ਪੰਜਾਬ ਦਾ ਅਜਿਹਾ ਪਹਿਲਾ ਕਾਲਜ, ਜਿੱਥੇ ਬੱਚੇ ਹੀ ਬੱਚਿਆਂ ਨੂੰ ਪੜ੍ਹਾਉਂਦੇ ਹਨ
Thursday, May 28, 2020 - 04:45 PM (IST)
ਖੁਸ਼ਬੂ
ਅੱਜ ਦੇ ਦੌਰ ਵਿੱਚ ਹਰ ਮਾਂ-ਬਾਪ ਆਪਣੇ ਬੱਚੇ ਲਈ ਅਜਿਹਾ ਸਕੂਲ ਚਾਹੁੰਦੇ ਹਨ, ਜੋ ਉਸ ਨੂੰ ਨਿਖਾਰੇ, ਜ਼ਿੰਦਗੀ ਵਿੱਚ ਆਤਮ ਨਿਰਭਰ ਬਣਾਏ। ਪਰ ਉੱਥੇ ਹੀ ਦੂਜੇ ਪਾਸੇ ਅੱਜ ਦੇ ਦੌਰ ਵਿੱਚ ਸਰਕਾਰੀ ਸਕੂਲ ਅਤੇ ਪ੍ਰਾਈਵੇਟ ਸਕੂਲ ਨੂੰ ਲੈ ਕੇ ਕਾਫੀ ਬਹਿਸ ਹੁੰਦੀ ਹੈ। ਸਕੂਲ ਵਿੱਚ ਬੱਚਿਆਂ ਦੀ ਫੀਸ ਨੂੰ ਲੈ ਕੇ ਮਾਂ-ਬਾਪ ਨੂੰ ਹਰ ਵੇਲੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਵਿੱਚ ਕਈ ਅਜਿਹੇ ਕਾਲਜ ਅਤੇ ਸਕੂਲ ਹਨ, ਜੋ ਕਿ ਸਿੱਖਿਆ ਦੇ ਖੇਤਰ ਵਿੱਚ ਇੱਕ ਮਿਸਾਲ ਬਣ ਚੁੱਕੇ ਹਨ।
ਜੀ ਹਾਂ, ਪੰਜਾਬ ਦੇ ਤੁਗਲਵਾੜਾ ਪਿੰਡ 'ਚ ਸਥਿਤ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਵਿੱਚ ਬੱਚਿਆਂ ਨੂੰ ਅਧਿਆਪਕ ਨਹੀਂ ਬਲਕਿ ਬੱਚੇ ਆਪ ਹੀ ਇੱਕ ਦੂਜੇ ਨੂੰ ਪੜ੍ਹਾਉਂਦੇ ਹਨ। ਇਸ ਕਾਲਜ ਵਿਚ ਬੀ.ਏ. ਦੀ ਪੜ੍ਹਾਈ ਲਈ ਕਿਸੇ ਤਰ੍ਹਾਂ ਦੀ ਫੀਸ ਨਹੀਂ ਲਈ ਜਾਂਦੀ। ਇਸੇ ਤਰ੍ਹਾਂ ਬੀ.ਸੀ.ਏ.,11ਵੀਂ ਅਤੇ 12 ਵੀਂ ਲਈ ਵੀ ਬਹੁਤ ਹੀ ਘੱਟ ਫੀਸ ਲਈ ਜਾਂਦੀ ਹੈ।
ਪੜ੍ਹੋ ਇਹ ਵੀ - ਕੋਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਪਹਿਲਾਂ ਨਾਲੋਂ ਦੁੱਗਣੇ ਹੋਏ ਮਾਨਸਿਕ ਰੋਗੀ (ਵੀਡੀਓ)
1976 ਵਿੱਚ ਸ਼ੁਰੂ ਹੋਇਆ ਕਾਲਜ
