ਗੁਰਾਇਆ : ਬੈਂਕ ਦੇ ਅੰਦਰ ਹੀ ਸ਼ਾਤਿਰ ਠੱਗ ਟੇਲਰ ਮਾਸਟਰ ਨਾਲ ਮਾਰ ਗਏ 40 ਹਜ਼ਾਰ ਦੀ ਠੱਗੀ

Thursday, Mar 31, 2022 - 04:48 PM (IST)

ਗੁਰਾਇਆ : ਬੈਂਕ ਦੇ ਅੰਦਰ ਹੀ ਸ਼ਾਤਿਰ ਠੱਗ ਟੇਲਰ ਮਾਸਟਰ ਨਾਲ ਮਾਰ ਗਏ 40 ਹਜ਼ਾਰ ਦੀ ਠੱਗੀ

ਗੁਰਾਇਆ (ਜ. ਬ.) : ਗੁਰਾਇਆ ਦੀ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ 'ਚ ਸ਼ਾਤਿਰ ਠੱਗਾਂ ਵੱਲੋਂ ਇਕ ਟੇਲਰ ਮਾਸਟਰ ਨਾਲ ਹਜ਼ਾਰਾਂ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਟੇਲਰ ਸੰਜੇ ਪੰਡਿਤ ਨੇ ਦੱਸਿਆ ਕਿ ਉਹ 40 ਹਜ਼ਾਰ ਰੁਪਏ ਆਪਣੇ ਪਿੰਡ ਬਿਹਾਰ ਭੇਜਣ ਲਈ ਆਇਆ ਸੀ ਅਤੇ ਬੈਂਕ ਦੇ ਅੰਦਰ ਹੀ 4 ਸ਼ਾਤਿਰ ਠੱਗਾਂ ਨੇ ਉਸ ਨਾਲ ਠੱਗੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ ਪਹਿਲੀ ਵਾਰ ਬਣਨਗੀਆਂ NRI ਲਈ ਵਿਸ਼ੇਸ਼ ਅਦਾਲਤ

ਉਸ ਨੇ ਦੱਸਿਆ ਕਿ ਜਦੋਂ 25 ਮਾਰਚ ਨੂੰ ਉਹ ਬੈਂਕ 'ਚ ਪੈਸੇ ਲੈ ਕੇ ਆਇਆ ਤਾਂ ਇਕ ਵਿਅਕਤੀ ਉਸ ਨੂੰ ਲਾਈਨ 'ਚੋਂ ਬਾਹਰ ਲੈ ਆਇਆ ਤੇ ਕਿਹਾ ਕਿ ਮਸ਼ੀਨ ਰਾਹੀਂ ਪੈਸੇ ਬਿਹਾਰ ਭੇਜੇ ਜਾ ਸਕਦੇ ਹਨ ਅਤੇ ਉਸ ਕੋਲੋਂ ਅਕਾਊਂਟ ਨੰਬਰ ਲੈ ਕੇ ਪੈਸੇ ਮਸ਼ੀਨ 'ਚ ਪਾਉਣ ਲੱਗ ਪਿਆ, ਜਿਸ ਤੋਂ ਬਾਅਦ ਉਸ ਨੇ ਧੋਖੇ ਨਾਲ ਕੈਂਸਲ ਦਾ ਬਟਨ ਦੱਬ ਦਿੱਤਾ, ਜਿਸ ਦਾ ਉਸ ਨੂੰ ਪਤਾ ਨਹੀਂ ਲੱਗਾ ਤੇ ਕਿਹਾ ਕਿ ਪੈਸੇ ਬਿਹਾਰ ਪਹੁੰਚ ਗਏ ਹਨ, ਜਿਸ ਤੋਂ ਬਾਅਦ ਉਹ ਉਸ ਨੂੰ ਬਾਹਰ ਲੈ ਆਇਆ। ਪਿੱਛੋਂ ਇਕ ਵਿਅਕਤੀ ਨੇ ਮਸ਼ੀਨ 'ਚੋਂ ਪੈਸੇ ਕੱਢੇ ਅਤੇ ਚਾਰੋਂ ਵਿਅਕਤੀ ਗੱਡੀ ਵਿਚ ਬੈਠ ਕੇ ਫਰਾਰ ਹੋ ਗਏ। ਪੈਸੇ ਬਿਹਾਰ ਨਾ ਪਹੁੰਚਣ ਦੀ ਸੂਰਤ 'ਚ ਉਸ ਨੇ ਜਦੋਂ ਬੈਂਕ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਈ ਵਾਰ ਅਜਿਹਾ ਹੋ ਜਾਂਦਾ ਹੈ ਕਿ ਪੈਸੇ ਡਿਪਾਜ਼ਿਟ ਹੋ ਗਏ ਹਨ ਪਰ ਪਹੁੰਚਦੇ ਨਹੀਂ ਪਰ ਕੁਝ ਦੇਰ ਤੱਕ ਪੈਸੇ ਉਨ੍ਹਾਂ ਦੇ ਖਾਤੇ 'ਚ ਪਹੁੰਚ ਜਾਣਗੇ।

