ਪੰਜਾਬ ਤੋਂ ਕੈਨੇਡਾ ਗਏ ਪਤੀ ਨੂੰ ਮਿਲਿਆ ਧੋਖਾ! 23 ਲੱਖ ਲਗਾ ਕੇ ਭੇਜੀ ਪਤਨੀ ਨੇ ਚਾੜ੍ਹ ''ਤਾ ਚੰਨ੍ਹ

Friday, Mar 21, 2025 - 12:37 PM (IST)

ਪੰਜਾਬ ਤੋਂ ਕੈਨੇਡਾ ਗਏ ਪਤੀ ਨੂੰ ਮਿਲਿਆ ਧੋਖਾ! 23 ਲੱਖ ਲਗਾ ਕੇ ਭੇਜੀ ਪਤਨੀ ਨੇ ਚਾੜ੍ਹ ''ਤਾ ਚੰਨ੍ਹ

ਲੁਧਿਆਣਾ (ਵਰਮਾ): ਸਹੁਰਿਆਂ ਵੱਲੋਂ 23 ਲੱਖ ਰੁਪਏ ਖਰਚ ਕੇ ਨੂੰਹ ਨੂੰ ਕੈਨੇਡਾ ਭੇਜਿਆ ਗਿਆ ਸੀ, ਇਸ ਉਮੀਦ ਨਾਲ ਕਿ ਉਨ੍ਹਾਂ ਦੇ ਨੂੰਹ-ਪੁੱਤਰ ਉੱਥੇ ਜਾ ਕੇ ਚੰਗੀ ਜ਼ਿੰਦਗੀ ਗੁਜ਼ਾਰ ਸਕਣਗੇ। ਪਰ ਜਦੋਂ ਕੁਝ ਦੇਰ ਬਾਅਦ ਉਨ੍ਹਾਂ ਦਾ ਪੁੱਤਰ ਕੈਨੇਡਾ ਗਿਆ ਤਾਂ ਉਸ ਦੀ ਪਤਨੀ ਨੇ ਉਸ ਦੀ ਪੀ.ਆਰ. ਦੀ ਫ਼ਾਈਲ ਲਗਾਉਣ ਦੀ ਬਜਾਏ ਤਲਾਕ ਦਾ ਕੇਸ ਲਗਾ ਦਿੱਤਾ। ਇਸ ਮਾਮਲੇ ਵਿਚ ਪੰਜਾਬ ਪੁਲਸ ਨੇ ਕੁੜੀ ਅਤੇ ਉਸ ਦੇ ਮਾਪਿਆਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ - ਹਰ ਦਿਨ ਹਰ ਰਾਤ ਨਾ ਰੁਕਣ ਦੇਵੇਗਾ ਨਾ ਥੱਕਣ ਦੇਵੇਗਾ ਇਹ ਦੇਸੀ ਨੁਸਖ਼ਾ

ਲੁਧਿਆਣਾ ਦੇ ਪੁਲਸ ਕਮਿਸ਼ਨਰ ਦੇ ਕੋਲ 20 ਅਗਸਤ 2024 ਨੂੰ ਸ਼ਿਮਲਾਪੁਰੀ ਦੇ ਰਹਿਣ ਵਾਲੇ ਗੁਰਚਰਨ ਸਿੰਘ ਨੇ ਆਪਣੇ ਪੁੱਤਰ ਦੇ ਸਹੁਰਿਆਂ ਖ਼ਿਲਾਫ਼ ਧੋਖਾਧੜੀ ਸਮੇਤ ਹੋਰ ਕਈ ਗੰਭੀਰ ਦੋਸ਼ ਲਗਾਏ ਸਨ। ਗੁਰਚਰਨ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਮਨਪ੍ਰੀਤ ਸਿੰਘ ਦਾ ਵਿਆਹ ਪੁਲਸ ਕਾਲੋਨੀ ਤਰਨਤਾਰਨ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਦੇ ਨਾਲ 2020 ਨੂੰ ਹੋਇਆ ਸੀ। ਵਿਆਹ ਮਗਰੋਂ ਉਸ ਨੇ 23 ਲੱਖ ਰੁਪਏ ਲਗਾ ਕੇ ਆਪਣੀ ਨੂੰਹ ਨੂੰ ਸਟਡੀ ਵੀਜ਼ਾ 'ਤੇ ਕੈਨੇਡਾ ਭੇਜ ਦਿੱਤਾ ਤੇ ਕੁਝ ਸਮਾਂ ਬਾਅਦ ਉਸ ਦਾ ਪੁੱਤਰ ਵੀ ਕੈਨੇਡਾ ਉਸ ਕੋਲ ਚਲਾ ਗਿਆ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨਵੀਂ ਪਾਬੰਦੀ ਲਗਾਉਣ ਦੀ ਤਿਆਰੀ! ਕੈਬਨਿਟ ਮੰਤਰੀ ਨੇ ਖ਼ੁਦ ਕੀਤਾ ਐਲਾਨ

ਗੁਰਚਰਨ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਦੇ ਕੈਨੇਡਾ ਜਾਣ ਮਗਰੋਂ ਉਸ ਦੀ ਪਤਨੀ ਨੇ ਪੀ.ਆਰ. ਦੀ ਫ਼ਾਈਲ ਲਗਾਉਣ ਦੀ ਬਜਾਏ ਅਦਾਲਤ ਵਿਚ ਤਲਾਕ ਦਾ ਕੇਸ ਦਰਜ ਕਰਵਾ ਦਿੱਤਾ। ਪੁਲਸ ਕਮਿਸ਼ਨਰ ਵੱਲੋਂ ਪੀੜਤ ਗੁਰਚਰਨ ਸਿੰਘ ਦੀ ਸ਼ਿਕਾਇਤ ਦੀ ਜਾਂਚ ਕਰਮ ਲੀ ਥਾਣਾ ਵੂਮੈਨ ਸੈੱਲ ਦੀ ਪੁਲਸ ਕੋਲ ਭੇਜਿਆ। ਪੁਲਸ ਅਫ਼ਸਰਾਂ ਵੱਲੋਂ ਜਾਂਚ ਕਰਨ 'ਤੇ ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਗੁਰਚਰਨ ਸਿੰਘ ਦੇ ਪੁੱਤਰ ਮਨਪ੍ਰੀਤ ਸਿੰਘ ਦੀ ਧਰਮਪਤਨੀ ਹਰਪ੍ਰੀਤ ਕੌਰ, ਸੱਸ ਗੁਰਮੀਤ ਕੌਰ, ਸਹੁਰਾ ਅਵਤਾਰ ਸਿੰਘ ਦੇ ਖ਼ਿਲਾਫ਼ ਧੋਖਾਧੜੀ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News