ਉੱਤਰਾਖੰਡ ਦੀ ਬੀਅਰ 'ਤੇ ਪੰਜਾਬ ਦਾ ਲੇਬਲ, ਠੇਕਾ ਮਾਲਕ ਤੇ ਆਬਕਾਰੀ ਵਿਭਾਗ ਨੇ ਕਿਹਾ- ਰੀਸਾਈਕਲਿੰਗ ’ਚ ਹੋਈ ਗਲਤੀ

Sunday, Aug 14, 2022 - 12:07 AM (IST)

ਉੱਤਰਾਖੰਡ ਦੀ ਬੀਅਰ 'ਤੇ ਪੰਜਾਬ ਦਾ ਲੇਬਲ, ਠੇਕਾ ਮਾਲਕ ਤੇ ਆਬਕਾਰੀ ਵਿਭਾਗ ਨੇ ਕਿਹਾ- ਰੀਸਾਈਕਲਿੰਗ ’ਚ ਹੋਈ ਗਲਤੀ

ਜ਼ੀਰਕਪੁਰ (ਮੇਸ਼ੀ) : ਏਅਰਪੋਰਟ ਰੋਡ ’ਤੇ ਜ਼ੀਰਕਪੁਰ ਦੀਆਂ ਟ੍ਰੈਫ਼ਿਕ ਲਾਈਟਾਂ ਨੇੜੇ ਬਣੇ ਇਕ ਸ਼ਰਾਬ ਦੇ ਠੇਕੇ ’ਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਉੱਤਰਾਖੰਡ 'ਚ ਵਿਕਣ ਵਾਲੀ ਬੀਅਰ ’ਤੇ ਪੰਜਾਬ ਵਿੱਚ ਵਿਕਣ ਵਾਲੀ ਬੀਅਰ ਦਾ ਲੇਬਲ ਅਤੇ ਬੈਚ ਨੰਬਰ ਲਾ ਕੇ ਬੀਅਰ ਵੇਚੀ ਜਾ ਰਹੀ ਸੀ। ਇਸ ਮਾਮਲੇ ਦਾ ਖੁਲਾਸਾ ਪਿੰਡ ਦਿਆਲਪੁਰਾ ਦੇ ਰਹਿਣ ਵਾਲੇ ਮਨਦੀਪ ਸਿੰਘ ਨੇ ਉਸ ਸਮੇਂ ਕੀਤਾ, ਜਦੋਂ ਉਸ ਨੇ ਇਸ ਠੇਕੇ ਤੋਂ ਬੀਅਰ ਦੀਆਂ ਬੋਤਲਾਂ ਖਰੀਦੀਆਂ।

ਇਹ ਵੀ ਪੜ੍ਹੋ : ਮਾੜੇ ਸਫ਼ਾਈ ਪ੍ਰਬੰਧਾਂ ਦਾ ਮੁੱਦਾ ਚੁੱਕਣ ਵਾਲੀ ਅੰਜਲੀ ਖੁਰਾਣਾ ਨੂੰ ਕੌਂਸਲਰ ਦੇ ਪਤੀ ਨੇ ਭੇਜਿਆ 1 ਕਰੋੜ ਦਾ ਮਾਣਹਾਨੀ ਨੋਟਿਸ

ਮਨਦੀਪ ਨੇ ਦੋਸ਼ ਲਾਇਆ ਕਿ ਜਦੋਂ ਉਸ ਨੇ ਬੀਅਰ ਪੀਣੀ ਸ਼ੁਰੂ ਕੀਤੀ ਤਾਂ ਉਸ ਨੂੰ ਬੀਅਰ ਦਾ ਸਵਾਦ ਕੁਝ ਵੱਖਰਾ ਲੱਗਾ। ਜਦੋਂ ਉਸ ਨੇ ਬੋਤਲ ਦੀ ਜਾਂਚ ਕੀਤੀ ਤਾਂ ਬੋਤਲ ਤੋਂ ਪੁਰਾਣਾ ਸਟਿੱਕਰ ਉਤਾਰਿਆ ਹੋਇਆ ਸੀ ਤੇ ਉਸ ਦੀ ਗੂੰਦ ਅਜੇ ਵੀ ਬੋਤਲ ਨੂੰ ਲੱਗੀ ਹੋਈ ਸੀ। ਇਸ ਤੋਂ ਇਲਾਵਾ ਬੋਤਲ ’ਤੇ ‘ਨਾਟ ਫਾਰ ਸੇਲ ਇਨ ਪੰਜਾਬ’ ਅਤੇ ‘ਫਾਰ ਸੇਲ ਓਨਲੀ ਉੱਤਰਾਖੰਡ’ ਲਿਖਿਆ ਹੋਇਆ ਸੀ। ਨਾਲ ਹੀ ਇਕ ਨਵਾਂ ਸਟਿੱਕਰ ਲੱਗਾ ਹੋਇਆ ਸੀ, ਜਿਸ ’ਤੇ ਫਾਰ ਸੇਲ ਇਨ ਪੰਜਾਬ ਅਤੇ ਨਵਾਂ ਬੈਂਚ ਵੀ ਲੱਗਾ ਹੋਇਆ ਸੀ। ਜਦੋਂ ਉਸ ਨੇ ਇਸ ਸਬੰਧੀ ਠੇਕੇ ਦੇ ਕਰਿੰਦੇ ਨੂੰ ਦੱਸਿਆ ਤਾਂ ਉਹ ਕੁਝ ਵੀ ਸਪੱਸ਼ਟ ਉੱਤਰ ਨਹੀਂ ਦੇ ਸਕਿਆ। ਮਨਦੀਪ ਨੇ ਤੁਰੰਤ ਮੀਡੀਆ ਨਾਲ ਸੰਪਰਕ ਕੀਤਾ ਅਤੇ ਇਸ ਧੋਖਾਧੜੀ ਸਬੰਧੀ ਦੱਸਿਆ ਤੇ ਆਪਣੇ ਵੱਲੋਂ ਬਣਾਈ ਵੀਡੀਓ ਵੀ ਜਨਤਕ ਕੀਤੀ।

