ਰੂਪਨਗਰ: ਕਰਫਿਊ ਦੌਰਾਨ ਪਤੀ-ਪਤਨੀ ਨੇ ਕਰ ਦਿੱਤਾ ਖੂਨੀ ਕਾਰਾ, ਹੁਣ ਖਾਣਗੇ ਜੇਲ ਦੀ ਹਵਾ (ਤਸਵੀਰਾਂ)

Monday, Apr 06, 2020 - 06:21 PM (IST)

ਰੂਪਨਗਰ (ਸੱਜਣ ਸੈਣੀ)— ਅੱਜ ਜਿੱਥੇ ਦੁਨੀਆ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਹੈ ਉੱਥੇ ਹੀ ਕਈ ਲੋਕੀ ਹਾਲੇ ਵੀ ਧਨ ਦੋਲਤ ਦਾ ਲਾਲਚ ਨਹੀਂ ਛੱਡ ਰਹੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਰੂਪਨਗਰ ਵਿਖੇ ਜਿੱਥੇ ਇਕ ਸਕੇ ਭਰਾ ਵੱਲੋਂ ਪੈਸਿਆ ਦੇ ਲੈਣ ਦੇਣ ਨੂੰ ਲੈ ਕੇ ਆਪਣੇ ਛੋਟੇ ਭਰਾ 'ਤੇ ਹਮਲਾ ਕਰਕੇ ਉਸ ਦੀ ਬਾਹ ਦੀ ਨਸ ਵੱਡ ਦਿੱਤੀ। ਉਸ ਨੂੰ ਤੁਰੰਤ ਰੂਪਨਗਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਰਕੇ ਜ਼ਖਮੀ ਨੂੰ ਚੰਡੀਗੜ੍ਹ ਪੀ. ਜੀ. ਆਈ. ਰੈਫਰ ਕਰ ਦਿੱਤਾ।
ਇਹ ਵੀ ਪੜ੍ਹੋ:  ਜਲੰਧਰ 'ਚ ਕਰਫਿਊ ਦੌਰਾਨ ਔਰਤ ਦਾ ਬੇਰਹਿਮੀ ਨਾਲ ਕਤਲ, ਜਬਰ-ਜ਼ਨਾਹ ਹੋਣ ਦਾ ਖਦਸ਼ਾ
ਇਹ ਵੀ ਪੜ੍ਹੋ : ਕੋਰੋਨਾ ਦੀ ਮਾਰ, ਅਪ੍ਰੈਲ ਮਹੀਨੇ 'ਚ ਪੰਜਾਬ ਸਰਕਾਰ ਨੂੰ ਹੋਇਆ 5 ਹਜ਼ਾਰ ਕਰੋੜ ਦਾ ਵਿੱਤੀ ਨੁਕਸਾਨ

PunjabKesari
ਜਾਣਕਾਰੀ ਮੁਤਾਬਕ ਰੂਪਨਗਰ ਦੇ ਸੁਨੀਲ ਕੁਮਾਰ ਵੱਲੋਂ ਸ਼ਾਮਪੁਰਾ 'ਚ ਕਿਰਾਏ 'ਤੇ ਰਹਿੰਦੇ ਆਪਣੇ ਛੋਟੇ ਭਰਾ ਵਿਵੇਕ ਕੁਮਾਰ ਦੇ ਘਰ ਜਾ ਕੇ ਹਮਲਾ ਕਰਕੇ ਵਿਕੇਕ ਦੀ ਬਾਹ ਦੀ ਨਸ ਕੱਟ ਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਗਿਆ। ਵਿਵੇਕ ਦੀ ਪਤਨੀ ਰਾਣੀ ਨੇ ਦੱਸਿਆ ਕਿ ਉਸ ਦੇ ਜੇਠ ਅਤੇ ਪਤੀ ਦਾ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਆਪਸ 'ਚ ਝਗੜਾ ਹੋ ਗਿਆ ਸੀ, ਜਿਸ ਦੇ ਬਾਅਦ ਉਸ ਦੇ ਜੇਠ ਨੇ ਉਸ ਦੇ ਪਤੀ ਦੀ ਬਾਹ 'ਤੇ ਟੇਬਲ ਦੇ ਸ਼ੀਸ਼ੇ ਨਾਲ ਵਾਰ ਕਰਕੇ ਹੱਥ ਦੀ ਨਸ ਕੱਟ ਦਿੱਤੀ।
ਇਹ ਵੀ ਪੜ੍ਹੋ:  ਸ਼ੱਕੀ ਹਾਲਾਤ ''ਚ ਵਿਆਹੁਤਾ ਦੀ ਮੌਤ, ਕੋਰੋਨਾ ਦੇ ਖੌਫ ਕਾਰਨ ਸ਼ਮਸ਼ਾਨ ਘਾਟ ''ਚ ਸਸਕਾਰ ਦਾ ਹੋਇਆ ਵਿਰੋਧ

ਇਹ ਵੀ ਪੜ੍ਹੋ: ਕਰਫਿਊ ਦੌਰਾਨ ਜਲੰਧਰ 'ਚ ਵੱਡੀ ਵਾਰਦਾਤ, ਪੈਟਰੋਲ ਬੰਬ ਨਾਲ ਪੁਲਸ ਮੁਲਾਜ਼ਮਾਂ 'ਤੇ ਹਮਲਾ

