ਪੰਜਾਬ ''ਚ ਨੈਸ਼ਨਲ ਹਾਈਵੇਅ ''ਤੇ ਭਿਆਨਕ ਬਣਿਆ ਮੰਜ਼ਰ, ਵਿੱਛ ਗਈਆਂ ਲਾਸ਼ਾਂ, ਦੇਖ ਕੰਬੇ ਲੋਕ

Thursday, Jan 30, 2025 - 10:50 AM (IST)

ਪੰਜਾਬ ''ਚ ਨੈਸ਼ਨਲ ਹਾਈਵੇਅ ''ਤੇ ਭਿਆਨਕ ਬਣਿਆ ਮੰਜ਼ਰ, ਵਿੱਛ ਗਈਆਂ ਲਾਸ਼ਾਂ, ਦੇਖ ਕੰਬੇ ਲੋਕ

ਖੰਨਾ (ਬਿਪਨ): ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿਚ ਨੈਸ਼ਨਲ ਹਾਈਵੇਅ 'ਤੇ ਹਾਦਸਾ ਹੋਇਆ। ਗੰਨੇ ਦੇ ਹੇਠਾਂ ਦੱਬਣ ਨਾਲ 2 ਕਿਸਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਟਰੈਕਟਰ-ਟਰਾਲੀ ਦੇ ਬੇਕਾਬੂ ਹੋਣ ਕਾਰਨ ਹੋਇਆ। ਦੋਵੇਂ ਕਿਸਾਨ ਆਪਣੇ ਖੇਤ ਤੋਂ ਗੰਨਾ ਲੈ ਕੇ ਅਮਲੋਹ ਦੀ ਗੰਨਾ ਮਿੱਲ ਜਾ ਰਹੇ ਸਨ ਕਿ ਰਸਤੇ ਵਿਚ ਇਹ ਹਾਦਸਾ ਵਾਪਰ ਗਿਆ। ਮ੍ਰਿਤਕਾਂ ਦੀ ਪਛਾਣ ਗੁਰਦੀਪ ਸਿੰਘ (35) ਵਾਸੀ ਮਾਜਰੀ (ਪਾਇਲ) ਅਤੇ ਦੀਦਾਰ ਸਿੰਘ (45) ਵਾਸੀ ਮਾਜਰੀ ਵਜੋਂ ਹੋਈ ਹੈ। ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਖੰਨਾ ਦੇ ਮੁਰਦਾਘਰ ਰਖਵਾ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।

PunjabKesari

ਇਹ ਖ਼ਬਰ ਵੀ ਪੜ੍ਹੋ - ...ਤਾਂ ਨਹੀਂ ਕੱਟਿਆ ਜਾਵੇਗਾ ਚਾਲਾਨ, ਪੰਜਾਬ 'ਚ ਜਾਰੀ ਹੋਏ ਨਵੇਂ ਹੁਕਮ

ਰੱਸੀ ਟੁੱਟਣ ਮਗਰੋਂ ਸੰਤੁਲਨ ਵਿਗੜਿਆ

ਜਾਣਕਾਰੀ ਅਨੁਸਾਰ ਬੁੱਧਵਾਰ ਰਾਤ ਨੂੰ ਗੁਰਦੀਪ ਸਿੰਘ ਆਪਣੇ ਗੁਆਂਢੀ ਦੀਦਾਰ ਸਿੰਘ ਵਾਸੀ ਮਾਜਰੀ ਨਾਲ ਗੰਨੇ ਨਾਲ ਲੱਦ ਕੇ ਟਰੈਕਟਰ ਟਰਾਲੀ ਅਮਲੋਹ ਰੋਡ ਖੰਨਾ ਸਥਿਤ ਗੰਨਾ ਮਿੱਲ ਜਾ ਰਿਹਾ ਸੀ। ਜਿਵੇਂ ਹੀ ਇਹ ਲੋਕ ਬਾਹੋਮਾਜਰਾ ਪਹੁੰਚੇ, ਗੰਨੇ ਦੇ ਢੇਰ ਦੀ ਰੱਸੀ ਟੁੱਟ ਗਈ। ਜਿਸ ਕਾਰਨ ਟਰੈਕਟਰ ਆਪਣਾ ਸੰਤੁਲਨ ਗੁਆ ਬੈਠਾ ਅਤੇ ਇਸ ਦੌਰਾਨ ਟਰੈਕਟਰ ਘੁੰਮਦਾ ਹੋਇਆ ਰੇਲਿੰਗ 'ਤੇ ਚੜ੍ਹ ਗਿਆ। ਢਲਾਣ ਕਾਰਨ ਗੰਨਾ ਦੋਵਾਂ ਕਿਸਾਨਾਂ ਉੱਤੇ ਡਿੱਗ ਪਿਆ।

PunjabKesari

ਘਟਨਾ ਵਾਲੀ ਥਾਂ ਤੋਂ ਲਗਭਗ ਅੱਧਾ ਕਿਲੋਮੀਟਰ ਦੂਰ ਖੜ੍ਹੀ ਸੜਕ ਸੁਰੱਖਿਆ ਬਲ ਦੀ ਟੀਮ ਮੌਕੇ 'ਤੇ ਪਹੁੰਚੀ। ਸਬ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਰਾਹਗੀਰਾਂ ਦੀ ਮਦਦ ਨਾਲ ਉਨ੍ਹਾਂ ਨੇ ਗੰਨੇ ਦੇ ਢੇਰ ਹੇਠ ਦੱਬੇ ਲੋਕਾਂ ਨੂੰ ਬਾਹਰ ਕੱਢਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਗੁਰਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਦੀਦਾਰ ਸਿੰਘ ਨੂੰ ਇਲਾਜ ਲਈ ਖੰਨਾ ਸਿਵਲ ਹਸਪਤਾਲ ਲਿਆਂਦਾ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸਦੀ ਵੀ ਮੌਤ ਹੋ ਗਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News