ਧੀ ਨੇ ਮਾਂ ਦਾ ਸੁਪਨਾ ਕੀਤਾ ਪੂਰਾ, ਤੀਜਾ ਰੈਂਕ ਹਾਸਲ ਕਰਕੇ ਬਣੀ ਜੱਜ (ਤਸਵੀਰਾਂ)

Monday, Dec 03, 2018 - 06:40 PM (IST)

ਧੀ ਨੇ ਮਾਂ ਦਾ ਸੁਪਨਾ ਕੀਤਾ ਪੂਰਾ, ਤੀਜਾ ਰੈਂਕ ਹਾਸਲ ਕਰਕੇ ਬਣੀ ਜੱਜ (ਤਸਵੀਰਾਂ)

ਕਪੂਰਥਲਾ (ਸੰਦੀਪ)— ਪੀ. ਸੀ. ਐੱਸ. ਦੀ ਪ੍ਰੀਖਿਆ 'ਚ ਕਪੂਰਥਲਾ ਦੀ ਸ਼ਵੇਤਾ ਪੰਜਾਬ ਭਰ 'ਚ ਤੀਜਾ ਰੈਂਕ ਹਾਸਲ ਕਰਕੇ ਜੱਜ ਬਣ ਗਈ ਹੈ। ਪਿਤਾ ਦੀ ਮੌਤ ਤੋਂ ਬਾਅਦ ਜੇਲ 'ਚ ਮਾਂ ਨੇ ਪੁਲਸ ਦੀ ਨੌਕਰੀ ਕਰਦੇ ਹੋਏ ਆਪਣੀ ਬੇਟੀ ਨੂੰ ਇਸ ਤਰ੍ਹਾਂ ਪੜ੍ਹਾਇਆ ਕਿ ਅੱਜ ਉਹ ਜੱਜ ਬਣ ਗਈ। ਸ਼ਵੇਤਾ ਨੂੰ ਆਪਣੇ ਜੱਜ ਬਣਨ 'ਤੇ ਮਾਣ ਹੈ ਕਿ ਉਹ ਅੱਜ ਆਪਣੀ ਮਾਂ ਦਾ ਸੁਪਨਾ ਪੂਰਾ ਕਰ ਸਕੀ ਹੈ। ਸ਼ਵੇਤਾ ਦੇ ਘਰ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਭਰਾ ਅਤੇ ਮਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਰਿਹਾ ਹੈ।  

PunjabKesari

ਜ਼ਿਕਰਯੋਗ ਹੈ ਕਿ ਸਾਲ 2007 'ਚ ਪਿਤਾ ਦੀ ਹੋਣ ਮੌਤ ਤੋਂ ਬਾਅਦ ਸ਼ਵੇਤਾ ਦੀ ਮਾਂ ਕੁਲਵਿੰਦਰ ਕੌਰ ਨੇ ਕਪੂਰਥਲਾ ਕੇਂਦਰੀ ਜੇਲ 'ਚ ਕਾਂਸਟੇਬਲ ਦੀ ਨੌਕਰੀ ਕਰਦੇ ਹੋਏ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦਿੱਤੀ, ਜਿਸ ਦੀ ਬਦੌਲਤ ਸ਼ਵੇਤਾ ਅੱਜ ਮਾਂ ਦਾ ਸੁਪਨਾ ਪੂਰਾ ਕਰਨ 'ਚ ਕਾਮਯਾਬ ਹੋਈ ਹੈ। ਸ਼ਵੇਤਾ ਨੇ ਕਿਹਾ ਕਿ ਉਸ ਦੇ ਕੋਲ ਇਨਸਾਫ ਦੀ ਉਮੀਦ ਲੈ ਕੇ ਆਉਣ ਵਾਲੇ ਲੋਕਾਂ ਲਈ ਆਪਣਾ ਫਰਜ਼ ਪੂਰੀ ਬਖੂਬੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰੇਗੀ। ਪਰਿਵਾਰ ਮੁਤਾਬਕ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਪਰਿਵਾਰ 'ਚ ਸ਼ਵੇਤਾ ਪਹਿਲੀ ਮੈਂਬਰ ਹੈ, ਜੋ ਇੰਨੇ ਵੱਡੇ ਅਹੁਦੇ 'ਤੇ ਪਹੁੰਚੀ ਹੈ।

PunjabKesari

 


author

shivani attri

Content Editor

Related News