ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਫੂਕੀ ਪੰਜਾਬ ਸਰਕਾਰ ਦੀ ਅਰਥੀ
Monday, Jul 09, 2018 - 12:28 AM (IST)

ਧਿਆਨਪੁਰ/ਕਾਲਾ ਅਫਗਾਨਾ, (ਬਲਵਿੰਦਰ)- ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਗਿੱਲਾਂਵਾਲੀ ਵਿਖੇ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਵਿਚ ਪੰਜਾਬ ਸਰਕਾਰ ਦੀ ਅਰਥੀ ਫੂਕੀ ਕੇ ਨਾਅਰੇਬਾਜ਼ੀ ਵੀ ਕੀਤੀ। ®ਇਸ ਮੌਕੇ ਦਲਜੀਤ ਸਿੰਘ ਗਿੱਲਾਂਵਾਲੀ ਅਤੇ ਕੁਲਵਿੰਦਰ ਸਿੰਘ ਬਸੰਤਕੋਟ ਨੇ ਸਾਂਝੇ ਤੌਰ ’ਤੇ ਕਿਹਾ ਕਿ ਪਿਛਲੇ ਦਿਨੀਂ ਜੋ ਨਸ਼ਿਆਂ ਦਾ ਸ਼ਿਕਾਰ ਹੋਏ ਅਨੇਕਾਂ ਨੌਜਵਾਨਾਂ ਦੀਆਂ ਲਗਾਤਾਰ ਹੋਈਆਂ ਮੌਤਾਂ ਕਾਂਗਰਸ ਦੇ ਮੱਥੇ ’ਤੇ ਵੱਡਾ ਕਲੰਕ ਹਨ। ਉਨ੍ਹਾਂ ਕਿਹਾ ਕਿ ਨਸ਼ਾ ਸੌਦਾਗਰਾਂ ਨੂੰ ਮੌਤ ਦੀ ਸਜ਼ਾ ਦੇਣ ਵਰਗੇ ਸਰਕਾਰੀ ਮਤੇ ਵੀ ਇਸ ਕਲੰਕ ਨੂੰ ਧੋ ਨਹੀਂ ਸਕਣਗੇ। ਇਸ ਮੌਕੇ ਪ੍ਰੀਤਮ ਸਿੰਘ ਗਿੱਲਾਂਵਾਲੀ, ਬਲਕਾਰ ਸਿੰਘ ਗਿੱਲਾਂਵਾਲੀ, ਪਲਵਿੰਦਰ ਸਿੰਘ, ਰਾਮ ਸਿੰਘ, ਗੁਰਮੁੱਖ ਸਿੰਘ, ਬਨਾਰਸੋ, ਬਲਵਿੰਦਰ ਕੌਰ, ਸਵਿੰਦਰ ਕੌਰ, ਹਰਜਿੰਦਰ ਕੌਰ, ਇੰਦਰਜੀਤ ਕੌਰ, ਰਣਜੀਤ ਸਿੰਘ ਘੁੰਮਣ ਕਲਾਂ, ਪ੍ਰੀਤਮ ਸਿੰਘ ਭਾਈ, ਪਲਵਿੰਦਰ ਸਿੰਘ, ਚਰਨਜੀਤ ਸਿੰਘ, ਦਲਜੀਤ ਸਿੰਘ ਪ੍ਰਧਾਨ, ਮੁਖਵਿੰਦਰ ਸਿੰਘ, ਬਲਕਾਰ ਸਿੰਘ, ਹਰਭਜਨ ਸਿੰਘ, ਜੈ ਪ੍ਰਤਾਪ ਸਿੰਘ, ਕਰਨ, ਨੂਰ, ਗੁਰਵਿੰਦਰ ਸਿੰਘ ਆਦਿ ਮੌਜੂਦ ਸਨ।