1976 ਵਿੱਚ ਸਰਦਾਰ ਸਵਰਨ ਸਿੰਘ ਵਿਰਕ ਨੇ 14 ਕੁੜੀਆਂ ਦੇ ਨਾਲ ਇਸ ਕਾਲਜ ਦੀ ਸ਼ੁਰੁਆਤ ਕੀਤੀ ਸੀ। ਉਸ ਸਮੇਂ ਸਵਰਨ ਸਿੰਘ ਦਾ ਮੁੱਖ ਮਿਸ਼ਨ ਕੁੜੀਆਂ ਨੂੰ ਪੜ੍ਹਾਉਣਾ ਅਤੇ ਮੁਫਤ ਸਿੱਖਿਆ ਦੇਣੀ ਸੀ। ਸਕੂਲ ਦੀ ਸ਼ੁਰੂਆਤ ਇੱਕ ਛੋਟੀ ਘਟਨਾ ਤੋਂ ਬਾਅਦ ਹੋਈ ਸੀ। ਭਾਰਤ ’ਚ ਐਮਰਜੈਂਸੀ ਦਾ ਦੌਰ ਸੀ ਪਰ ਇਹ ਸਾਲ ਮਹਿਲਾ ਸਸ਼ਕਤੀਕਰਨ ਦਾ ਵੀ ਸੀ। ਗੁਰਦਾਸਪੁਰ ਦੇ ਰਿਆੜਕੀ ਦੇ ਇਲਾਕੇ ’ਚ ਕਾਂਗਰਸ ਦੀ ਰੈਲੀ ’ਚ ਕੁੜੀਆਂ ਦੀ ਤਰੱਕੀ ਦੇ ਭਾਸ਼ਣ ਦਿੱਤੇ ਜਾ ਰਹੇ ਸਨ। ਅਧਿਆਪਕ ਸਵਰਨ ਸਿੰਘ ਵਿਕਰ ਨੇ ਕਿਹਾ ਕਿ ਤਰੱਕੀ ਲਈ ਇਲਾਕੇ ’ਚ ਕੋਈ ਕਾਲਜ ਵੀ ਨਹੀਂ। ਭਾਸ਼ਣ ਦਿੰਦੇ ਆਗੂ ਨੇ ਖਿਝ ਕੇ ਕਿਹਾ ਕਿ ਉਹ ਆਪ ਕਾਲਜ ਕਿਉਂ ਨਹੀਂ ਬਣਾ ਲੈਂਦੇ। 1976 ਤੋਂ ਕਾਲਜ ਦੀ ਨੀਂਹ ਧਰੀ ਗਈ ਅਤੇ ਕਾਲਜ ਦੀ ਸ਼ੁਰੂਆਤ ਹੋਈ।
ਪੜ੍ਹੋ ਇਹ ਵੀ - 95 ਸਾਲਾਂ ਦੇ ਨੌਜਵਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਨਾਲ ਜੁੜੀਆਂ ਕੁਝ ਮਿੱਠੀਆ ਯਾਦਾਂ
ਸਵੈ-ਨਿਰਭਰਤਾ ਅਤੇ ਸੱਚ ’ਤੇ ਆਧਾਰਿਤ ਸਿੱਖਿਆ
ਇਸ ਕਾਲਜ ਦੀ ਸਿੱਖਿਆ ਸਵੈ ਸਹਾਇਤਾ, ਨਕਲ ਨਾ ਕਰਨ, ਘੱਟ ਕੀਮਤ, ਚਰਿੱਤਰ ਨਿਰਮਾਣ ਅਤੇ ਸਵੈ-ਨਿਰਭਰਤਾ ’ਤੇ ਆਧਾਰਿਤ ਹੈ। ਇਸ ਕਾਲਜ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਸਕੂਲ ਦਾ ਸਾਰਾ ਕੰਮ ਆਪ ਕਰਦੇ ਹਨ ਚਾਹੇ ਉਹ ਸਫਾਈ ਤੋਂ ਲੈ ਕੇ ਹੋਸਟਲ ਵਿੱਚ ਖਾਣਾ ਬਣਾਉਣ ਦਾ ਹੋਵੇ ਜਾਂ ਬੱਚਿਆਂ ਨੂੰ ਪੜ੍ਹਾਉਣ ਦਾ। ਕਾਲਜ ਦੇ ਗੇਟ ’ਤੇ ਚਪੜਾਸੀ ਦੇ ਤੌਰ ’ਤੇ ਕਾਲਜ ਦੀ ਵਿਦਿਆਰਥੀ ਹੀ ਹੁੰਦੀ ਹੈ, ਜੋ ਕਾਲਜ 'ਚ ਆਉਣ-ਜਾਉਣ ਵਾਲਿਆਂ ਦੀ ਪੂਰੀ ਨਿਗਰਾਨੀ ਰੱਖਦੀ ਹੈ।
ਪੜ੍ਹੋ ਇਹ ਵੀ - ਕੀ ਹੁਣ ਤੱਕ ਕੋਰੋਨਾ ਵਾਇਰਸ ਨਾਮਕ ਮਹਾਮਾਰੀ 'ਚ ਆਇਆ ਹੈ ਕੋਈ ਬਦਲਾਓ (ਵੀਡੀਓ)
ਪੜ੍ਹੋ ਇਹ ਵੀ - ਸਿੱਖਣ ਦਾ ਆਨੰਦ : ਖੇਡ-ਖੇਡ ਵਿੱਚ ਇੱਥੇ ਸਾਰੇ ਸਿੱਖਾਂਗੇ ਤੇ ਸਿਖਾਵਾਂਗੇ
