ਅੱਧੀ ਰਾਤ ਨੂੰ ਕੰਬਿਆ ਪੰਜਾਬ ਦਾ ਇਹ ਇਲਾਕਾ, ਧਮਾਕੇ ਦੀ ਆਵਾਜ਼ ਸੁਣ ਦਹਿਲ ਗਏ ਲੋਕ
Wednesday, Aug 21, 2024 - 04:12 PM (IST)
ਭਵਾਨੀਗੜ੍ਹ (ਕਾਂਸਲ, ਵਿਕਾਸ) : ਸਥਾਨਕ ਸ਼ਹਿਰ ’ਚੋਂ ਲੰਘਦੇ ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇ ਉਪਰ ਨੀਲ ਕੰਠ ਕਲੋਨੀ ਨੇੜੇ ਦੇਰ ਰਾਤ ਕੋਲੇ ਨਾਲ ਭਰੇ ਇਕ ਟਰੱਕ ਟਰਾਲੇ ਦਾ ਟਾਇਰ ਫਟ ਜਾਣ ਕਾਰਨ ਬੇਕਾਬੂ ਹੋਇਆ ਟਰੱਕ ਟਰਾਲਾ ਬਿਜਲੀ ਵਾਲੇ ਟ੍ਰਾਂਸਫਾਰਮਰ ਨਾਲ ਟਰਕਾ ਗਿਆ। ਟੱਕਰ ਤੋਂ ਬਾਅਦ ਟਰੱਕ ਨੂੰ ਅੱਗ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਜਰਾਤ ਤੋਂ ਮੰਡੀ ਗੋਬਿੰਦਗੜ੍ਹ ਨੂੰ ਜਾ ਰਹੇ ਕੋਲੇ ਨਾਲ ਭਰੇ ਇਕ ਟਰੱਕ ਟਰਾਲਾ ਬੀਤੀ ਦੇਰ ਕਰੀਬ 2 ਵਜੇ ਜਦੋਂ ਸਥਾਨਕ ਸ਼ਹਿਰ ਵਿਖੇ ਨੈਸ਼ਨਲ ਹਾਈਵੇਅ ਉਪਰ ਸੰਗਰੂਰ ਰੋਡ ’ਤੇ ਸਥਿਤ ਨੀਲ ਕੰਠ ਕਲੋਨੀ ਨੇੜੇ ਪਹੁੰਚਿਆਂ ਤਾਂ ਇਸ ਦਾ ਇਕ ਟਾਇਰ ਅਚਾਨਕ ਫੱਟ ਗਿਆ। ਜਿਸ ਕਾਰਨ ਇਹ ਬੇਕਾਬੂ ਹੋ ਕੇ ਹਾਈਵੇਅ 'ਤੇ ਸਰਵਿਸ ਰੋਡ ਦੇ ਵਿਚਕਾਰ ਬਣੇ ਡਵਾਈਡਰ ਉਪਰ ਚੜ੍ਹ ਗਿਆ ਤੇ ਇਥੇ ਡਵਾਈਡਰ ਉਪਰ ਨੀਲ ਕੰਠ ਕਲੋਨੀ ਨੂੰ ਬਿਜਲੀ ਸਪਲਾਈ ਲਈ ਲੱਗੇ ਟ੍ਰਾਂਸਫਾਰਮਰ ਦੇ ਖੰਭਿਆਂ ਨਾਲ ਜਾ ਟਕਰਾਇਆ ਅਤੇ ਪਲਟ ਗਿਆ। ਇਸ ਕਾਰਨ ਟਰੱਕ ਦੇ ਕੈਬਨ ਨੂੰ ਅੱਗ ਲੱਗ ਗਈ। ਟਰੱਕ ਚਾਲਕ ਲਿਖਮਾ ਰਾਮ ਪੁੱਤਰ ਪੂਨਮਾ ਰਾਮ ਵਾਸੀ ਬਿਕਾਨੇਰ ਰਾਜਸਥਾਨ ਨੇ ਤੁਰੰਤ ਛਾਲ ਮਾਰ ਕੇ ਆਪਣੀ ਜਾਨ ਬਚਾਈ।
ਇਹ ਵੀ ਪੜ੍ਹੋ : ਭਾਰਤ ਬੰਦ ਦਾ ਪੰਜਾਬ ਵਿਚ ਕੀ ਅਸਰ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਵੋ ਇਹ ਖ਼ਬਰ
ਇਸ ਟਰੱਕ ਟਰਾਲੇ ਦੇ ਬਿਜਲੀ ਸਪਲਾਈ ਵਾਲੇ ਟ੍ਰਾਂਸਫਾਰਮਰ ਨਾਲ ਟਰਕਾਉਣ ਕਾਰਨ ਇਥੇ ਜ਼ੋਰਦਾਰ ਧਮਾਕਾ ਹੋਇਆ ਅਤੇ ਕਲੋਨੀ ਦੀ ਬਿਜਲੀ ਸਪਲਾਈ ਗੁੱਲ ਹੋ ਗਈ ਅਤੇ ਧਮਾਕੇ ਦੀ ਆਵਾਜ਼ ਸੁਣ ਕੇ ਲੋਕ ਘਰਾਂ ਤੋਂ ਬਾਹਰ ਆਏ ਕਲੋਨੀ ਨਿਵਾਸੀਆਂ ਨੇ ਕਾਫ਼ੀ ਜਦੋ-ਜਹਿਦ ਕਰਕੇ ਇਸ ਅੱਗ ਉਪਰ ਖੁਦ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਮੌਕੇ 'ਤੇ ਹੈੱਡ ਕਾਂਸਟੇਬਲ ਗੁਰਜਿੰਦਰ ਸਿੰਘ ਦੀ ਅਗਵਾਈ ਹੇਠ ਪਹੁੰਚੀ ਪੁਲਸ ਪਾਰਟੀ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਉਪਰ ਕਾਬੂ ਪਾਇਆ। ਇਸ ਹਾਦਸੇ ’ਚ ਅੱਗ ਲੱਗਣ ਕਾਰਨ ਟਰੱਕ ਟਰਾਲੇ ਦਾ ਕੈਬਨ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ ਜਦਕਿ ਫਾਇਰ ਬ੍ਰਿਗੇਡ ਦੀ ਗੱਡੀ ਨਾਲ ਅੱਗ 'ਤੇ ਕਾਬੂ ਪਾ ਲੈਣ ਕਾਰਨ ਇਸ ’ਚ ਭਰੇ ਕੋਲੇ ਨੂੰ ਬਚਾਅ ਲਿਆ ਗਿਆ।
ਇਹ ਵੀ ਪੜ੍ਹੋ : ਪੰਜਾਬ ਵਿਚ ਦੋ ਦਿਨ ਭਾਰੀ ਮੀਂਹ ਦਾ ਅਲਰਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8