ਪੰਜਾਬ ਸਰਕਾਰ ਜੇਲ੍ਹਾਂ ’ਚ 2500 ਕੈਦੀਆਂ ਨੂੰ ਹੁਨਰ ਵਿਕਾਸ ਕੋਰਸਾਂ ’ਚ ਸਿਖਲਾਈ ਕਰੇਗੀ ਪ੍ਰਦਾਨ
Thursday, Sep 18, 2025 - 08:58 AM (IST)

ਲੁਧਿਆਣਾ (ਸਿਆਲ) : ਪੰਜਾਬ ਦੀ ਪ੍ਰਮੁੱਖ ਜੇਲ੍ਹ ਸਕੱਤਰ ਭਾਵਨਾ ਗਰਗ ਅਤੇ ਜੇਲ੍ਹ ਸਕੱਤਰ ਮੁਹੰਮਦ ਤਇਅਬ ਨੇ ਤਾਜਪੁਰ ਰੋਡ ਦੀ ਸੈਂਟਰਲ ਜੇਲ੍ਹ ’ਚ ਦੋ ਆਈ. ਟੀ. ਆਈ. ਡਿਪਲੋਮਾ ਕੋਰਸ ਵਿਚ ਬੇਕਰ ਐਂਡ ਕਨਫੈਕਸ਼ਨਰ, ਵੁੱਡਵਰਕ ਟੈਕਨੀਸ਼ੀਅਨ ਦਾ ਉਦਘਾਟਨ ਕੀਤਾ, ਜਿਸਦਾ ਉਦੇਸ਼ ਜੇਲ੍ਹ ਵਿਚ ਕੈਦੀਆਂ ਨੂੰ ਪ੍ਰਭਾਵਸ਼ਾਲੀ ਪੁਨਰਵਾਸ ਲਈ ਕਿੱਤਾਮੁਖੀ ਹੁਨਰਾਂ ਨਾਲ ਤਿਆਰ ਕਰਨਾ ਹੈ। ਪ੍ਰਮੁੱਖ ਸਕੱਤਰ ਭਾਵਨਾ ਗਰਗ ਨੇ ਨਾਮਜ਼ਦ ਕੈਦੀਆਂ ਨੂੰ ਸਮਰਪਿਤ ਰਹਿਣ ਲਈ ਉਤਸ਼ਾਹਿਤ ਕੀਤਾ ਅਤੇ ਜੇਲ੍ਹ ਕਰਮਚਾਰੀਆਂ ਨੂੰ ਇਨ੍ਹਾਂ ਪ੍ਰੋਗਰਾਮਾਂ ਦੀ ਸਫਲਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਕੱਤਰ ਮੁਹੰਮਦ ਤਇਅਬ ਦੇ ਨਾਲ ਜੇਲ੍ਹ ਦੇ ਕਾਰਖਾਨਿਆਂ ਦਾ ਨਿਰੀਖਣ ਕੀਤਾ ਅਤੇ ਅੰਦਰੂਨੀ ਨਿਰਮਾਣ ਪ੍ਰਕਿਰਿਆਵਾਂ ਦੀ ਸਮੀਖਿਆ ਕਰਕੇ ਕਾਰਜਸ਼ੀਲ ਕੁਸ਼ਲਤਾ ਵਧਾਉਣ ਲਈ ਦੇ ਉਪਾਵਾਂ ’ਤੇ ਚਰਚਾ ਕੀਤੀ।
ਇਹ ਵੀ ਪੜ੍ਹੋ : ਪ੍ਰਤਾਪ ਸਿੰਘ ਬਾਜਵਾ ਨੇ PM ਮੋਦੀ ਨੂੰ ਲਿਖੀ ਚਿੱਠੀ, ਨਨਕਾਣਾ ਸਾਹਿਬ ਦੀ ਯਾਤਰਾ ਬਹਾਲ ਕਰਨ ਦੀ ਮੰਗ
ਗਤੀਵਿਧੀ ਕਮਰੇ ’ਚ ਕੈਦੀਆਂ ਦੁਆਰਾ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਇਕ ਛੋਟਾ ਜਿਹਾ ਸੰਗੀਤਕ ਪ੍ਰਦਰਸ਼ਨ ਵੀ ਪੇਸ਼ ਕੀਤਾ ਗਿਆ। ਉਨ੍ਹਾਂ ਜੇਲ੍ਹ ਹਸਪਤਾਲ ਅਤੇ ਵਾਰਡਾਂ ਦਾ ਵੀ ਦੌਰਾ ਕੀਤਾ ਅਤੇ ਜੇਲ੍ਹ ਅਤੇ ਮੈਡੀਕਲ ਕਰਮਚਾਰੀਆਂ ਨੂੰ ਲੋੜੀਂਦੇ ਸੁਧਾਰ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕੈਦੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਧਿਆਨ ਨਾਲ ਹੱਲ ਕੀਤਾ। ਉਨ੍ਹਾਂ ਜੇਲ੍ਹ ਕਰਮਚਾਰੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਿਭਾਗੀ ਸੁਧਾਰ ਲਈ ਨਿਰੰਤਰ ਸਮਰਪਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ : ਸ਼ਹੀਦੀ ਨਗਰ ਕੀਰਤਨ ਮੰਡਲਾਂ ਮੱਧ ਪ੍ਰਦੇਸ਼ ਤੋਂ ਬਿਲਾਸਪੁਰ ਛੱਤੀਸਗੜ੍ਹ ਲਈ ਰਵਾਨਾ
ਮਹਿਲਾ ਜੇਲ੍ਹ ਵਿਚ ਭਾਵਨਾ ਗਰਗ ਨੇ ਮਹਿਲਾ ਕੈਦੀਆਂ ਨੂੰ ਹੁਨਰਾਂ ਨਾਲ ਸਸ਼ਕਤ ਬਣਾਉਣ ਲਈ ਸਿਖਲਾਈ ਤਕਨੀਕ ਅਤੇ ਕਾਸਮੈਟੋਲੋਜੀ ’ਚ ਆਈ. ਟੀ. ਆਈ. ਕੋਰਸਾਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਯਤਨ ਹੈ ਕਿ ਰਾਜ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਲਗਭਗ 2500 ਕੈਦੀਆਂ ਨੂੰ ਹੁਨਰ ਵਿਕਾਸ ਕੋਰਸਾਂ ਵਿਚ ਅਜਿਹੀ ਸਿਖਲਾਈ ਪ੍ਰਦਾਨ ਕੀਤੀ ਜਾਵੇ। ਇਸ ਮੌਕੇ ਜੇਲ੍ਹ ਸੁਪਰਡੈਂਟ ਕੁਲਵੰਤ ਸਿੰਘ ਸਿੱਧੂ, ਮਹਿਲਾ ਜੇਲ੍ਹ ਸੁਪਰਡੈਂਟ ਦਲਬੀਰ ਸਿੰਘ ਕਾਹਲੋਂ, ਆਈ. ਟੀ. ਆਈ. ਦੇ ਪ੍ਰਿੰਸੀਪਲ ਬਲਜਿੰਦਰ ਸਿੰਘ, ਦਲਜੀਤ ਸਿੰਘ ਡੀ. ਆਈ. ਜੀ. ਜੇਲ੍ਹ ਵੀ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8