ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਦੀ ਛੁੱਟੀ ਰੱਦ! ਐਤਵਾਰ ਨੂੰ ਵੀ ਕਰਨਾ ਪਵੇਗਾ ਕੰਮ

Wednesday, Nov 20, 2024 - 03:59 PM (IST)

ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਦੀ ਛੁੱਟੀ ਰੱਦ! ਐਤਵਾਰ ਨੂੰ ਵੀ ਕਰਨਾ ਪਵੇਗਾ ਕੰਮ

ਲੁਧਿਆਣਾ (ਹਿਤੇਸ਼)- ਨਗਰ ਨਿਗਮ ਵੱਲੋਂ ਸਫਾਈ ਵਿਵਸਥਾ ’ਚ ਸੁਧਾਰ ਲਿਆਉਣ ਲਈ ਜੋ ਸਪੈਸ਼ਲ ਡਰਾਈਵ ਚਲਾਈ ਜਾ ਰਹੀ ਹੈ, ਉਸ ਦੇ ਤਹਿਤ ਐਤਵਾਰ ਨੂੰ ਡਿਊਟੀ ’ਤੇ ਬੁਲਾਉਣ ਨਾਲ ਸਫਾਈ ਕਰਮਚਾਰੀ ਭੜਕ ਗਏ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੀ ਆਨਲਾਈਨ ਹੋਵੇਗੀ ਪੜ੍ਹਾਈ, ਕੱਲ ਤੋਂ ਹੀ ਸ਼ੁਰੂ ਹੋਣਗੀਆਂ ਕਲਾਸਾਂ

PunjabKesari

ਇਸ ਮੁੱਦੇ ’ਤੇ ਯੂਨੀਅਨ ਵੱਲੋਂ ਜ਼ੋਨ-ਡੀ ਆਫਿਸ ਵਿਚ ਨਗਰ ਨਿਗਮ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਚੌਧਰੀ ਯਸ਼ਪਾਲ ਅਤੇ ਲਵ ਦਰਾਵਿੜ ਨੇ ਕਿਹਾ ਕਿ ਜਦ ਵੀ ਹਾਜ਼ਰੀ ਚੈਕਿੰਗ ਦੀ ਵਾਰੀ ਆਉਂਦੀ ਹੈ, ਨਗਰ ਨਿਗਮ ਵੱਲੋਂ ਸਿਰਫ ਸਫਾਈ ਕਰਮਚਾਰੀਆਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ, ਜਦਕਿ ਸਫਾਈ ਕਰਮਚਾਰੀ ਤਾਂ ਕੋਵਿਡ ਤੋਂ ਲੈ ਕੇ ਹਰ ਸਥਿਤੀ ’ਚ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਰਦੇ ਆਏ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਨੂੰ ਮਿਲਣਗੇ ਢਾਈ-ਢਾਈ ਲੱਖ ਰੁਪਏ, ਜਾਣੋ ਕੀ ਨੇ ਸ਼ਰਤਾਂ

ਇਸ ਗੱਲ ਨੂੰ ਨਜ਼ਰ ਅੰਦਾਜ਼ ਕਰ ਕੇ ਸਫਾਈ ਕਰਮਚਾਰੀਆਂ ਦੀ ਹਫਤਾਵਾਰੀ ਛੁੱਟੀ ਦਾ ਹੱਕ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦੇ ਸਬੂਤ ਦੇ ਤੌਰ ’ਤੇ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਵੱਲੋਂ ਜਾਰੀ ਆਰਡਰ ਪੇਸ਼ ਕੀਤਾ ਗਿਆ, ਜਿਸ ਵਿਚ ਹੈਲਥ ਅਫਸਰ ਅਤੇ ਸੀ. ਐੱਸ. ਓ. ਨੂੰ ਐਤਵਾਰ ਨੂੰ ਡਿਊਟੀ ’ਤੇ ਬੁਲਾਏ ਜਾਣ ਵਾਲੇ ਸਫਾਈ ਕਰਮਚਾਰੀਆਂ ਦੀ ਲਿਸਟ ਮੰਗੀ ਗਈ ਹੈ। ਯੂਨੀਅਨ ਨੇਤਾਵਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਫ਼ੈਸਲਾ ਵਾਪਸ ਨਾ ਲਿਆ ਗਿਆ ਤਾਂ ਸੰਘਰਸ਼ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News