ਪੂਰੇ ਬਜਟ ''ਚ ''ਪੰਜਾਬ'' ਸ਼ਬਦ ਤੱਕ ਨਹੀਂ ਬੋਲਿਆ ਗਿਆ, ਹਰਪਾਲ ਚੀਮਾ ਨੇ ਕੇਂਦਰ ''ਤੇ ਕੱਢੀ ਭੜਾਸ (ਵੀਡੀਓ)
Saturday, Feb 01, 2025 - 03:29 PM (IST)
ਚੰਡੀਗੜ੍ਹ : ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਨੂੰ ਲੈ ਕੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਹਰਪਾਲ ਚੀਮਾ ਨੇ ਕਿਹਾ ਕਿ ਬਜਟ 'ਚ ਪੰਜਾਬ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ ਗਿਆ ਹੈ। ਜਿਹੜੇ ਵਿਚਾਰ-ਵਟਾਂਦਰੇ ਪ੍ਰੀ-ਬਜਟ ਮੀਟਿੰਗ ਦੌਰਾਨ ਹੋਏ ਸਨ, ਇਨ੍ਹਾਂ 'ਚੋਂ ਇਕ ਵੀ ਮੰਗ 'ਤੇ ਕੋਈ ਜ਼ਿਕਰ ਤੱਕ ਅੱਜ ਬਜਟ 'ਚ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਇੰਨੀ ਜ਼ਿਆਦਾ ਨਫ਼ਰਤ ਪੰਜਾਬ ਨੂੰ ਕਰਦੀ ਹੈ, ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ। ਚੀਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਕਸਰ ਕਹਿੰਦੇ ਹਨ ਕਿ ਮੇਰਾ ਨਾਤਾ ਪੰਜਾਬ ਨਾਲ ਐਮਰਜੈਂਸੀ ਤੋਂ ਚੱਲਿਆ ਆ ਰਿਹਾ ਹੈ ਪਰ ਇਹ ਗੱਲਾਂ ਹੋ ਨਿੱਬੜੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਦੀ ਤਨਖ਼ਾਹ ਨੂੰ ਲੈ ਕੇ ਵੱਡੀ ਖ਼ਬਰ! ਜਾਣੋ ਹੁਣ ਕਿੰਨੀ ਮਿਲੇਗੀ
ਅੰਦਰੋਂ ਪ੍ਰਧਾਨ ਮੰਤਰੀ ਅਤੇ ਭਾਜਪਾ ਪੰਜਾਬ ਨੂੰ ਨਫ਼ਰਤ ਕਰਦੀ ਹੈ। ਚੀਮਾ ਨੇ ਕਿਹਾ ਕਿ ਅਸੀਂ ਭਾਰੀ ਪੁਲੰਦੇ ਲਿਖ ਕੇ ਬਹਿਸ ਕਰਕੇ ਆਏ ਸੀ ਪਰ ਕਦੇ ਵੀ ਸਾਡੀ ਇਕ ਵੀ ਮੰਗ ਕੇਂਦਰ ਸਰਕਾਰ ਨੇ ਨਹੀਂ ਮੰਨੀ, ਸਗੋਂ ਇਹ ਦੇਖਿਆ ਜਾਂਦਾ ਹੈ ਕਿ ਪੰਜਾਬ ਦੇ ਪੈਸੇ ਨੂੰ ਕਿਵੇਂ ਰੋਕਿਆ ਜਾਵੇ। ਚੀਮਾ ਨੇ ਕਿਹਾ ਕਿ ਪੰਜਾਬੀਆਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਅਤੇ ਅੱਜ ਵੀ ਦੇਸ਼ ਦੀ ਫ਼ੌਜ ਅੰਦਰ ਸਭ ਤੋਂ ਵੱਧ ਪੰਜਾਬੀ ਅੱਗੇ ਹੋ ਕੇ ਲੜਦੇ ਹਨ ਪਰ ਭਾਜਪਾ ਦੀ ਸਰਕਾਰ ਪੰਜਾਬ ਨੂੰ ਲਗਾਤਾਰ ਪਿੱਛੇ ਧਕੇਲ ਰਹੀ ਹੈ।
ਇਹ ਵੀ ਪੜ੍ਹੋ : ਪੇਪਰਾਂ ਤੋਂ ਪਹਿਲਾਂ ਵਿਦਿਆਰਥੀਆਂ ਲਈ ਹੋ ਗਿਆ ਵੱਡਾ ਐਲਾਨ, ਮਾਪਿਆਂ ਨੂੰ ਵੀ ਮਿਲੀ ਰਾਹਤ
ਹਰਪਾਲ ਚੀਮਾ ਨੇ ਕਿਹਾ ਕਿ ਨਾ ਸਾਨੂੰ ਸਰਹੱਦੀ ਇਲਾਕਿਆਂ ਲਈ ਕੁੱਝ ਮਿਲਿਆ ਅਤੇ ਨਾ ਹੀ ਇੰਡਸਟਰੀ ਲਈ ਕੁੱਝ ਮਿਲਿਆ। ਦੇਸ਼ ਦੇ ਵਿੱਤ ਮੰਤਰੀ ਵਲੋਂ ਪੂਰੇ ਬਜਟ 'ਚ ਪੰਜਾਬ ਦਾ ਸ਼ਬਦ ਤੱਕ ਨਹੀਂ ਬੋਲਿਆ ਗਿਆ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਪ੍ਰਤੀ ਕੇਂਦਰ ਸਰਕਾਰ ਦਾ ਕੀ ਰਵੱਈਆ ਹੈ। ਸਰਕਾਰ ਨੂੰ ਸਿਰਫ ਇਕੱਲਾ ਬਿਹਾਰ ਦਿਖਿਆ ਹੈ, ਉਨ੍ਹਾਂ ਨੂੰ ਆਂਧਰਾ ਪ੍ਰਦੇਸ਼ ਦਿਖਿਆ। ਮੈਂ ਭਾਜਪਾ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਨਰਿੰਦਰ ਮੋਦੀ ਸਾਡੇ ਪ੍ਰਧਾਨ ਮੰਤਰੀ ਹਨ ਅਤੇ ਉਨ੍ਹਾਂ ਨੇ ਇੰਨਾ ਵੱਡਾ ਭੇਦਭਾਵ ਪੰਜਾਬ ਨਾਲ ਕੀਤਾ ਹੈ ਅਤੇ ਅਜਿਹਾ ਕਿਉਂ ਕੀਤਾ ਗਿਆ। ਹਰਪਾਲ ਚੀਮਾ ਨੇ ਨਵੀਂ ਟੈਕਸ ਸਲੈਬ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ 'ਚ ਇਸ ਟੈਕਸ ਸਲੈਬ ਦਾ ਬਹੁਤ ਘੱਟ ਲੋਕਾਂ ਨੂੰ ਫ਼ਾਇਦਾ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8