29.70 ਲੱਖ ਰੁਪਏ ਦੀ ਠੱਗੀ! ਕਾਰੋਬਾਰੀ ਨੇ ਦਿੱਤੀ ਸ਼ਿਕਾਇਤ
Wednesday, Jan 29, 2025 - 01:30 PM (IST)
![29.70 ਲੱਖ ਰੁਪਏ ਦੀ ਠੱਗੀ! ਕਾਰੋਬਾਰੀ ਨੇ ਦਿੱਤੀ ਸ਼ਿਕਾਇਤ](https://static.jagbani.com/multimedia/2025_1image_12_52_349927283fraud.jpg)
ਲੁਧਿਆਣਾ (ਅਨਿਲ): ਥਾਣਾ ਸਲੇਮ ਟਾਬਰੀ ਦੀ ਪੁਲਸ ਨੇ 29 ਲੱਖ 70 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਇਕ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਥਾਣੇਦਾਰ ਜਿੰਦਰ ਲਾਲ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤਕਰਤਾ ਸੰਦੀਪ ਗੁਪਤਾ ਵਾਸੀ ਦਾਣਾ ਮੰਡੀ ਬਹਾਦੁਰਕੇ ਰੋਡ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਕੱਪੜੇ ਦੀ ਫੈਕਟਰੀ ਤੋਂ ਸੂਰਜ ਮਿਗਲਾਨੀ ਪੁੱਤਰ ਮੰਗਤਰਾਮ ਮਿਗਲਾਨੀ ਵਾਸੀ ਵਿਸ਼ਨੂਪੁਰੀ ਗਾਂਧੀ ਨਗਰ ਨੇ 29 ਲੱਖ 70 ਹਜ਼ਾਰ ਦਾ ਕੱਪੜਾ ਖਰੀਦਿਆ ਸੀ ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਪਿੰਡ ਦੀ ਕੁੜੀ ਦੀ ਵਾਇਰਲ ਵੀਡੀਓ ਨੇ ਮਚਾਈ ਤਰਥੱਲੀ
ਇਸ ਮਗਰੋਂ ਸੂਰਜ ਮਿਗਲਾਨੀ ਨੇ ਉਸ ਨੂੰ ਰਕਮ ਵਾਪਸ ਨਾ ਦੇ ਕੇ ਉਸ ਨਾਲ ਧੋਖਾਧੜੀ ਕੀਤੀ ਗਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਉਕਤ ਮਾਮਲੇ ਦੀ ਜਾਂਚ ਕਰਨ ਮਗਰੋਂ ਮੁਲਜ਼ਮ ਸੂਰਜ ਮਿਗਲਾਨੀ ਦੇ ਖ਼ਿਲਾਫ਼ ਧੋਖਾਧੜੀ ਕਰਨ ਦਾ ਮਾਮਲਾ ਦਰਜ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8