ਪੰਜਾਬ ਕੈਬਨਿਟ ਦੀ ਅੱਜ ਹੋਣ ਵਾਲੀ ਮੀਟਿੰਗ ਦੀ ਥਾਂ ਤੇ ਸਮਾਂ ਬਦਲਿਆ, ਜਾਣੋ ਨਵਾਂ ਸ਼ਡਿਊਲ

Wednesday, Nov 10, 2021 - 11:06 AM (IST)

ਪੰਜਾਬ ਕੈਬਨਿਟ ਦੀ ਅੱਜ ਹੋਣ ਵਾਲੀ ਮੀਟਿੰਗ ਦੀ ਥਾਂ ਤੇ ਸਮਾਂ ਬਦਲਿਆ, ਜਾਣੋ ਨਵਾਂ ਸ਼ਡਿਊਲ

ਚੰਡੀਗੜ੍ਹ (ਰਮਨਜੀਤ) : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਬੁੱਧਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਹੋਣ ਜਾ ਰਹੀ ਹੈ। ਇਸ ਮੀਟਿੰਗ ਦਾ ਸਮਾਂ ਅਤੇ ਥਾਂ ਬਦਲੀ ਗਈ ਹੈ। ਹੁਣ ਇਹ ਮੀਟਿੰਗ ਬੁੱਧਵਾਰ ਸ਼ਾਮ 6.30 ਵਜੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਸੈਕਟਰ-2 ਵਿਖੇ ਹੋਵੇਗੀ।

ਇਹ ਵੀ ਪੜ੍ਹੋ : ਧੀ ਦੀ ਡੋਲੀ ਤੁਰਨ ਤੋਂ ਪਹਿਲਾਂ ਹੀ ਟੁੱਟਿਆ ਕਹਿਰ, ਰੋਂਦੇ ਟੱਬਰ ਨੂੰ ਦੇਖ ਹਰ ਕਿਸੇ ਦਾ ਪਿਘਲ ਗਿਆ ਦਿਲ (ਤਸਵੀਰਾਂ)

ਇਸ ਤੋਂ ਪਹਿਲਾਂ ਇਹ ਮੀਟਿੰਗ ਬੁੱਧਵਾਰ ਸ਼ਾਮ 7 ਵਜੇ ਪੰਜਾਬ ਭਵਨ ਸੈਕਟਰ-3 ਵਿਖੇ ਰੱਖੀ ਗਈ ਸੀ। ਦੱਸ ਦੇਈਏ ਕਿ 11 ਨਵੰਬਰ ਮਤਲਬ ਕਿ ਵੀਰਵਾਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਹੈ। ਕੈਬਨਿਟ ਮੀਟਿੰਗ 'ਚ ਇਸ ਨੂੰ ਲੈ ਕੇ ਵਿਚਾਰ-ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : 'ਕੈਪਟਨ' ਨੂੰ ਉਨ੍ਹਾਂ ਦੇ ਘਰ 'ਚ ਘੇਰਨ ਲਈ ਹਾਈਕਮਾਨ ਨੇ ਖਿੱਚੀ ਤਿਆਰੀ

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News