ਕੋਰੋਨਾ ਦੇ ਵੱਧਦੇ ਕੇਸਾਂ ਸਬੰਧੀ ਉੱਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਸਰਕਾਰੀ ਹਸਪਤਾਲਾਂ ਨੂੰ ਦਿੱਤੇ ਇਹ ਨਿਰਦੇਸ਼
Wednesday, Jan 12, 2022 - 04:34 PM (IST)
ਜਲੰਧਰ (ਧਵਨ)- ਪੰਜਾਬ ਲਗਾਤਾਰ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦਾ ਕਹਿਰ ਵੱਧਣ ਲੱਗਾ ਹੈ। ਪੰਜਾਬ ਦੇ ਉੱਪ ਮੁੱਖ ਮੰਤਰੀ ਓ. ਪੀ. ਸੋਨੀ, ਜਿਨ੍ਹਾਂ ਕੋਲ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਹੈ, ਨੇ ਬੀਤੇ ਦਿਨ ਸੂਬੇ ’ਚ ਕੋਵਿਡ-19 ਹਾਲਾਤ ਦੀ ਸਮੀਖਿਆ ਕਰਦਿਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਕੋਵਿਡ ਦੇ ਵਧਦੇ ਹੋਏ ਕੇਸਾਂ ਨੂੰ ਧਿਆਨ ’ਚ ਰੱਖਦਿਆਂ ਸਾਰੀਆਂ ਜ਼ਰੂਰੀ ਸਮੱਗਰੀਆਂ, ਦਵਾਈਆਂ ਦਾ ਲੋੜੀਂਦੀ ਮਾਤਰਾ ’ਚ ਪ੍ਰਬੰਧ ਰੱਖੇ ਤਾਂਕਿ ਕਿਸੇ ਵੀ ਐਮਰਜੈਂਸੀ ਹਾਲਾਤ ਨਾਲ ਨਜਿੱਠਿਆ ਜਾ ਸਕੇ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦੇ ਕਾਂਗਰਸ 'ਤੇ ਰਗੜੇ, ਕਿਹਾ-ਨਿਕੰਮੀ ਸਰਕਾਰ ਨੂੰ ਚੱਲਦਾ ਕਰਨ ਦਾ ਲੋਕਾਂ ਨੇ ਬਣਾ ਲਿਐ ਮਨ
ਉਨ੍ਹਾਂ ਵੱਲੋਂ ਕੋਵਿਡ ਸਬੰਧੀ ਬੁਲਾਈ ਗਈ ਬੈਠਕ ’ਚ ਸੋਨੀ ਨੇ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਪਟਿਆਲਾ ’ਚ ਜਿਨੋਮ ਸਕਿਊਵੈਂਸੀ ਲੈਬਾਰੇਟਰੀ ਕੰਮ ਕਰ ਰਹੀ ਹੈ ਅਤੇ ਅੰਮ੍ਰਿਤਸਰ ਅਤੇ ਫਰੀਦਕੋਟ ਦੇ ਮੈਡੀਕਲ ਕਾਲਜਾਂ ’ਚ ਵੀ ਇਸ ਨੂੰ ਸਥਾਪਿਤ ਕੀਤਾ ਜਾ ਰਿਹਾ ਹੈ। ਸੂਬੇ ’ਚ ਹੁਣੇ ਤੱਕ ਓਮੀਕ੍ਰੋਨ ਦੇ 61 ਕੇਸ ਆ ਚੁੱਕੇ ਹਨ, ਜੋਕਿ ਬਹੁਤ ਜ਼ਿਆਦਾ ਇਨਫੈਕਟਿਡ ਹਨ ਅਤੇ ਕੋਵਿਡ ਦੇ ਹੋਰ ਕਿਸਮਾਂ ਦੀ ਤੁਲਨਾ ’ਚ 5 ਗੁਣਾ ਤੇਜ਼ੀ ਨਾਲ ਫੈਲਦਾ ਹੈ।
ਇਹ ਵੀ ਪੜ੍ਹੋ: ਵੱਡਾ ਖ਼ੁਲਾਸਾ: ਵਿਦੇਸ਼ਾਂ ’ਚ ਬੈਠੇ ਅੱਤਵਾਦੀ ਰੋਡੇ ਤੇ ਸੁੱਖ ਨੇ ਪੁਲਸ ਨੂੰ ਧੋਖਾ ਦੇਣ ਲਈ ਬਣਾਏ ਸਨ 4 ਅੱਤਵਾਦੀ ਮਾਡਿਊਲ