ਖ਼ਬਰ ਇਹ ਵੀ : ਵਿਧਾਇਕਾਂ ਨੂੰ ਮਿਲੇਗੀ ਇਕ ਹੀ ਪੈਨਸ਼ਨ ਤਾਂ ਉਥੇ ਸਿਮਰਜੀਤ ਬੈਂਸ ਨੂੰ ਮਿਲੀ ਜ਼ਮਾਨਤ, ਪੜ੍ਹੋ TOP 10

ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ 'ਤੇ ਕੀਤੀ ਸ਼ਿਕਾਇਤ

ਵੀਡੀਓ ਦੇ ਜਨਤਕ ਹੋਣ ਤੋਂ ਬਾਅਦ ਮਨਦੀਪ ਨੇ ਆਬਕਾਰੀ ਵਿਭਾਗ ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਾਰੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ’ਤੇ ਮਾਮਲੇ ਦੀ ਸ਼ਿਕਾਇਤ ਕੀਤੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਦਾ ਇਹ ਠੇਕਾ ਕੁਝ ਠੇਕੇਦਾਰਾਂ ਨੇ ਮਿਲ ਕੇ ਖਰੀਦਿਆ ਹੈ, ਜਿਸ ਦੇ ਕਈ ਭਾਈਵਾਲ ਹਨ। ਆਬਕਾਰੀ ਵਿਭਾਗ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਠੇਕੇਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਅਜਿਹੀਆਂ 2 ਹੀ ਬੀਅਰਾਂ ਆਈਆਂ ਸਨ।

ਇਹ ਵੀ ਪੜ੍ਹੋ : ਫਿਰ Out of Control ਹੁੰਦਾ ਜਾ ਰਿਹਾ ਕੋਰੋਨਾ, ਪੰਜਾਬ 'ਚ 1 ਅਪ੍ਰੈਲ ਤੋਂ ਹੁਣ ਤੱਕ 113 ਮਰੀਜ਼ਾਂ ਦੀ ਹੋ ਚੁੱਕੀ ਹੈ ਮੌਤ

ਜਦੋਂ ਇਸ ਸਬੰਧੀ ਆਬਕਾਰੀ ਵਿਭਾਗ ਦੇ ਇੰਸਪੈਕਟਰ ਲਖਮੀਰ ਚੰਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਪੱਲਾ ਝਾੜਦਿਆਂ ਕਿਹਾ ਕਿ ਜਾਂਚ ਕਰਨ ’ਤੇ ਪਤਾ ਲੱਗਾ ਕਿ ਰੀਸਾਈਕਲ ਕਰਦੇ ਸਮੇਂ ਇਹ ਗਲਤੀ ਹੋਈ ਹੈ। ਬੀਅਰ ਦੀਆਂ ਬੋਤਲਾਂ ਲੁਧਿਆਣਾ ਸਥਿਤ ਇਕ ਕੰਪਨੀ 'ਚ ਰੀਸਾਈਕਲ ਕੀਤੀਆਂ ਜਾਂਦੀਆਂ ਹਨ। ਵੈਸੇ ਬੀਅਰ ਦੀ ਬੋਤਲ ’ਤੇ ਦੱਸੇ ਬੈਚ ਨੰਬਰ ਨੂੰ ਮਿਲਾ ਦਿੱਤਾ ਗਿਆ ਹੈ। ਮੈਂ ਆਪਣੀ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਜੇਲ੍ਹ 'ਚ ਬੰਦ ਗਾਇਕ ਦਲੇਰ ਮਹਿੰਦੀ ਦੀ ਵਿਗੜੀ ਸਿਹਤ, ਹਸਪਤਾਲ ਦਾਖਲ

ਇਸ ਤੋਂ ਇਲਾਵਾ ਕੰਟਰੈਕਟ ਪਾਰਟਨਰ ਗੌਰਵ ਜੈਨ ਨੇ ਵੀ ਉਹੀ ਗੱਲ ਦੁਹਰਾਈ, ਜੋ ਕਿ ਆਬਕਾਰੀ ਵਿਭਾਗ ਦੇ ਇੰਸਪੈਕਟਰ ਨੇ ਕਹੀ ਸੀ ਕਿ ਬੋਤਲ ਦੀ ਰੀਸਾਈਕਲਿੰਗ ਵੇਲੇ ਹੋਈ ਗੜਬੜ ਕਾਰਨ ਇਹ ਸਭ ਕੁਝ ਹੋਇਆ ਹੈ ਪਰ ਇੱਥੇ ਇਹ ਵੀ ਦੱਸਣਯੋਗ ਹੈ ਕਿ ਜੇਕਰ ਰੀਸਾਈਕਲਿੰਗ ਵੇਲੇ ਇਹ ਗੜਬੜ ਹੋਈ ਹੁੰਦੀ ਤਾਂ ਪੁਰਾਣੇ ਲੇਬਲ ਦੀ ਗੂੰਦ ਬੋਤਲ ’ਤੇ ਨਹੀਂ ਹੋਣੀ ਸੀ ਤੇ ਨਾ ਹੀ ਪੁਰਾਣਾ ਲੇਬਲ ਬੋਤਲ ’ਤੇ ਚਿਪਕਿਆ ਹੋਣਾ ਸੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News