ਪੰਜਾਬ ਤੋਂ ਵੱਡੀ ਖ਼ਬਰ : ਘੱਗਰ ਦਰਿਆ ''ਚ ਪਿਆ ਪਾੜ, ਮਚੀ ਤਰਥਲੀ
Thursday, Sep 11, 2025 - 08:17 AM (IST)

ਪਾਤੜਾਂ (ਸੁਖਦੀਪ ਸਿੰਘ ਮਾਨ) : ਸਬ ਡਵੀਜ਼ਨ ਪਾਤੜਾਂ ਦੇ ਪਿੰਡਾਂ ਵਿਚੋਂ ਲੰਘਦੇ ਘੱਗਰ 'ਚ ਪਾਣੀ ਦਾ ਪੱਧਰ ਕਰੀਬ ਹਫ਼ਤੇ ਤੋਂ ਘੱਟਣ ਦਾ ਨਾਮ ਹੀ ਲੈ ਰਿਹਾ ਹੈ। ਅੱਜ ਸਵੇਰੇ ਹਰਚੰਦਪੁਰਾ ਨੇੜੇ ਘੱਗਰ ਦਰਿਆ 'ਚ ਅਚਾਨਕ ਪਾੜ ਪੈ ਗਿਆ, ਜਿਸ ਕਾਰਨ ਪਿੰਡਾਂ ਦੇ ਲੋਕਾਂ ਵਿਚ ਤਰਥਲੀ ਮਚ ਗਈ। ਪਾੜ ਪੈਣ ਕਾਰਨ ਪਿੰਡਾਂ 'ਚ ਇਸ ਦੀ ਘੋਸ਼ਣਾ ਕਰ ਦਿੱਤੀ ਗਈ, ਜਿਸ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕ ਦਰਿਆ ਨਾਲ ਮੱਥਾ ਲਾਉਣ ਲਈ ਡਟ ਗਏ।
ਇਹ ਵੀ ਪੜ੍ਹੋ : ਕੱਢ ਲਓ ਰਜਾਈਆਂ ਕੰਬਲ, ਇਸ ਵਾਰ ਪਵੇਗੀ ਕੜਾਕੇ ਦੀ ਠੰਡ! ਹੋ ਗਈ ਵੱਡੀ ਭਵਿੱਖਬਾਣੀ
ਮਿਲੀ ਜਾਣਕਾਰੀ ਅਨੁਸਾਰ ਖਨੌਰੀ ਹੈੱਡਵਰਕਸ 460 'ਤੇ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ ਢਾਈ ਫੁੱਟ ਉੱਚਾ ਲਗਾਤਾਰ ਵਗ ਰਿਹਾ ਹੈ। ਅੱਜ ਸਵੇਰ 6 ਵਜੇ ਪਾਣੀ ਦਾ ਪੱਧਰ 750.6 ਫੁੱਟ 14,450 ਕਿਊਸਕ ਮਾਪਿਆ ਗਿਆ। ਇਸ ਸਥਿਤੀ ਨੂੰ ਲੈ ਕੇ ਨੇੜਲੇ ਪਿੰਡਾਂ ਦੇ ਕਿਸਾਨਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਬਣੀਆਂ ਹੋਈਆਂ ਸਨ। ਇਸੇ ਲਈ ਘੱਗਰ 'ਤੇ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਇਕਠੇ ਹੋ ਕੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਸੀ। ਭਾਵ ਕਿਸਾਨ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਦਿਨ ਰਾਤ ਡਟੇ ਹੋਏ ਸਨ ਅਤੇ ਦਰਜਨਾਂ ਪਿੰਡਾਂ ਦੇ ਲੋਕ ਆਪ ਮੁਹਾਰੇ ਘੱਗਰ ਦੇ ਕੰਢਿਆਂ ਨੂੰ ਮਜ਼ਬੂਤ ਕਰਨ ਵਿਚ ਲੱਗੇ ਹੋਏ ਹਨ।
ਇਹ ਵੀ ਪੜ੍ਹੋ : ਸਿਰਫ਼ 24 ਘੰਟੇ ਚੱਲੀ 'Love Marriage', ਪ੍ਰੇਮੀ ਲਈ ਛੱਡੇ ਸੀ 5 ਬੱਚੇ ਤੇ ਪਤੀ, ਫਿਰ ਜੋ ਹੋਇਆ...
