ਅਹਿਮ ਖ਼ਬਰ : ਪੰਜਾਬ ਸਰਕਾਰ ਦੀ ਐਕਸਾਈਜ਼ ਪਾਲਿਸੀ ਨੂੰ ਹਾਈਕੋਰਟ 'ਚ ਚੁਣੌਤੀ, ਅੱਜ ਹੋਵੇਗੀ ਸੁਣਵਾਈ

Tuesday, Jun 28, 2022 - 08:59 AM (IST)

ਚੰਡੀਗੜ੍ਹ (ਹਾਂਡਾ) : ਪੰਜਾਬ ਸਰਕਾਰ ਵੱਲੋਂ ਹਾਲ ਹੀ ’ਚ ਜਾਰੀ ਕੀਤੀ ਗਈ ਐਕਸਾਈਜ਼ ਪਾਲਿਸੀ 2022-23 ਨੂੰ 4 ਲੋਕਾਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨਾਂ ਦਾਖ਼ਲ ਕਰ ਕੇ ਚੁਣੌਤੀ ਦਿੱਤੀ ਹੈ। ਹਾਈਕੋਰਟ ਦੀ ਰਜਿਸਟਰੀ ’ਚ ਸਾਰੀਆਂ ਪਟੀਸ਼ਨਾਂ ਮਨਜ਼ੂਰ ਕਰ ਲਈਆਂ ਗਈਆਂ ਹਨ, ਜਿਨ੍ਹਾਂ 'ਤੇ ਮੰਗਲਵਾਰ ਨੂੰ ਇਕੱਠਿਆਂ ਸੁਣਵਾਈ ਹੋਵੇਗੀ। ਪਟੀਸ਼ਨਾਂ ’ਚ ਦੋਸ਼ ਲਗਾਏ ਗਏ ਹਨ ਕਿ ਨਵੀਂ ਐਕਸਾਈਜ਼ ਪਾਲਿਸੀ ਰਾਹੀਂ ਪੰਜਾਬ ’ਚ ਸ਼ਰਾਬ ਕਾਰੋਬਾਰ ’ਚ ਮਨੋਪਲੀ ਨੂੰ ਬੜ੍ਹਾਵਾ ਦਿੱਤਾ ਗਿਆ ਹੈ, ਜਿਸ ਨਾਲ ਛੋਟੇ ਸ਼ਰਾਬ ਕਾਰੋਬਾਰੀਆਂ ਨੂੰ ਨੁਕਸਾਨ ਹੋਵੇਗਾ। ਇਕ ਪਟੀਸ਼ਨ ਅਰਾਈਵ ਸੇਫ਼ ਨਾਮਕ ਐੱਨ. ਜੀ. ਓ. ਦੇ ਸੰਸਥਾਪਕ ਹਰਮਨ ਸਿੱਧੂ ਵੱਲੋਂ ਵੀ ਦਾਖ਼ਲ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ ਅੱਜ ਜਾਰੀ ਹੋਣ ਵਾਲੇ 12ਵੀਂ ਜਮਾਤ ਦੇ ਨਤੀਜੇ ਨੂੰ ਲੈ ਕੇ ਜ਼ਰੂਰੀ ਖ਼ਬਰ