PunjabKesari

ਇਹ ਵੀ ਪੜ੍ਹੋ : ਨਹੀਂ ਰੁਕੀ ਨਾਜਾਇਜ਼ ਬੱਸਾਂ ਦੀ ਆਵਾਜਾਈ, 'ਰਾਡਾਰ' 'ਤੇ ਪੰਜਾਬ ਰੋਡਵੇਜ਼ ਦੇ ਡਿਪੂ ਦੀ ਢਿੱਲੀ ਕਾਰਜਪ੍ਰਣਾਲੀ

5 ਦਿਨ ਇੰਤਜ਼ਾਰ ਕਰਨ ਤੋਂ ਬਾਅਦ ਵੀ ਪੈਸੇ ਉਨ੍ਹਾਂ ਦੇ ਖਾਤੇ 'ਚ ਨਹੀਂ ਆਏ ਤਾਂ ਉਸ ਨੇ ਬੈਂਕ ਕਰਮਚਾਰੀ ਨਾਲ ਸੰਪਰਕ ਕੀਤਾ। ਇਸ ਸਬੰਧੀ ਜਦੋਂ ਸੀ. ਸੀ. ਟੀ. ਵੀ. ਫੁਟੇਜ ਦੇਖੀ ਤਾਂ ਉਸ ਵਿਚ ਸਾਰਾ ਸੱਚ ਸਾਹਮਣੇ ਆ ਗਿਆ। ਇਸ ਸਬੰਧੀ ਉਸ ਨੇ ਪੁਲਸ ਨੂੰ ਵੀ ਸ਼ਿਕਾਇਤ ਦੇ ਦਿੱਤੀ ਹੈ। ਪੀੜਤ ਨੇ ਕਿਹਾ ਕਿ ਬੈਂਕ 'ਚ ਕੋਈ ਸਕਿਓਰਿਟੀ ਗਾਰਡ ਵੀ ਨਹੀਂ ਸੀ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਠੱਗ ਬਿਨਾਂ ਕਿਸੇ ਕੰਮ ਤੋਂ 20 ਤੋਂ 25 ਮਿੰਟ ਬੈਂਕ 'ਚ ਹੀ ਘੁੰਮਦੇ ਰਹੇ ਪਰ ਕਿਸੇ ਵੀ ਮੁਲਾਜ਼ਮ ਜਾਂ ਬੈਂਕ ਅਧਿਕਾਰੀ ਨੇ ਉਨ੍ਹਾਂ ਕੋਲੋਂ ਕੁਝ ਨਹੀਂ ਪੁੱਛਿਆ। ਮੌਕੇ 'ਤੇ ਪਹੁੰਚੇ ਸਬ-ਇੰਸਪੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ। ਸੀ. ਸੀ. ਟੀ. ਵੀ. ਫੁਟੇਜ ਚੈੱਕ ਕੀਤੀ ਜਾ ਰਹੀ ਹੈ ਤੇ ਜਲਦ ਹੀ ਠੱਗੀ ਮਾਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Anuradha

Content Editor

Related News