ਮਹਿੰਗੀਆਂ ਕਾਰਾਂ ''ਚ ਹੁੰਦੀਆਂ ਹਨ ਸੈਰਾਂ, ਅੱਜ ਵੀ ਮੰਤਰੀਆਂ ਤੋਂ ਘੱਟ ਨਹੀਂ ਇਹ ਨੇਤਾ

05/08/2018 7:05:00 PM

ਚੰਡੀਗੜ੍ਹ : ਪੰਜਾਬ 'ਚ ਸਰਕਾਰੀ ਖਰਚੇ 'ਤੇ ਸੁੱਖ ਸਹੂਲਤਾਂ ਮਾਨਣ ਲਈ ਸੱਤਾਧਾਰੀ ਹੋਣਾ ਜ਼ਰੂਰੀ ਨਹੀਂ ਹੈ। ਪੰਜਾਬ ਦੀ ਪੁਲਸ ਵੱਲੋਂ ਸੱਤਾਧਿਰ ਦੇ ਆਗੂਆਂ ਦੇ ਨਾਲ-ਨਾਲ ਵਿਰੋਧੀ ਧਿਰਾਂ ਅਤੇ ਹੋਰ ਚਰਚਿਤ ਵਿਅਕਤੀਆਂ ਨੂੰ ਵੀ ਬਰਾਬਰ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਗੱਲ ਕਰ ਰਹੇ ਹਾਂ ਉਨ੍ਹਾਂ ਨੇਤਾਵਾਂ ਦੀ ਜਿਨ੍ਹਾਂ ਨੂੰ ਪੁਲਸ ਵੱਲੋਂ ਕਾਰਾਂ ਤੇ ਮੁਫਤ ਦਾ ਪੈਟਰੋਲ ਤੇ ਡੀਜ਼ਲ ਫੂਕਣ ਦੀ ਸਹੂਲਤ ਦਿੱਤੀ ਜਾ ਰਹੀ ਹੈ। 'ਪੰਜਾਬੀ ਟ੍ਰਿਬਿਊਨ' ਦੀ ਖਬਰ ਮੁਤਾਬਿਕ ਪੰਜਾਬ ਪੁਲਸ ਦੇ ਸੁਰੱਖਿਆ ਵਿੰਗ ਤੋਂ ਹਾਸਿਲ ਕੀਤੀ ਜਾਣਕਾਰੀ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦੇ ਸੱਤਾਧਾਰੀ ਨੇਤਾਵਾਂ ਨੂੰ ਸੁਰੱਖਿਆ ਦੇ ਨਾਂ 'ਤੇ ਦੁਨੀਆ ਦੀਆਂ ਮਹਿੰਗੀਆਂ ਕਾਰਾਂ 'ਚ ਸ਼ੁਮਾਰ ਲੈਂਡ ਕਰੂਜ਼ਰ ਤੋਂ ਲੈ ਕੇ ਜਿਪਸੀਆਂ ਤੱਕ ਦੀ ਸਹੂਲਤ ਦੇਣਾ ਆਮ ਗੱਲ ਹੈ। 
ਸਿਆਸੀ ਦਿੱਗਜ ਕਿਹੜੀਆਂ ਮਹਿੰਗੀਆਂ ਕਾਰਾਂ 'ਚ ਕਰ ਰਹੇ ਹਨ ਸਵਾਰੀ 
ਮਹਿੰਗੀਆਂ ਕਾਰਾਂ 'ਚ ਘੁੰਮਣ ਵਾਲਿਆਂ ਦੀ ਗੱਲ ਕਰੀਏ ਤਾਂ ਪ੍ਰਕਾਸ਼ ਸਿੰਘ ਬਾਦਲ ਬਾਦਲ, ਉਨ੍ਹਾਂ ਦੇ ਬੇਟੇ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ , ਸਾਬਕਾ ਮੁੱਖ ਮੰਤਰੀ ਦੇ ਦਾਮਾਦ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸੁਖਬੀਰ ਬਾਦਲ ਦੇ ਸਾਲਾ ਬਿਕਰਮ ਮਜੀਠੀਆ ਤੋਂ ਇਲਾਵਾ ਕੁੱਲ ਹਿੰਦ ਅੱਤਵਾਦ ਵਿਰੋਧੀ ਫਰੰਟ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਤੇ ਹੋਰ ਵੀ ਕਈ ਸਿਆਸੀ ਦਿੱਗਜ ਸ਼ਾਮਲ ਹਨ। ਇਹ ਸਿਆਸੀ ਦਿੱਗਜ ਮਹਿੰਗੀਆਂ ਕਾਰਾਂ ਦੇ ਨਾਲ-ਨਾਲ ਅਣਲਿਮਟਿਡ ਪੈਟਰੋਲ ਜਾਂ ਡੀਜ਼ਲ ਵੀ ਫੂਕ ਰਹੇ ਹਨ। 
