ਪੰਜਾਬ ਦੇ ਕਿਸਾਨ ਨੂੰ ਪਾਕਿਸਤਾਨ ''ਚ ਸਜ਼ਾ, ਗਲਤੀ ਨਾਲ ਟੱਪ ਗਿਆ ਸੀ BORDER

Sunday, Aug 03, 2025 - 08:00 AM (IST)

ਪੰਜਾਬ ਦੇ ਕਿਸਾਨ ਨੂੰ ਪਾਕਿਸਤਾਨ ''ਚ ਸਜ਼ਾ, ਗਲਤੀ ਨਾਲ ਟੱਪ ਗਿਆ ਸੀ BORDER

ਜਲਾਲਾਬਾਦ (ਬੰਟੀ) : ਜ਼ਿਲ੍ਹਾ ਫਾਜ਼ਿਲਕਾ ਦੇ ਜਲਾਲਾਬਾਦ ਨੇੜੇ ਪੈਂਦੇ ਪਿੰਡ ਖੈਰੇ ਤੋਂ ਗੁੰਮ ਹੋਏ ਕਿਸਾਨ ਦੇ ਪੁੱਤਰ ਅੰਮ੍ਰਿਤਪਾਲ ਸਿੰਘ ਨੂੰ ਪਾਕਿਸਤਾਨ ਦੀ ਅਦਾਲਤ ਨੇ ਸਜ਼ਾ ਸੁਣਾਈ ਹੈ। ਅੰਮ੍ਰਿਤਪਾਲ ਨੂੰ ਵਿਦੇਸ਼ੀ ਕਾਨੂੰਨ 1946 ਅਧੀਨ ਇਕ ਮਹੀਨੇ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਜੇਕਰ ਜੁਰਮਾਨਾ ਨਾ ਭਰਿਆ ਗਿਆ ਤਾਂ ਉਸ ਨੂੰ 15 ਦਿਨ ਹੋਰ ਜੇਲ੍ਹ ’ਚ ਰਹਿਣਾ ਪਵੇਗਾ। ਉਹ ਗਲਤੀ ਨਾਲ ਸਰਹੱਦ ਪਾਰ ਕਰ ਗਿਆ ਸੀ।

ਇਹ ਵੀ ਪੜ੍ਹੋ : ਭਾਰੀ ਮੀਂਹ ਦਰਮਿਆਨ ਪੰਜਾਬ ਲਈ ਵੱਡਾ ਖ਼ਤਰਾ! ਹਾਲਾਤ 'ਤੇ ਲਗਾਤਾਰ ਨਜ਼ਰ ਰੱਖ ਰਹੀ ਸਰਕਾਰ

ਹਾਲੇ ਅੰਮ੍ਰਿਤਪਾਲ ਨੂੰ ਇਸਲਾਮਾਬਾਦ ਦੀ ਜੇਲ੍ਹ ’ਚ ਰੱਖਿਆ ਗਿਆ ਹੈ। ਸਜ਼ਾ ਪੂਰੀ ਹੋਣ ਤੋਂ ਬਾਅਦ ਭਾਰਤ ਭੇਜਿਆ ਜਾਵੇਗਾ। ਇਸ ਫ਼ੈਸਲੇ ਨਾਲ ਉਸ ਦੇ ਪਰਿਵਾਰ ਨੂੰ ਕੁੱਝ ਹੱਦ ਤੱਕ ਰਾਹਤ ਮਿਲੀ ਹੈ ਕਿਉਂਕਿ ਅਦਾਲਤ ਨੇ ਸਜ਼ਾ ਪੂਰੀ ਹੋਣ ਮਗਰੋਂ ਅੰਮ੍ਰਿਤਪਾਲ ਨੂੰ ਭਾਰਤ ਭੇਜਣ (ਡਿਪੋਰਟ) ਲਈ ਲੋੜੀਂਦੇ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ : ਪੰਜਾਬੀਆਂ ਲਈ 3 ਤੇ 4 ਅਗਸਤ ਨੂੰ ਲੈ ਕੇ ਵੱਡੀ ਚਿਤਾਵਨੀ, ਇਨ੍ਹਾਂ ਤਾਰੀਖ਼ਾਂ ਨੂੰ ਕੋਈ ਪਲਾਨ ਹੈ ਤਾਂ...

ਅੰਮ੍ਰਿਤਪਾਲ ਦੇ ਪਿਤਾ ਜਗਰਾਜ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ 21 ਜੂਨ ਨੂੰ ਖੇਤੀਬਾੜੀ ਕਰਨ ਲਈ ਭਾਰਤ-ਪਾਕਿ ਸਰਹੱਦ ਨੇੜੇ ਗਿਆ ਸੀ ਪਰ ਸ਼ਾਮ ਤੱਕ ਵਾਪਸ ਨਹੀਂ ਆਇਆ। ਅੰਮ੍ਰਿਤਪਾਲ ਦਾ ਇਕ 4 ਮਹੀਨਿਆਂ ਦਾ ਪੁੱਤਰ ਵੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News