ਭੀਖ ਮੰਗਣ ਨੂੰ ਲੈ ਕੇ ਪੰਜਾਬ ਸਰਕਾਰ ਦੀ ਸਖਤੀ, ਅੰਮ੍ਰਿਤਸਰ ''ਚ ਪਹਿਲੀ FIR ਦਰਜ
Sunday, Jul 13, 2025 - 10:12 PM (IST)

ਅੰਮ੍ਰਿਤਸਰ (ਗੁਰਿੰਦਰ) : ਅੰਮ੍ਰਿਤਸਰ ਵਿੱਚ ਸੜਕਾਂ ਅਤੇ ਚੌਰਾਹਿਆਂ 'ਤੇ ਭੀਖ ਮੰਗਣ ਵਾਲਿਆਂ ਦੀ ਗਿਣਤੀ ਵਿਚ ਆ ਰਹੇ ਲਗਾਤਾਰ ਵਾਧੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਸਖਤ ਰਵਾਈਆ ਅਪਣਾਇਆ ਹੈ। ਇਸ ਸੰਬੰਧੀ ਡੀਸੀ ਦਫਤਰ ਵੱਲੋਂ ਜਾਰੀ ਹੁਕਮਾਂ ਅਧੀਨ ਰਣਜੀਤ ਐਵਨਿਊ ਪੁਲਸ ਨੇ ਨਿਰਮਲਾ ਨਾਮ ਦੀ ਔਰਤ ਦੇ ਖ਼ਿਲਾਫ ਭੀਖ ਮੰਗਣ ਦਾ ਪਹਿਲਾ ਕੇਸ ਦਰਜ ਕੀਤਾ ਹੈ। ਪੁਲਸ ਅਨੁਸਾਰ ਨਿਰਮਲਾ ਨਾਮ ਦੀ ਇੱਕ ਔਰਤ ਸੜਕ ਤੇ ਗੱਡੀਆਂ ਕੋਲ ਜਾ ਕੇ ਬੱਚਿਆਂ ਨੂੰ ਅੱਗੇ ਕਰਕੇ ਭੀਖ ਮੰਗ ਰਹੀ ਸੀ। ਥਾਣਾ ਮੁਖੀ ਰੋਬਿਨ ਹੰਸ ਨੇ ਦੱਸਿਆ ਕਿ ਇਹ ਐਕਸ਼ਨ ਡੀਸੀ ਦਫ਼ਤਰ ਤੋਂ ਮਿਲੀ ਲਿਖਤੀ ਸ਼ਿਕਾਇਤ 'ਤੇ ਲਿਆ ਗਿਆ। ਉਨ੍ਹਾਂ ਕਿਹਾ ਕਿ ਅਗਲੇ ਪੜਾਅ ਵਿੱਚ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਇਹ ਭੀਖ ਮੰਗਣ ਵਾਲੇ ਲੋਕ ਕਿਸ ਇਲਾਕੇ ਤੋਂ ਹਨ ਅਤੇ ਕੀ ਬੱਚੇ ਉਨ੍ਹਾਂ ਦੇ ਹੀ ਹਨ ਜਾਂ ਨਹੀਂ।
ਜ਼ਿਕਰਯੋਗ ਹੈ ਕਿ ਇਹ ਅੰਮ੍ਰਿਤਸਰ ਦੀ ਪਹਿਲੀ ਕਾਰਵਾਈ ਹੈ ਪਰ ਸੰਦੇਸ਼ ਸਾਫ਼ ਹੈ ਕਿ ਭੀਖ ਮੰਗਣ ਦੀ ਵਿਵਸਥਾ ਪਿੱਛੇ ਲੁਕੇ ਮਾਫੀਆ ਤੇ ਨਕਲੀ ਢਾਂਚਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਸਰਕਾਰ ਦਾ ਇਹ ਕਦਮ ਸਿਰਫ ਕਾਨੂੰਨੀ ਨਹੀਂ, ਸਮਾਜਕ ਸੁਧਾਰ ਵੱਲ ਵੀ ਇੱਕ ਅਹਿਮ ਕਦਮ ਸਾਬਤ ਹੋ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e