ਫਗਵਾੜਾ: ਪੀ.ਐੱਨ.ਬੀ. ''ਚ ਦਿਨ-ਦਿਹਾੜੇ 7 ਲੱਖ ਦੀ ਹੋਈ ਡਕੈਤੀ
Tuesday, Sep 03, 2019 - 06:45 PM (IST)

ਫਗਵਾੜਾ (ਜਲੋਟਾ, ਹਰਜੋਤ)— ਫਗਵਾੜਾ-ਹੁਸ਼ਿਆਰਪੁਰ ਰੋਡ 'ਤੇ ਸਥਿਤ ਪੰਜਾਬ ਨੈਸ਼ਨਲ ਬੈਂਕ 'ਚੋਂ ਵੱਡੀ ਡਕੈਤੀ ਦੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ 5 ਲੁਟੇਰੇ ਵ੍ਹਾਈਟ ਕਾਰ 'ਚ ਬੰਦੂਕਾਂ ਸਮੇਤ ਆਏ ਅਤੇ ਹਥਿਆਰਾਂ ਦੇ ਬਲ 'ਤੇ ਕਰਮਚਾਰੀਆਂ ਨੂੰ ਡਰਾ-ਧਮਕਾ ਕੇ ਬੈਂਕ 'ਚ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰਿਆਂ ਵੱਲੋਂ ਬੈਂਕ 'ਚੋਂ ਕਰੀਬ 7 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ।
ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਜਿਸ ਇਲਾਕੇ 'ਚ ਲੁਟੇਰਿਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉਹ ਭੀੜਭਾੜ ਵਾਲਾ ਇਲਾਕਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇੰਨਾ ਭੀੜਭਾੜ ਵਾਲਾ ਇਲਾਕਾ ਹੋਣ ਦੇ ਬਾਵਜੂਦ ਵੀ ਲੁਟੇਰੇ ਹਥਿਆਰਾਂ ਸਮੇਤ ਬੈਂਕ ਦੇ ਅੰਦਰ ਦਾਖਲ ਹੋ ਗਏ ਅਤੇ ਸ਼ਰੇਆਮ ਲੁੱਟ ਦੀ ਵਾਰਦਾਤ ਨੂੰ ਅੰਦਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ।