ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਪਈਆਂ ਭਾਜੜਾਂ! ਪੜ੍ਹੋ ਪੂਰੀ ਖ਼ਬਰ
Wednesday, Nov 20, 2024 - 09:28 AM (IST)
ਲੁਧਿਆਣਾ (ਖ਼ੁਰਾਨਾ): ਦਿੱਲੀ-ਅੰਮ੍ਰਿਤਸਰ ਹਾਈਵੇਅ ਸਥਿਤ ਬਸਤੀ ਜੋਧੇਵਾਲ ਚੌਕ ਨੇੜਿਓਂ ਗੁਜ਼ਰ ਰਹੇ ਇਕ ਕੋਰੀਅਰ ਵਾਲੀ ਗੱਡੀ ਨੂੰ ਦੇਰ ਰਾਤ ਅੱਗ ਲੱਗ ਜਾਣ ਕਾਰਨ ਭਾਜੜਾਂ ਪੈ ਗਈਆਂ। ਜਿਸ ਵੇਲੇ ਗੱਡੀ ਨੂੰ ਅੱਗ ਲੱਗੀ, ਉਸ ਵੇਲੇ ਸੜਕ 'ਤੇ ਕਾਫ਼ੀ ਗੱਡੀਆਂ ਦੀ ਆਵਾਜਾਈ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੀ ਆਨਲਾਈਨ ਹੋਵੇਗੀ ਪੜ੍ਹਾਈ, ਕੱਲ ਤੋਂ ਹੀ ਸ਼ੁਰੂ ਹੋਣਗੀਆਂ ਕਲਾਸਾਂ
ਕੋਰੀਅਰ ਗੱਡੀ ਨੂੰ ਅੱਗ ਲੱਗਣ ਬਾਰੇ ਜਦੋਂ ਗੱਡੀ ਦੇ ਡਰਾਈਵਰ ਨੂੰ ਭਿਣਕ ਪਈ ਤਾਂ ਉਸ ਨੇ ਬੜੀ ਸਮਝਦਾਰੀ ਦੇ ਨਾਲ ਗੱਡੀ ਨੂੰ ਸੜਕ ਦੇ ਕਿਨਾਰੇ ਲਗਾ ਕੇ ਗੱਡੀ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਤੇ ਅੱਗ 'ਤੇ ਕਾਬੂ ਪਾਉਣ ਦੇ ਮਕਸਦ ਨਾਲ ਨੇੜੜਲੀ ਦੁਕਾਨ ਤੋਂ ਪਾਣੀ ਭਰਨ ਲਈ ਚਲਾ ਗਿਆ, ਪਰ ਜਦੋਂ ਤਕ ਉਹ ਵਾਪਸ ਪਰਤਿਆ ਤਾ ਗੱਡੀ ਪੂਰੀ ਤਰ੍ਹਾਂ ਅੱਗ ਦੀਆਂ ਲਪਟਾਂ ਵਿਚ ਘਿਰ ਚੁੱਕੀ ਸੀ ਤੇ ਗੱਡੀ ਵਿਚ ਪਿਆ ਕੋਰੀਅਰ ਦਾ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਨੂੰ ਮਿਲਣਗੇ ਢਾਈ-ਢਾਈ ਲੱਖ ਰੁਪਏ, ਜਾਣੋ ਕੀ ਨੇ ਸ਼ਰਤਾਂ
ਇੱਥੇ ਦੱਸ ਦਈਏ ਕਿ ਤਕਰੀਬਨ 10 ਦਿਨ ਪਹਿਲਾਂ ਵੀ ਬਸਤੀ ਜੋਧੇਵਾਲ ਚੌਕ ਨੇੜੇ ਹੀ ਗਰਮ ਕੱਪੜਿਆਂ ਨਾਲ ਭਰੇ ਇਕ ਕੰਟੇਨਰ ਨੂੰ ਅੱਗ ਲੱਗ ਗਈ ਸੀ, ਜਿਸ ਕਾਰਨ ਗੱਡੀ ਸਮੇਤ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8