ਬੇਅਦਬੀ ਮਾਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਐਕਸ਼ਨ ’ਚ, ਰਾਜਵਿੰਦਰ ਬੈਂਸ ਨੂੰ ਨਿਯੁਕਤ ਕੀਤਾ SPP

Friday, Oct 01, 2021 - 07:52 PM (IST)

ਬੇਅਦਬੀ ਮਾਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਐਕਸ਼ਨ ’ਚ, ਰਾਜਵਿੰਦਰ ਬੈਂਸ ਨੂੰ ਨਿਯੁਕਤ ਕੀਤਾ SPP

ਚੰਡੀਗੜ੍ਹ : ਪੰਜਾਬ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਨੇ ਵੱਡਾ ਫ਼ੈਸਲਾ ਕਰਦਿਆਂ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਨੂੰ ਸਪੈਸ਼ਲ ਪਬਲਿਕ ਪ੍ਰਾਸੀਕਿਊਟਰ (ਐੱਸ. ਪੀ. ਪੀ.) ਨਿਯੁਕਤ ਕੀਤਾ ਹੈ। ਇਸ ਮਾਮਲੇ ’ਚ ਜਾਰੀ ਹੁਕਮਾਂ ’ਚ ਕਿਹਾ ਗਿਆ ਹੈ ਕਿ ਰਾਜਵਿੰਦਰ ਸਿੰਘ ਬੈਂਸ ਹੁਣ ਬਾਜਾਖਾਨਾ ਤੇ ਕੋਟਕਪੂਰਾ ਪੁਲਸ ਥਾਣਿਆਂ ’ਚ ਜਿਹੜੇ ਕੇਸ ਬੇਅਦਬੀ ਜਾਂ ਪੁਲਸ ਫਾਇਰਿੰਗ ਨਾਲ ਸਬੰਧਿਤ ਦਰਜ ਹੋਏ ਹਨ, ਉਨ੍ਹਾਂ ’ਚ ਟ੍ਰਾਇਲ ਕੋਰਟ ਤੇ ਪੰਜਾਬ ਅਤੇ ਹਰਿਆਣਾ ਕੋਰਟ ’ਚ ਉਹ ਸਰਕਾਰ ਦੀ ਪੈਰਵਾਈ ਕਰਨਗੇ।

ਇਹ ਵੀ ਪੜ੍ਹੋ : ਰੂਪਨਗਰ ’ਚ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ, ਬੀਬੀ ਜਗੀਰ ਕੌਰ ਵੱਲੋਂ ਸਖ਼ਤ ਕਾਰਵਾਈ ਦੀ ਮੰਗ 

PunjabKesari

ਜ਼ਿਕਰਯੋਗ ਹੈ ਕਿ ਇਸ ਮਾਮਲੇ ’ਚ ਨਵਜੋਤ ਸਿੰਘ ਸਿੱਧੂ ਨੇ ਕਾਫ਼ੀ ਸਖ਼ਤ ਰੁਖ਼ ਅਪਣਾਇਆ ਹੋਇਆ ਸੀ। ਸਿੱਧੂ ਨੂੰ ਇਸ ਗੱਲ ਨੂੰ ਲੈ ਕੇ ਇਤਰਾਜ਼ ਸੀ ਕਿ ਬੇਅਦਬੀ ਮਾਮਲਿਆਂ ’ਚ ਸਰਕਾਰ ਖ਼ਿਲਾਫ਼ ਕੇਸ ਲੜਨ ਵਾਲੇ ਏ. ਪੀ. ਐੱਸ. ਦਿਓਲ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਲਾ ਦਿੱਤਾ ਗਿਆ ਹੈ।


author

Manoj

Content Editor

Related News