ਪੰਜਾਬ ਸਰਕਾਰ ਤੇ ਵਿਰੋਧੀ ਪਾਰਟੀਆਂ ਵਲੋਂ ਘੱਟੋ-ਘੱਟ ਸਮਰਥਨ ਮੁੱਲ ਬਾਰੇ ਕੀਤਾ ਜਾ ਰਿਹਾ ਹੈ ਕੂੜ ਪ੍ਰਚਾਰ : ਖੇਤੀਬਾੜੀ ਮੰ
Saturday, Jun 27, 2020 - 05:14 PM (IST)
ਸੰਗਰੂਰ(ਵਿਜੈ ਕੁਮਾਰ ਸਿੰਗਲਾ ) - ਭਾਜਪਾ ਜਿਲ੍ਹਾ ਸੰਗਰੂਰ ਦੇ ਆਗੂਆਂ ਤੇ ਵਰਕਰਾਂ ਨੇ ਵਿਰਚੂਅਲ ਰੈਲੀ ਵਿਚ ਭਾਗ ਲਿਆ। ਇਸ ਦੇ ਤਹਿਤ ਉਹਨਾਂ ਨੇ ਆਪਣੇ ਘਰਾਂ,ਦਫਤਰਾਂ ਤੇ ਵਿਉਪਾਰਕ ਸਥਾਨਾਂ 'ਤੇ ਬੈਠ ਕੇ ਸਮੂਹ ਵਰਕਰਾਂ ਅਤੇ ਪੰਜਾਬ ਨਿਵਾਸੀਆ ਨੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ,ਪੰਜਾਬ ਪ੍ਰਭਾਰੀ ਪ੍ਰਭਾਤ ਝਾ, ਪੰਜਾਬ ਤੋਂ ਕੇਂਦਰ ਸਰਕਾਰ ਵਿਚ ਮੰਤਰੀ ਸੋਮ ਪ੍ਰਕਾਸ਼ ਤੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਵਿਚਾਰ ਸੁਣੇ।
ਵਰਨਣਯੋਗ ਹੈ ਕਿ ਇਹ ਪੰਜਾਬ ਅੰਦਰ ਪਹਿਲੀ ਵਿਰਚੂਅਲ ਰੈਲੀ ਹੈ, ਜੋ ਆਨਲਾਈਨ ਪਲੇਟਫਾਰਮ 'ਤੇ ਕੀਤੀ ਗਈ ਹੈ। ਜਿਸ ਨੂੰ ਸਮੁੱਚੇ ਪੰਜਾਬ ਅੰਦਰ ਭਾਜਪਾ ਵਰਕਰਾਂ ਅਤੇ ਪੰਜਾਬ ਨਿਵਾਸੀਆਂ ਨੇ ਉਤਸਕਤਾ ਅਤੇ ਧਿਆਨ ਨਾਲ ਸੁਣਿਆ। ਇਸ ਰੈਲੀ ਵਿਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਪੰਜਾਬ ਸਰਕਾਰ ਅਤੇ ਵਿਰੋਧੀ ਪਾਰਟੀਆਂ ਵਲੋਂ ਘੱਟੋ-ਘੱਟ ਸਮਰਥਨ ਮੁੱਲ ਬਾਰੇ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਜਵਾਬ ਦਿੰਦਿਆਂ ਕਿਹਾ ਕੀ ਘੱਟੋ-ਘੱਟ ਸਮਰਥਨ ਮੁੱਲ ਹੈ ਤੇ ਹਮੇਸ਼ਾ ਰਹੇਗਾ। ਕੇਂਦਰ ਸਰਕਾਰ ਕਿਸਾਨਾਂ ਦੇ ਹੱਕ ਵਿਚ ਫੈਸਲੇ ਕਰ ਰਹੀ ਹੈ, ਤੇ ਕਿਸਾਨਾਂ ਦੀ ਆਮਦਨੀ ਵਧਾਉਣਾ ਲਈ ਕੇਂਦਰ ਸਰਕਾਰ ਫੈਸਲੇ ਲੈ ਰਹੀ ਹੈ ,ਜਿਸ ਬਾਰੇ ਕਾਂਗਰਸ ਤੇ ਵਿਰੋਧੀ ਪਾਰਟੀਆਂ ਝੂਠਾ ਪ੍ਰਚਾਰ ਕਰ ਰਹੀਆਂ ਹਨ। ਨਰਿੰਦਰ ਸਿੰਘ ਤੋਮਰ ਤੇ ਭਾਜਪਾ ਆਗੂਆਂ ਨੇ ਕੇਂਦਰ ਸਰਕਾਰ ਵਲੋਂ ਕੀਤੇ ਜਾ ਰਹੇ ਲੋਕ ਹਿਤੈਸ਼ੀ ਕੰਮਾਂ ਬਾਰੇ ਵਿਸਥਾਰ ਨਾਲ ਦੱਸਿਆ ਤੇ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਪੰਜਾਬ ਦੀ ਜਨਤਾ ਨੂੰ ਪ੍ਰੇਸ਼ਾਨ ਕਰਨ ਤੇ ਲੋਕ ਵਿਰੋਧੀ ਫੈਸਲੇ ਕਰਨ ਦੀ ਨਿੰਦਾ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਭਾਜਪਾ ਦੀ ਨੀਤੀਆਂ ਤੇ ਪ੍ਰੋਗਰਾਮਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ। .
ਰੈਲੀ ਉਪਰੰਤ ਜਤਿੰਦਰ ਕਾਲੜਾ ਨੇ ਕਿਹਾ ਕਿ ਇਸ ਰੈਲੀ ਨਾਲ ਭਾਜਪਾ ਵਰਕਰਾਂ ਵਿਚ ਨਵੀ ਊਰਜਾ ਦਾ ਸੰਚਾਰ ਹੋਇਆ ਹੈ। ਇਸ ਮੌਕੇ 'ਤੇ ਜਤਿੰਦਰ ਕਾਲੜਾ ਸੂਬਾ ਕੋਰਡੀਨੇਟਰ ਸੈੱਲ ਪੰਜਾਬ , ਰੋਮੀ ਗੋਇਲ ਮੰਡਲ ਪ੍ਰਧਾਨ ਸੰਗਰੂਰ , ਅਲਕਾ ਬਾਸਲ ਮਹਿਲਾ ਨੇਤਾ , ਸੁਰੇਸ਼ ਬੇਦੀ ਪ੍ਰੈਸ ਸਕੱਤਰ , ਸੁਰਜੀਤ ਸਿੱਧੂ, ਜ਼ਿਲਾ ਪ੍ਰਧਾਨ ਐਸ. ਸੀ ਮੋਰਚਾ, ਪਵਨ ਕੁਮਾਰ ਤੇ ਸਵਾਮੀ ਰਵਿੰਦਰ ਗੁਪਤਾ ਹਾਜ਼ਰ ਸਨ।