ਇੱਥੇ ਤੱਕ ਕਿ ਕਾਲਜ ਦਾ ਸਾਰਾ ਹਿਸਾਬ-ਕਿਤਾਬ ਵੀ ਕੁੜੀਆਂ ਹੀ ਮਿਲ ਕੇ ਕਰਦੀਆਂ ਹਨ। ਇੱਥੇ ਹਰ ਕੰਮ ਲਈ ਵਿਦਿਆਰਥੀਆਂ ਦੀ ਕਮੇਟੀ ਬਣਾਈ ਹੋਈ ਹੈ, ਜੋ ਕਿ ਇੱਥੇ ਦੇ ਸਾਰੇ ਫੈਸਲੇ ਲੈਂਦੀ ਹੈ। ਜਿਸ ਵਿੱਚ ਸਰਕਾਰ, ਪ੍ਰਸ਼ਾਸਨ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਰੋਲ ਨਹੀਂ ਹੁੰਦਾ ਹੈ।
ਵਿਦਿਆਰਥੀ ਹੀ ਵਿਦਿਆਰਥੀ ਨੂੰ ਪੜ੍ਹਾਉਂਦਾ
ਪੜ੍ਹਾਈ ਕਰਦੇ ਹੋਏ ਇਕ ਵਿਦਿਆਰਥੀ ਨੂੰ ਕਿਸ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ। ਇਸ ਬਾਰੇ ਦੂਜਾ ਵਿਦਿਆਰਥੀ ਹੀ ਚੰਗੀ ਤਰ੍ਹਾਂ ਸਮਝ ਸਕਦਾ ਹੈ। ਇਸ ਲਈ ਇੱਥੇ ਸੀਨਿਅਰ ਹੀ ਆਪਣੇ ਜੂਨੀਅਰ ਬੱਚਿਆਂ ਨੂੰ ਮਿਲਕੇ ਪੜ੍ਹਾਉਂਦੇ ਹਨ ਅਤੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਦੇ ਹਨ। ਇਸਦੇ ਨਾਲ ਹੀ ਕਾਲਜ 'ਚ ਕਿਸੇ ਵੀ ਤਰ੍ਹਾਂ ਦੀ ਨਕਲ ਨਹੀਂ ਹੁੰਦੀ। ਸਕੂਲ ਵਲੋਂ ਖਾਸ ਤੌਰ ’ਤੇ ਕਿਹਾ ਜਾਂਦਾ ਹੈ ਕਿ ਜੇਕਰ ਸਕੂਲ ਵਿੱਚ ਕੋਈ ਨਕਲ ਕਰਦਾ ਫੜ੍ਹਿਆ ਗਿਆ ਤਾਂ 21000 ਰੁਪਏ ਨਕਦ ਇਨਾਮ ਦਿੱਤਾ ਜਾਵੇਗਾ। ਇਸੇ ਕਰਕੇ ਯੂਨੀਵਰਸਿਟੀ ਦੀ ਪ੍ਰੀਖਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਚੈਕਿੰਗ ਲਈ ਉਡਣ ਦਸਤੇ ਨਹੀਂ ਆਉਂਦੇ। ਇਹ ਸਕੂਲ ਪੂਰੀ ਤਰ੍ਹਾਂ ਸੱਚ ’ਤੇ ਆਧਾਰਿਤ ਹੈ, ਇਸ ਲਈ ਇੱਥੇ ਕਦੇ ਵੀਂ ਬੱਚੇ ਝੂਠ ਨਹੀਂ ਬੋਲਦੇ।
ਪੜ੍ਹੋ ਇਹ ਵੀ - ਬਲੱਡ ਸਰਕੁਲੇਸ਼ਨ ਵਧਾਉਣ ਲਈ ਖਾਓ ‘ਅਨਾਨਾਸ’, ਅੱਖਾਂ ਦੀ ਰੌਸ਼ਨੀ ਵੀ ਵਧਾਏ
ਪੜ੍ਹੋ ਇਹ ਵੀ - ਸਕੂਲ ਜਾਣ ਲਈ ਬੱਚਿਆਂ ਨੂੰ ਕਰੋ ਤਿਆਰ, ਵਿਵਹਾਰ ਵਿੱਚ ਲਿਆਓ ਇਹ ਤਬਦੀਲੀ