PunjabKesari

ਵਿਵੇਕ ਖਿਲਾਫ ਹਿਮਾਚਲ 'ਚ ਹੈ ਅਪਰਾਧਕ ਮਾਮਲਾ ਦਰਜ
ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਿਵੇਕ ਕੁਮਾਰ ਖਿਲਾਫ ਹਿਮਾਚਲ ਪ੍ਰਦੇਸ਼ 'ਚ ਇਕ ਅਪਰਾਧਿਕ ਮੁਕੱਦਮਾ ਦਰਜ ਹੋਇਆ ਹੈ ਅਤੇ ਉਸ ਮਾਮਲੇ 'ਚ ਸੁਨੀਲ ਕੁਮਾਰ ਨੇ ਆਪਣੇ ਛੋਟੇ ਭਰਾ•ਦੀ ਜ਼ਮਾਨਤ ਲਈ ਡੇਢ ਲੱਖ ਰੁਪਏ ਦਿੱਤੇ ਸਨ ਅਤੇ ਸੁਨੀਲ ਕੁਮਾਰ ਆਪਣੀ ਪਤਨੀ ਨਾਲ ਇਹ ਪੈਸੇ ਵਾਪਸ ਮੰਗਣ ਲਈ ਸ਼ਾਮਪੁਰਾ ਵਿਖੇ ਵਿਵੇਕ ਦੇ ਘਰ ਆਇਆ ਸੀ ਪਰ ਦੋਵੇਂ ਭਰਾਵਾਂ 'ਚ ਆਪਸੀ ਤਕਰਾਰ ਹੋ ਗਈ, ਜੋ ਝਗੜੇ 'ਚ ਬਦਲ ਗਈ ਅਤੇ ਸੁਨੀਲ ਨੇ ਹਮਲਾ ਕਰ ਵਿਵੇਕ ਨੂੰ ਜ਼ਖਮੀ ਕਰ ਦਿੱਤਾ। ਰੂਪਨਗਰ ਪੁਲਸ ਦੇ ਏ. ਐੱਸ. ਪੀ. ਰਵੀ ਕੁਮਾਰ ਨੇ ਦੱਸਿਆ ਕਿ ਸੁਨੀਲ ਕੁਮਾਰ ਅਤੇ ਉਸ ਦੀ ਪਤਨੀ ਦੇ ਖਿਲਾਫ ਅਪਰਾਧਿਕ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਕਰਫਿਊ ਦੌਰਾਨ ਲੋੜਵੰਦਾਂ ਦੀਆਂ ਫਰਮਾਇਸ਼ਾਂ ਸੁਣ ਸਮਾਜ ਸੇਵੀ ਸੰਸਥਾਵਾਂ ਵੀ ਹੋਈਆਂ ਹੈਰਾਨ
ਇਹ ਵੀ ਪੜ੍ਹੋ:  ਜਲੰਧਰ: ਮਾਨਸਿਕ ਤੌਰ 'ਤੇ ਪਰੇਸ਼ਾਨ ਮੁੰਡੇ ਨੇ ਕੈਪਟਨ ਨੂੰ ਕੀਤਾ ਟਵੀਟ, ਦੋ ਘੰਟਿਆਂ 'ਚ ਮਿਲੀ ਮਦਦ
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਐਲਾਨ, ਪੁਲਸ ਜਵਾਨਾਂ ਤੇ ਸਫਾਈ ਸੇਵਕਾਂ ਦਾ ਹੋਵੇਗਾ 50-50 ਲੱਖ ਦਾ ਬੀਮਾ

PunjabKesari

ਜ਼ਿਕਰਯੋਗ ਹੈ ਕਿ ਅੱਜ ਮਨੁੱਖ ਪੈਸੇ ਲਈ ਇੰਨਾ ਕੁ ਲਾਲਚੀ ਹੋ ਚੁੱਕਾ ਹੈ ਕਿ ਆਪਣਿਆ ਦਾ ਖੂਨ ਵਹਾਉਣ ਲੱਗੇ ਕੁਝ ਵੀ ਸੋਚ ਵਿਚਾਰ ਨਹੀਂ ਕਰ ਰਿਹਾ। ਪੈਸੇ ਦੀ ਇਸ ਦੋੜ 'ਚ ਅੱਜ ਕਈ ਲਾਲਚੀਆਂ ਦਾ ਖੂਨ ਚਿੱਟਾ ਹੋ ਚੁੱਕਿਆ ਹੈ।

ਇਹ ਵੀ ਪੜ੍ਹੋ: ਕੋਰੋਨਾ ਨਾਲ ਮਰੇ ਬਲਦੇਵ ਸਿੰਘ ਦੇ ਪਰਿਵਾਰ ਨੇ ਅਸਥੀਆਂ ਚੁਗਣ ਸਬੰਧੀ ਸਿਹਤ ਵਿਭਾਗ ਨੂੰ ਕੀਤੀ ਇਹ ਬੇਨਤੀ

PunjabKesari


shivani attri

Content Editor

Related News