ਉਨ੍ਹਾਂ ਦੱਸਿਆ ਕਿ ਸੂਬੇ ’ਚ ਸਰਕਾਰੀ ਅਤੇ ਪ੍ਰਾਈਵੇਟ ਖੇਤਰਾਂ ’ਚ ਪੱਧਰ 2 ਦੇ ਆਕਸੀਜਨ ਸਮਰੱਥ ਬੈੱਡਾਂ ਦੀ ਗਿਣਤੀ 14700 ਹੈ, ਜਦਕਿ ਪੱਧਰ-2 ਆਈ. ਸੀ. ਯੂ. ਬੈੱਡ 3132 ਹਨ। ਇਨ੍ਹਾਂ ’ਚ 1451 ਵੈਂਟੀਲੇਟਰ ਉਪਲੱਬਧ ਹਨ। ਉਨ੍ਹਾਂ ਕਿਹਾ ਕਿ ਸੂਬੇ ’ਚ 88 ਆਕਸੀਜਨ ਪਲਾਂਟ ਸਥਾਪਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਦੀ ਆਕਸੀਜਨ ਉਤਪਾਦਨ ਸਮਰੱਥਾ 162 ਮੀਟ੍ਰਿਕ ਟਨ ਹੈ। ਏਅਰਸ ਆਪ੍ਰੇਸ਼ਨ ਯੂਨਿਟ, ਜੋਕਿ ਪ੍ਰਾਈਵੇਟ ਖੇਤਰ ’ਚ ਲੱਗੇ ਹੋਏ ਹਨ, ਉਨ੍ਹਾਂ ’ਚ ਵੀ ਆਕਸੀਜਨ ਸਮਰੱਥਾ 121 ਮੀਟ੍ਰਿਕ ਟਨ ਹੈ। ਘਰੇਲੂ ਆਕਸੀਜਨ ਉਤਪਾਦਨ ਸਮਰੱਥਾ ਨੂੰ ਵਧਾ ਕੇ 283 ਮੀਟ੍ਰਿਕ ਟਨ ਕੀਤਾ ਗਿਆ ਹੈ। 6 ਐੱਲ. ਐੱਮ. ਓ. ਸਟੋਰੇਜ ਟੈਂਕ ਸਥਾਪਿਤ ਕੀਤੇ ਗਏ ਹਨ ਤੇ 28 ਫਰਵਰੀ 2022 ਤੱਕ 17 ਐੱਲ. ਐੱਮ. ਓ. ਸਟੋਰੇਜ ਟੈਂਕਾਂ ਦਾ ਨਿਰਮਾਣ ਕਾਰਜ ਵੀ ਪੂਰਾ ਹੋ ਜਾਵੇਗਾ। ਸਾਰੇ ਜ਼ਿਲਾ ਤੇ ਉੱਪ ਮੰਡਲ ਹਸਪਤਾਲਾਂ ’ਚ ਮੈਡੀਕਲ ਗੈਸ ਪਾਈਪ ਲਾਈਨ ਸਥਾਪਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਰੇ ਜ਼ਿਲ੍ਹਾ ਹਸਪਤਾਲਾਂ ’ਚ ਆਰ. ਟੀ. ਪੀ. ਸੀ. ਆਰ. ਟੈਸਟਿੰਗ ਲੈਬਸ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਅੰਮ੍ਰਿਤਸਰ, ਪਟਿਆਲਾ ਤੇ ਫਰੀਦਕੋਟ ’ਚ ਇਨ੍ਹਾਂ ਲੈਬਾਰੇਟਰੀਆਂ ਨੂੰ ਮੈਡੀਕਲ ਕਾਲਜਾਂ ’ਚ ਚਾਲੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ: ਚੋਣ ਜ਼ਾਬਤੇ ’ਚ ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਧਿਆਨ, ਐਪ ਜ਼ਰੀਏ ਤੁਹਾਡੇ ’ਤੇ ਰਹੇਗੀ ਪੂਰੀ ਨਜ਼ਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