਲੋਂ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਕਾਰਨ ਕਾਰ ਘੁੰਮ ਕੇ ਫੁੱਟਪਾਥ 'ਤੇ ਜਾ ਚੜ੍ਹੀ ਅਤੇ ਰੇਲਿੰਗ ਨਾਲ ਟਕਰਾ ਗਈ, ਵਰਨਾ ਕਾਰ ਦੇ ਰੇਲਿੰਗ ਨਾਲ ਟਕਰਾਉਣ ਕਾਰਨ ਰੇਲਿੰਗ ਦੂਜੇ ਪਾਸੇ ਦਿੱਲੀ ਤੋਂ ਜੰਮੂ ਜਾ ਰਹੀ ਕਾਰ 'ਤੇ ਜਾ ਵੱਜੀ। ਇਸ ਹਾਦਸੇ ਵਿਚ ਦੋ ਕਾਰਾਂ ਨੁਕਸਾਨੀਆਂ ਗਈਆਂ। ਇਸ ਹਾਦਸੇ ਦੌਰਾਨ ਤਿੰਨ ਲੋਕ ਫੱਟੜ ਹੋ ਗਏ, ਜਿਨ੍ਹਾਂ ਵਿਚ ਸੜਕ ਪਾਰ ਕਰਨ ਵਾਲਾ ਵਿਅਕਤੀ ਵੀ ਸ਼ਾਮਲ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8