ਇਸ ’ਚ ਪੰਜਾਬ ਸਰਕਾਰ ਦੀ ਨਵੀਂ ਐਕਸਾਈਜ਼ ਪਾਲਿਸੀ ’ਚ ਹਾਈਵੇਅ ਕੰਢੇ ਸ਼ਰਾਬ ਦੇ ਠੇਕੇ ਖੋਲ੍ਹਣ ਦੀਆਂ ਸੰਭਾਵਨਾਵਾਂ ਵਧੀਆਂ ਹਨ। ਇਸ ਲਈ ਸਰਕਾਰ ਇਸ ਨੂੰ ਯਕੀਨੀ ਕਰੇ ਕਿ ਹਾਈਵੇਅ ਦੇ ਆਸ-ਪਾਸ ਸ਼ਰਾਬ ਦੇ ਠੇਕੇ ਨਾ ਖੁੱਲ੍ਹਣ ’ਤੇ ਹਾਈਵੇਅ ਕੋਲ ਖੁੱਲ੍ਹਣ ਵਾਲੇ ਠੇਕਿਆਂ ਲਈ ਪਹਿਲਾਂ ਸਰਕਾਰ ਤੋਂ ਉੱਥੇ ਜਾਣ ਤੱਕ ਦੇ ਰਸਤੇ ਦੀ ਮਨਜ਼ੂਰੀ ਜ਼ਰੂਰੀ ਕੀਤੀ ਜਾਵੇ। ਪਟੀਸ਼ਨਾਂ ’ਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਐਕਸਾਈਜ਼ ਪਾਲਿਸੀ ’ਚ ਪੰਜਾਬ ਐਕਸਾਈਜ਼ ਐਕਟ 1914 ਤੇ ਲਿਕਰ ਲਾਈਸੈਂਸ ਐਕਟ 1956 ਦੀ ਉਲੰਘਣਾ ਕੀਤੀ ਗਈ ਹੈ, ਇਸ ਲਈ ਨਵੀਂ ਐਕਸਾਈਜ਼ ਪਾਲਿਸੀ ਨੂੰ ਰੱਦ ਕੀਤਾ ਜਾਵੇ।

ਇਹ ਵੀ ਪੜ੍ਹੋ : ਪੰਜਾਬ ਬਜਟ 2022 : ਪੰਜਾਬੀਆਂ ਨੂੰ 'ਸਿਹਤ ਸਹੂਲਤਾਂ' ਦੇਣ ਲਈ ਖਜ਼ਾਨਾ ਮੰਤਰੀ ਨੇ ਕੀਤੇ ਵੱਡੇ ਐਲਾਨ

ਹਾਲ ਹੀ ’ਚ ਜਾਰੀ ਨਵੀਂ ਐਕਸਾਈਜ਼ ਪਾਲਿਸੀ ਤਹਿਤ ਪੰਜਾਬ ’ਚ ਸ਼ਰਾਬ ਸਸਤੀ ਕੀਤੀ ਗਈ ਹੈ, ਜੋ ਕਿ ਹੁਣ ਚੰਡੀਗੜ੍ਹ ਤੇ ਹਰਿਆਣਾ ਤੋਂ ਵੀ ਸਸਤੀ ਹੋ ਗਈ ਹੈ, ਜਿਸ ਨੂੰ ਲੈ ਕੇ ਚੰਡੀਗੜ੍ਹ ਦੇ ਠੇਕੇਦਾਰ ਵੀ ਚਿੰਤਤ ਹਨ, ਕਿਉਂਕਿ ਪਹਿਲਾਂ ਪੰਜਾਬ ’ਚ ਸ਼ਰਾਬ ਮਹਿੰਗੀ ਹੋਣ ਕਾਰਨ ਚੰਡੀਗੜ੍ਹ ’ਚ ਸ਼ਰਾਬ ਦੀ ਵਿਕਰੀ ਵੱਧ ਹੁੰਦੀ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਸੜਕ ਹਾਦਸੇ ਦੇ ਪੀੜਤਾਂ ਦਾ ਮੁਫ਼ਤ ਹੋਵੇਗਾ ਇਲਾਜ, ਪੰਜਾਬ ਸਰਕਾਰ ਚੁੱਕੇਗੀ ਖ਼ਰਚਾ

ਹੁਣ ਬਰਾਬਰ ਰੇਟ ਹੋਣ ਕਾਰਨ ਵਿਕਰੀ ਡਿੱਗੇਗੀ। ਠੇਕੇਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੋਟੀਆਂ ਬੋਲੀਆਂ ਲਗਾ ਕੇ ਠੇਕੇ ਲਏ ਸਨ ਪਰ ਹੁਣ ਪੰਜਾਬ ਸਰਕਾਰ ਦੀ ਨਵੀਂ ਐਕਸਾਈਜ਼ ਪਾਲਿਸੀ ਨੇ ਉਨ੍ਹਾਂ ਦਾ ਖੇਡ ਵਿਗਾੜ ਦਿੱਤਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News