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੈਪਟਨ ਸਰਕਾਰ ਨੇ ਸਫਰ ਲਈ 9 ਕਾਰਾਂ ਦਿੱਤੀਆਂ ਹੋਈਅ ਹਨ। ਇਨ੍ਹਾਂ 'ਚ ਲੈਂਡ ਕਰੂਜ਼ਰ, ਮਨਟੈਰੋ, ਟਾਟਾ ਸਫਾਰੀ (ਜੈਮਰ ਲਈ), ਤਿੰਨ ਜਿਪਸੀਆਂ, ਦੋ ਬਲੈਰੋ ਅਤੇ ਇਕ ਇਨੋਵਾ ਕਾਰ ਸ਼ਾਮਿਲ ਹਨ। 
PunjabKesari
ਹੁਣ ਗੱਲ ਕਰਦੇ ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ, ਜੋ ਆਪਣੇ ਪਿਤਾ ਤੋਂ ਘੱਟ ਨਹੀਂ ਹਨ ਅਤੇ ਉਨ੍ਹਾਂ ਕੋਲ ਵੀ ਪਿਤਾ ਵਾਂਗ ਹੀ 7 ਮਹਿੰਗੀਆਂ ਕਾਰਾਂ ਹਨ, ਜਿਸ 'ਚ ਲੈਂਡ ਕਰੂਜ਼ਰ, ਮਨਟੈਰੋ, ਤਿੰਨ ਜਿਪਸੀਆਂ, ਇਕ ਇਨੋਵਾ ਤੇ ਟਾਟਾ ਸਫਾਰੀ ਸ਼ਾਮਲ ਹਨ। 
PunjabKesari
ਵਾਰੀ ਹੈ ਮਾਝੇ ਦੇ ਜਰਨੈਲ ਬਿਕਰਮ ਮਜੀਠੀਆ ਦੀ ਜਿਨ੍ਹਾਂ ਨੂੰ ਮਹਿੰਦਰਾ ਕੰਪਨੀ ਦੀਆਂ ਤਿੰਨ ਸਕਾਰਪੀਓ ਤੇ ਇਕ ਜਿਪਸੀ ਮਿਲੀ ਹੋਈ ਹੈ। ਜੋ ਕਿ ਸਰਕਾਰੀ ਖਰਚੇ 'ਤੇ ਤੇਲ ਫੂਕ ਰਹੇ ਹਨ।  
ਇਸ ਤੋਂ ਇਲਾਵਾ ਆਦੇਸ਼ ਪ੍ਰਤਾਪ ਕੈਰੋਂ ਨੂੰ ਬੋਲੈਰੋ ਕੈਂਪਰ ਮਿਲੀ ਹੋਈ ਹੈ ਤੇ ਮਨਿੰਦਰਜੀਤ ਸਿੰਘ ਬਿੱਟਾ ਤੇ ਤਾਂ ਸਰਕਾਰੀ ਤੰਤਰ ਇਸ ਕਦਰ ਮਿਹਰਬਾਨ ਹੈ ਕਿ ਉਸਨੂੰ ਸੱਤ ਕਾਰਾਂ ਦਿੱਤੀਆਂ ਹੋਈਆਂ ਹਨ। ਜਿਨ੍ਹਾਂ 'ਚ 2 ਕਾਰਾਂ ਬਿੱਟਾ ਦੀ ਪਤਨੀ ਮਨਜੋਤੀ ਬਿੱਟਾ ਦੇ ਨਾਂ 'ਤੇ ਅਲਾਟ ਹੋਈਆਂ ਹਨ। ਇਨ੍ਹਾਂ ਕਾਰਾਂ 'ਚ ਫਾਰਚੂਨਰ, ਟਾਟਾ ਸਫਾਰੀ, ਸਕਾਰਪੀਓ ਤੇ 2 ਜਿਪਸੀਆਂ ਸ਼ਾਮਲ ਹਨ। ਉਨ੍ਹਾਂ ਦੀ ਪਤਨੀ ਨੂੰ ਅੰਬੈਸਡਰ ਤੇ ਜਿਪਸੀ ਦੀ ਸਹੂਲਤ ਦਿੱਤੀ ਗਈ ਹੈ। 
PunjabKesari
ਇਸ ਤੋਂ ਇਲਾਵਾ ਸਰਕਾਰ ਦੇ ਆਪਣੇ ਕਈ ਵੱਡੇ ਸਿਆਸੀ ਨੇਤਾਵਾਂ ਜਿਨ੍ਹਾਂ 'ਚ ਰਜਿੰਦਰ ਕੌਰ ਭੱਠਲ ਕੋਲ ਤਿੰਨ, ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪਰਿਵਾਰ ਦੇ ਨਾਮ 'ਤੇ 2 ਗੱਡੀਆਂ ਸ਼ਾਮਲ ਹਨ। ਬੇਅੰਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਵਜੋਂ ਰਵਨੀਤ ਸਿੰਘ ਬਿੱਟੂ ਨੂੰ ਸੰਸਦ ਮੈਂਬਰ ਵਜੋਂ ਕਾਰਾਂ ਦਿੱਤੀਆਂ ਹੋਈਆਂ ਹਨ। ਇਨ੍ਹਾਂ ਤੋਂ ਇਲਾਵਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਇਕ ਫਾਰਚੂਨਰ ਤੇ 2 ਜਿਪਸੀਆਂ ਮਿਲੀਆਂ ਹੋਈਆਂ ਹਨ।  
PunjabKesari


Related News