ਕਬੱਡੀ ਖਿਡਾਰੀਆਂ ਦੇ ਕੇਸ ''ਚ ਪੰਜਾਬ ਸਰਕਾਰ ਨੂੰ ਮਿਲਿਆ ਹਫਤਿਆਂ ਦਾ ਸਮਾਂ

Tuesday, Dec 11, 2018 - 09:27 AM (IST)

ਕਬੱਡੀ ਖਿਡਾਰੀਆਂ ਦੇ ਕੇਸ ''ਚ ਪੰਜਾਬ ਸਰਕਾਰ ਨੂੰ ਮਿਲਿਆ ਹਫਤਿਆਂ ਦਾ ਸਮਾਂ

ਚੰਡੀਗੜ੍ਹ (ਬਰਜਿੰਦਰ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ 10 ਦੇ ਲਗਭਗ ਪਟੀਸ਼ਨਰ ਕਬੱਡੀ ਖਿਡਾਰੀਆਂ ਦੇ ਕਲੇਮ 'ਤੇ ਵਿਚਾਰ ਲਈ 6 ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਫੰਡ ਦੀ ਕਮੀ ਕਾਰਨ ਪ੍ਰਾਈਜ਼ ਮਨੀ ਨਾ ਮਿਲਣ ਕਰਕੇ  ਇਨ੍ਹਾਂ ਨਿਰਾਸ਼ ਖਿਡਾਰੀਆਂ ਨੇ ਹਾਈਕੋਰਟ ਦਾ ਰੁਖ਼ ਕੀਤਾ ਸੀ। ਹਾਈਕੋਰਟ ਨੇ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਖਿਡਾਰੀਆਂ ਦੀ ਪ੍ਰਾਈਜ਼ ਮਨੀ ਤੇ ਅਵਾਰਡ ਲੰਬਿਤ ਪਾਏ ਜਾਂਦੇ ਹਨ ਤਾਂ ਛੇਤੀ ਢੁੱਕਵੇਂ ਕਦਮ ਚੁੱਕੇ ਜਾਣ। ਇਨ੍ਹਾਂ ਨਿਰਦੇਸ਼ਾਂ ਨਾਲ ਹੀ ਮੰਗ ਦਾ ਨਿਬੇੜਾ ਕਰ ਦਿੱਤਾ ਗਿਆ ਹੈ। ਪੰਜਾਬ 'ਚ ਸਾਲ 2010 ਤੋਂ ਕਬੱਡੀ ਵਰਲਡ ਕੱਪ ਦਾ ਆਯੋਜਨ ਹੋ ਰਿਹਾ ਸੀ, ਜੋ ਕਿਸੇ ਕਾਰਨਾਂ ਕਰਕੇ ਸਾਲ 2015 'ਚ ਨਹੀਂ ਹੋਇਆ ਸੀ। 2017 ਵਿਚ ਪੰਜਾਬ 'ਚ ਕੈਪਟਨ ਸਰਕਾਰ ਦੇ ਆਉਣ 'ਤੇ ਇਹ ਬੰਦ ਹੋ ਗਿਆ। ਲਵਪ੍ਰੀਤ ਸਿੰਘ ਤੇ ਹੋਰ ਖਿਡਾਰੀਆਂ ਨੇ ਪੰਜਾਬ ਸਰਕਾਰ ਅਤੇ ਹੋਰਨਾਂ ਨੂੰ ਪਾਰਟੀ ਬਣਾਉਂਦੇ ਹੋਏ ਇਹ ਪਟੀਸ਼ਨ ਦਾਇਰ ਕੀਤੀ ਹੋਈ ਹੈ।


author

Babita

Content Editor

Related News