ਪੰਜਾਬ ''ਚ ਵਾਪਰਿਆ ਵੱਡਾ ਹਾਦਸਾ, ਪੰਜ ਬੱਚਿਆਂ ਦੇ ਪਿਓ ਦੀ ਮੌਤ
Monday, Dec 23, 2024 - 06:08 PM (IST)
ਮੋਗਾ (ਕਸ਼ਿਸ਼ ਸਿੰਗਲਾ) : ਮੋਗਾ ਲੁਧਿਆਣਾ ਰੋਡ 'ਤੇ ਸੋਮਵਾਰ ਸਵੇਰੇ ਟਰੈਕਟਰ ਅਤੇ ਕਾਰ ਵਿਚਾਲੇ ਟੱਕਰ ਹੋਣ ਕਾਰਣ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਇਥੇ ਦੱਸਣਾ ਬਣਦਾ ਹੈ ਕਿ ਕਾਰ ਚਾਲਕ ਇਸ ਹਾਦਸੇ ਵਿਚ ਗੰਭੀਰ ਜ਼ਖਮੀ ਹੈ ਅਤੇ ਇਹ ਹਾਦਸਾ ਮੋਗਾ ਦੇ ਪਿੰਡ ਮੇਹਣਾ ਕੋਲ ਵਾਪਰਿਆ ਹੈ। ਇਸ ਹਾਦਸੇ ਵਿਚ ਜ਼ਖਮੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਬਿਜਲੀ ਦੇ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਪੰਜਾਬ ਪਾਵਰਕਾਮ ਦਾ ਨਵਾਂ ਫ਼ੈਸਲਾ
ਹਾਦਸੇ ਵਿਚ ਮੌਤ ਦੇ ਮੂੰਹ ਵਿਚ ਜਾਣ ਵਾਲਾ ਬਲਕਾਰ ਸਿੰਘ ਪੰਜ ਬੱਚਿਆਂ ਦਾ ਪਿਤਾ ਦੱਸਿਆ ਜਾ ਰਿਹਾ ਹੈ । ਉਸਦਾ ਸਾਥੀ ਜਸਵੀਰ ਸਿੰਘ ਜਗਰਾਵਾਂ ਤੋਂ ਲੱਕੜਾ ਦੀ ਟਰਾਲੀ ਲੈਕੇ ਮੋਗਾ ਲੱਕੜ ਮੰਡੀ ਆ ਰਿਹਾ ਸੀ ਪਰ ਰਸਤੇ ਵਿਚ ਇਹ ਭਾਣਾ ਵਾਪਰ ਗਿਆ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਪੰਜਾਬ ਦੇ ਸਕੂਲਾਂ ਵਿਚ ਭਲਕੇ ਤੋਂ ਛੁੱਟੀਆਂ