ਪੰਜਾਬ-ਹਰਿਆਣੇ ਦੀ ਬੇਟੀ ਨੇ ਦੁਨੀਆਂ ''ਚ ਚਮਕਾਇਆ ਦੇਸ਼ ਦਾ ਨਾਂ, ਜਿੱਤਿਆ 1 ਗੋਲਡ, 2 ਸਿਲਵਰ

09/25/2017 3:25:02 PM

ਭਿਵਾਨੀ — ਹਰਿਆਣਾ ਦੀ ਬੇਟੀ ਮਮਤਾ ਰਾਣਾ ਨੇ ਸਾਊਥ ਅਫਰੀਕਾ 'ਚ ਜਿੱਤ ਹਾਸਲ ਕਰਕੇ ਆਪਣੇ ਸੂਬੇ ਦਾ ਨਾਂ ਰੌਸ਼ਣ ਕੀਤਾ ਹੈ। ਮਮਤਾ ਨੇ ਸਾਊਥ ਅਫਰੀਕਾ 'ਚ 9 ਸਤੰਬਰ ਤੋਂ 19 ਸਤੰਬਰ ਤੱਕ ਆਯੋਜਿਤ ਕਾਮਨਵੈਲਥ ਦੀ ਪਾਵਰ ਲਿਫਟਿੰਗ ਪ੍ਰਤੀਯੋਗਿਤਾ'ਚ ਇਕ ਗੋਲਡ ਅਤੇ 2 ਸਿਲਵਰ ਮੈਡਲ ਜਿੱਤੇ ਹਨ। ਮਮਤਾ ਰਾਣਾ ਭਿਵਾਨੀ ਰੇਲਵੇ 'ਚ ਬੁੱਕਿੰਗ ਕਲਰਕ ਦੇ ਅਹੁਦੇ 'ਤੇ ਤਾਇਨਾਤ ਹੈ।
ਜਿੱਤ ਤੋਂ ਬਾਅਦ ਭਵਾਨੀ ਆਉਣ 'ਤੇ ਮਮਤਾ ਦਾ ਫੁੱਲਾਂ ਦੇ ਹਾਰ ਨਾਲ ਭਰਵਾਂ ਸਵਾਗਤ ਹੋਇਆ।

PunjabKesari
ਮਮਤਾ ਅਸਲ 'ਚ ਪੰਜਾਬ ਦੇ ਲੁਧਿਆਣੇ ਦੀ ਰਹਿਣ ਵਾਲੀ ਹੈ ਅਤੇ ਭਵਾਨੀ 'ਚ ਬੁਕਿੰਗ ਕਲਰਕ ਦੇ ਅਹੁਦੇ ਵਜੋਂ ਕੰਮ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਭਵਿੱਖ 'ਚ ਵੀ ਇਸੇ ਤਰ੍ਹਾਂ ਮੈਡਲ ਜਿੱਤ ਕੇ ਲਿਆਇਆ ਕਰੇਗੀ। ਮਮਤਾ ਇਸ ਪ੍ਰਤੀਯੋਗਿਤਾ 'ਚ ਦੂਸਰੇ ਨੰਬਰ ਦੀ ਖਿਡਾਰਣ ਵੀ ਘੋਸ਼ਿਤ ਹੋਈ ਹੈ। ਮਮਤਾ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੇਟੀ ਬਚਾਓ ਬੇਟੀ ਪੜਾਓ ਦਾ ਜਿਹੜਾ ਨਾਅਰਾ ਦਿੱਤਾ ਹੈ ਉਹ ਕਿਤੇ ਨਾ ਕਿਤੇ ਸਫਲ ਹੁੰਦਾ ਦਿਖ ਰਿਹਾ ਹੈ। ਜਿਹੜਾ ਵੀ ਮਿਹਨਤ ਕਰਦਾ ਹੈ ਉਹ ਕਿਤੇ ਨਾ ਕਿਤੇ ਸਫਲ ਜ਼ਰੂਰ ਹੁੰਦਾ ਹੈ।

PunjabKesari
ਮਮਤਾ ਨੇ ਅਪੀਲ ਕਰਦੇ ਹੋਏ ਕਿਹਾ ਕਿ ਧੀਆਂ ਨੂੰ ਉਨ੍ਹਾਂ ਦੇ ਮਾਤਾ ਪਿਤਾ ਵਲੋਂ ਅੱਗੇ ਆਉਣ ਦੇਣਾ ਚਾਹੀਦਾ ਹੈ। ਉਹ ਵੀ ਆਪਣੇ ਮਕਸਦ ਨੂੰ ਪੂਰਾ ਕਰ ਸਕਦੀਆਂ ਹਨ। ਮਮਤਾ ਨੇ ਦੱਸਿਆ ਕਿ ਉਨ੍ਹਾਂ ਦਾ ਅਗਲਾ ਮਕਸਦ ਉਲੰਪਿਕ 'ਚ ਭਾਰਤ ਦੀ ਅਗਵਾਈ ਕਰਨਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮਮਤਾ ਹਰ ਰੋਜ਼ 15 ਤੋਂ 17 ਘੰਟੇ ਅਭਿਆਸ ਕਰਦੀ ਹੈ।


Related News