ਦੇਸ਼ ਭਰ 'ਚੋਂ 'ਪੰਜਾਬ' ਦੀਆਂ ਜੇਲ੍ਹਾਂ ਦਾ ਮਾੜਾ ਹਾਲ, NCRB ਨੇ ਕੀਤਾ ਵੱਡਾ ਖ਼ੁਲਾਸਾ

09/02/2020 2:48:08 PM

ਚੰਡੀਗੜ੍ਹ : ਦੇਸ਼ ਭਰ ਦੀਆਂ ਜੇਲ੍ਹਾਂ 'ਚੋਂ ਪੰਜਾਬ ਦੀਆਂ ਜੇਲ੍ਹਾਂ ਬਾਰੇ ਵੱਡਾ ਖ਼ੁਲਾਸਾ ਹੋਇਆ ਹੈ। ਇਹ ਖ਼ੁਲਾਸਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਓਰੋ (ਐਨ. ਸੀ. ਆਰ. ਬੀ.) ਦੀ ਰਿਪੋਰਟ 'ਚ ਕੀਤਾ ਗਿਆ ਹੈ। ਅਸਲ 'ਚ ਪਿਛਲੇ ਸਾਲ ਪੰਜਾਬ ਦੀਆਂ ਜੇਲ੍ਹਾਂ 'ਚ ਸਭ ਤੋਂ ਜ਼ਿਆਦਾ ਖ਼ੁਦਕੁਸ਼ੀਆਂ ਹੋਈਆਂ।

ਇਹ ਵੀ ਪੜ੍ਹੋ : ਪੰਜਾਬ 'ਚ 'ਵਜ਼ੀਫਾ ਘਪਲੇ' ਦਾ ਹੋਵੇਗਾ ਆਡਿਟ, ਕੇਂਦਰ ਨੇ ਅਕਾਲੀ ਦਲ ਨੂੰ ਦਿੱਤਾ ਭਰੋਸਾ

ਕੈਦੀਆਂ ਵੱਲੋਂ ਖ਼ੁਦਕੁਸ਼ੀਆਂ ਦੇ ਮਾਮਲੇ 'ਚ ਯੂ. ਪੀ. ਤੋਂ ਬਾਅਦ ਪੰਜਾਬ ਦਾ ਦੂਜਾ ਨੰਬਰ ਹੈ। ਦੱਸਣਯੋਗ ਹੈ ਕਿ ਸੂਬੇ ਅੰਦਰ 24 ਜੇਲ੍ਹਾਂ ਹਨ, ਜਿੱਥੇ 24,174 ਕੈਦੀ, 8,172 ਦੋਸ਼ੀ ਅਤੇ 15,949 ਕੈਦੀਆਂ ਸਮੇਤ 23,488 ਕੈਦੀਆਂ ਦੀ ਸਮਰੱਥਾ ਦੇ ਵਿਰੁੱਧ ਕੈਦ ਹਨ।

ਇਹ ਵੀ ਪੜ੍ਹੋ : ਕ੍ਰਿਕਟਰ ਸੁਰੇਸ਼ ਰੈਣਾ ਦੇ ਰਿਸ਼ਤੇਦਾਰਾਂ ਦੇ ਕਤਲ ਮਾਮਲੇ 'ਚ 'ਮਜੀਠੀਆ' ਦੀ ਕੈਪਟਨ ਨੂੰ ਸਲਾਹ

ਇੱਕ ਸਾਲ 'ਚ ਜੇਲ੍ਹਾਂ 'ਚ 117 ਮੌਤਾਂ ਹੋਈਆਂ, 20 ਕਤਲ ਇੱਕ ਸਾਲ 'ਚ ਹੋਏ। ਜੇਲ੍ਹਾਂ 'ਚੋਂ ਕੈਦੀਆਂ ਦੇ ਭੱਜਣ ਦੇ ਮਾਮਲੇ 'ਚ ਪੰਜਾਬ ਦਾ 5ਵਾਂ ਨੰਬਰ ਹੈ। ਪਿਛਲੇ ਇੱਕ ਸਾਲ 'ਚ ਪੰਜਾਬ ਦੀਆਂ ਜੇਲ੍ਹਾਂ 'ਚੋਂ 23 ਕੈਦੀ ਭੱਜੇ।

ਇਹ ਵੀ ਪੜ੍ਹੋ : ਮੂਰਤੀ ਵਿਸਰਜਨ ਕਰਦਿਆਂ ਵਾਪਰਿਆ ਹਾਦਸਾ, ਛੱਲਾਂ ਮਾਰਦੇ ਪਾਣੀ 'ਚ ਰੁੜ੍ਹਿਆ ਨੌਜਵਾਨ

ਇਸ ਤੋਂ ਇਲਾਵਾ ਜੇਲ੍ਹ ਦੇ ਅੰਦਰ ਕੁੱਟਮਾਰ ਕਾਰਨ 61 ਲੋਕ ਜ਼ਖ਼ਮੀ ਹੋਏ। ਇਹ ਵੀ ਦੱਸਣਯੋਗ ਹੈ ਕਿ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਕਈ ਵਾਰ ਪੰਜਾਬ ਦੀਆਂ ਜੇਲ੍ਹਾਂ ਦੇ ਸੁਧਾਰ ਦੀ ਗੱਲ ਕਹਿ ਚੁੱਕੇ ਹਨ ਪਰ ਫਿਰ ਵੀ ਜੇਲ੍ਹਾਂ ਦਾ ਮਾੜਾ ਹਾਲ ਹੈ।



 


Babita

Content Editor

Related News