ਪੰਜਾਬ ਕੈਬਨਿਟ ਦੀ ਐੱਸ. ਸੀ. ਕਰਮਚਾਰੀਆਂ ਨੂੰ ਪ੍ਰਮੋਸ਼ਨ ''ਚ ਰਾਖਵੇਂਕਰਨ ''ਤੇ ਮੋਹਰ
Monday, Jul 30, 2018 - 05:02 PM (IST)
ਚੰਡੀਗੜ੍ਹ (ਮਨਮੋਹਨ) : ਸੋਮਵਾਰ ਨੂੰ ਪੰਜਾਬ ਕੈਬਨਿਟ ਨੇ ਅਹਿਮ ਫੈਸਲਾ ਲੈਂਦੇ ਹੋਏ ਐੱਸ. ਸੀ. ਕਰਮਚਾਰੀਆਂ ਨੂੰ ਪ੍ਰਮੋਸ਼ਨ ਵਿਚ ਰਾਖਵੇਂਕਰਨ ਦੇ ਫੈਸਲੇ 'ਤੇ ਮੋਹਰ ਲਗਾ ਦਿੱਤੀ ਹੈ। ਇਸ ਫੈਸਲੇ ਮੁਤਾਬਕ ਸਰਕਾਰੀ ਨੌਕਰੀਆਂ ਦੇ ਸ਼੍ਰੇਣੀ ਏ ਅਤੇ ਸ਼੍ਰੇਣੀ ਬੀ ਦੇ ਪ੍ਰਮੋਸ਼ਨ ਵਿਚ 20 ਫੀਸਦੀ ਰਾਖਵਾਂਕਰਨ ਮਿਲੇਗਾ ਜਦਕਿ ਸ਼੍ਰੇਣੀ ਸੀ ਅਤੇ ਸ਼੍ਰੇਣੀ ਡੀ ਦੇ ਪ੍ਰਮੋਸ਼ਨ ਵਿਚ 14 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਕੈਬਨਿਟ ਵਲੋਂ ਫਿਰੋਜ਼ਪੁਰ ਵਿਚ 100 ਬਿਸਤਰਿਆਂ ਦੇ ਪੀ. ਜੀ. ਆਈ. ਸੈਟੇਲਾਈਟ ਸੈਂਟਰ ਲਈ 25 ਏਕੜ ਜਗ੍ਹਾ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ।
