ਪੰਜਾਬ ਖੁਰਾਕ ਸਪਲਾਈ ਵਿਭਾਗ ਦੇ 34 ਇੰਸਪੈਕਟਰ ਤਬਦੀਲ

Saturday, Jul 20, 2019 - 10:38 PM (IST)

ਪੰਜਾਬ ਖੁਰਾਕ ਸਪਲਾਈ ਵਿਭਾਗ ਦੇ 34 ਇੰਸਪੈਕਟਰ ਤਬਦੀਲ

ਚੰਡੀਗੜ੍ਹ,(ਭੁੱਲਰ): ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਵਿਭਾਗ ਦੇ 34 ਇੰਸਪੈਕਟਰਾਂ ਦੇ ਤਬਾਦਲੇ ਕੀਤੇ ਗਏ ਹਨ। ਵਿਭਾਗ ਦੀ ਡਾਇਰੈਕਟਰ ਅਨੰਦਿਤਾ ਮਿੱਤਰਾ ਵਲੋਂ ਜਾਰੀ ਤਬਾਦਲਾ ਆਦੇਸ਼ਾਂ ਅਨੁਸਾਰ ਤਬਦੀਲ ਕੀਤੇ ਗਏ ਇੰਸਪੈਕਟਰਾਂ ਨੂੰ ਤੁਰੰਤ ਆਪਣੀਆਂ ਨਵੀਆਂ ਥਾਵਾਂ 'ਤੇ ਚਾਰਜ ਸੰਭਾਲਣ ਲਈ ਕਿਹਾ ਗਿਆ ਹੈ। ਤਬਦੀਲ ਕੀਤੇ ਗਏ ਖੁਰਾਕ ਸਪਲਾਈ ਵਿਭਾਗ ਦੇ ਇੰਸਪੈਕਟਰਾਂ ਵਿਚ ਗੁਲਸ਼ਨ ਕੁਮਾਰ, ਦਲਜੀਤ ਸਿੰਘ, ਅਮਿਤਪਾਲ ਸਿੰਘ, ਵਰਿੰਦਰ ਠਾਕੁਰ, ਰਿੱਕੀ ਕੁਮਾਰ, ਅਤੁਲ ਸਕਸੈਨਾ ਨੂੰ ਫਿਰੋਜ਼ਪੁਰ, ਮਗਵਿੰਦਰ ਸਿੰਘ, ਨਮਿਤ ਮਹਾਜਨ, ਰਾਜਦੀਪ ਸਿੰਘ, ਰਾਜਿੰਦਰਪਾਲ ਨੂੰ ਗੁਰਦਾਸਪੁਰ, ਰਾਜਿੰਦਰ ਬੈਂਸ, ਆਸ਼ੀਸ਼ ਕੁਮਾਰ, ਅੰਮ੍ਰਿਤਪ੍ਰੀਤ ਕੌਰ, ਸੁਮਿਤ ਪ੍ਰਭਾਕਰ ਨੂੰ ਅੰਮ੍ਰਿਤਸਰ, ਰਾਜਵੀਰ ਸਿੰਘ, ਵਿਕਾਸ ਜਿੰਦਲ ਨੂੰ ਸੰਗਰੂਰ, ਲਖਵਿੰਦਰ ਸਿੰਘ, ਆਕਾਸ਼ਦੀਪ, ਅਰਵਿੰਦ ਗੋਇਲ, ਪ੍ਰਿਤਪਾਲ ਸਿੰਘ, ਦੀਪਕ ਸਿਨਹਾ ਨੂੰ ਪਟਿਆਲਾ, ਲਵਲੀਨ ਸਿੰਘ ਨੂੰ ਲੁਧਿਆਣਾ, ਨਵਦੀਪ ਸਿੰਘ ਫਾਜ਼ਿਲਕਾ, ਬਲਜੀਤ ਸਿੰਘ ਤਰਨਤਾਰਨ, ਜਗਦੀਪ ਸਿੰਘ, ਦਲਜੀਤ ਸਿੰਘ, ਮਨਪ੍ਰੀਤ ਸਿੰਘ ਨੂੰ ਬਠਿੰਡਾ, ਮਨਦੀਪ ਸਿੰਘ ਰੋਪੜ, ਸਵਰਨ ਸਿੰਘ ਸ਼ਹੀਦ ਭਗਤ ਸਿੰਘ ਨਗਰ, ਕੁਲਦੀਪ ਸਿੰਘ ਪਠਾਨਕੋਟ, ਮੁਨੀਸ਼ ਕੁਮਾਰ ਨੂੰ ਬਰਨਾਲਾ, ਹਰਪ੍ਰੀਤ ਸਿੰਘ ਨੂੰ ਮੁੱਖ ਦਫ਼ਤਰ, ਨਰੇਸ਼ ਕੁਮਾਰ ਸ਼੍ਰੀ ਮੁਕਤਸਰ ਸਾਹਿਬ ਲਾਇਆ ਗਿਆ ਹੈ।


Related News