ਅੱਜ ਸਵੇਰ ਵੇਲੇ ਪਿੰਡ ਹਰਚੰਦ ਪੁਰਾ ਨੇੜੇ ਘੱਗਰ ਦਰਿਆ 'ਚ ਪਾੜ ਪੈਣ ਦੀ ਖ਼ਬਰ ਨੇ ਇਲਾਕੇ ਵਿੱਚ ਤਰਥਲੀ ਮਚਾ ਦਿੱਤੀ, ਜਿਸ ਤੋਂ ਬਾਅਦ ਇਸ ਦੀ ਸੂਚਨਾ ਪਿੰਡਾਂ ਵਿੱਚ ਕੀਤੀ ਗਈ। ਦਰਿਆ ਵਿਚ ਪਾੜ ਪੈਣ ਕਾਰਨ ਲੋਕ ਦਰਿਆ ਨਾਲ ਮੱਥਾ ਲਾਉਣ ਲਈ ਡਟ ਗਏ। ਪਿੰਡ ਹਰਚੰਦਪੁਰਾ ਦੇ ਖੇਤਾਂ ਵਿਚ ਘੱਗਰ ਦਾ ਪਾਣੀ ਜਦੋਂ ਨਿੱਕਲਣਾ ਸ਼ੁਰੂ ਹੋਇਆ ਤਾਂ ਆਪ ਮੁਹਾਰੇ ਕਿਸਾਨਾਂ ਨੇ ਖ਼ੂਨ-ਪਸੀਨਾਂ ਇਕ ਕਰਦੇ ਹੋਏ ਘੱਗਰ 'ਚ ਪਏ ਪਾੜ ਨੂੰ ਭਰਨਾ ਸ਼ੁਰੂ ਕਰ ਦਿੱਤੀ। ਸਥਾਨਕ ਲੋਕ ਇਸ ਮੌਕੇ ਸਹਿਯੋਗ ਦੀ ਮੰਗ ਕਰ ਰਹੇ ਹਨ। ਦੱਸਣਯੋਗ ਹੈ ਕਿ ਇਸੇ ਤਰ੍ਹਾਂ ਦਿੱਲੀ ਜੰਮੂ ਕੱਟੜਾ ਐਕਸਪ੍ਰੈਸਵੇਅ ਸ਼ੁਤਰਾਣਾ ਨੇੜੇ ਆਲੇ ਦੁਆਲੇ ਦੇ ਪਿੰਡਾਂ ਸ਼ੁਤਰਾਣਾ, ਰਸੌਲੀ, ਨਾਈਵਾਲਾ, ਜੋਗੇਵਾਲਾ, ਗੁਲਾਹੜ, ਹੋਤੀਪੁਰ ਅਤੇ ਨਵਾਂਗਾਉਂ ਦੇ ਕਿਸਾਨ ਬੰਨ ਨੂੰ ਮਜਬੂਤ ਕਰਨ ਵਿਚ 24 ਘੰਟੇ ਲੱਗੇ ਹੋਏ ਹਨ, ਉਥੇ ਵੀ ਖ਼ਤਰਾ ਬਰਕਰਾਰ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਅਗਲੇ 7 ਦਿਨ ਭਾਰੀ! ਗਰਜ, ਤੇਜ਼ ਹਵਾਵਾਂ ਦੇ ਨਾਲ ਪਵੇਗਾ ਮੀਂਹ, IMD ਵਲੋਂ ਅਲਰਟ ਜਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।