ਪੰਜਾਬ 'ਚ ਸ਼ੁਰੂ ਹੋਈ ਬੱਸ ਸੇਵਾ, ਜਾਣੋ ਪਹਿਲੇ ਦਿਨ ਦੇ ਹਾਲਾਤ (ਵੀਡੀਓ)

Wednesday, May 20, 2020 - 02:59 PM (IST)

ਅੰਮ੍ਰਿਤਸਰ : ਕਰਫਿਊ ਖੁੱਲ੍ਹਣ ਦੇ ਨਾਲ ਹੀ ਅੱਜ ਪੰਜਾਬ 'ਚ ਬੱਸਾਂ ਦੀ ਆਵਾਜਾਈ ਵੀ ਸ਼ੁਰੂ ਹੋ ਗਈ। ਪੰਜਾਬ ਦੇ ਬੱਸ ਅੱਡਿਆਂ 'ਤੇ ਅੱਜ ਦੋ ਮਹੀਨਿਆਂ ਬਾਅਦ ਚਹਿਲ-ਪਹਿਲ ਦਿਖਾਈ ਦਿੱਤੀ ਹਾਲਾਂਕਿ ਬੱਸਾਂ ਚੱਲ ਪਈਆਂ ਪਰ ਸਵਾਰੀਆਂ ਦੀ ਕਾਫੀ ਘਾਟ ਰਹੀ, ਕਿਉਂਕਿ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਨੇ ਕਿ ਬੱਸਾਂ ਸਿਰਫ ਹਾਲਾਂਕਿ ਸਿਰਫ ਰੋਡਵੇਜ਼ ਦੀਆਂ ਬੱਸਾਂ ਹੀ ਚੱਲੀਆਂ ਤੇ ਸਵਾਰੀਆਂ ਵੀ ਘੱਟ ਹੀ ਦਿਖਾਈ ਦਿੱਤੀਆਂ। ਫਿਲਹਾਲ ਸਿਰਫ ਰੋਡਵੇਜ਼ ਦੀਆਂ ਲਾਰੀਆਂ ਹੀ ਸਵਾਰੀਆਂ ਚੁੱਕਣਗੀਆਂ।

ਇਹ ਵੀ ਪੜ੍ਹੋ : ਪਠਾਨਕੋਟ 'ਚ ਸ਼ੁਰੂ ਹੋਈ ਬੱਸ ਸੇਵਾ, ਜਾਣੋ ਰੂਟਾਂ ਦਾ ਵੇਰਵਾ

ਅੱਜ ਪਹਿਲੇ ਦਿਨ ਬੱਸ ਅੱਡਿਆਂ 'ਤੇ ਸੈਨੇਟਾਈਜ਼ਰ ਤੇ ਮਾਸਕ ਅਤੇ ਸਾਫ-ਸਫਾਈ ਦੇ ਖਾਸ ਪ੍ਰਬੰਧ ਦਿਖਾਈ ਦਿੱਤੇ ਪਰ ਬੱਸਾਂ ਚੱਲਣ ਨਾਲ ਉਨ੍ਹਾਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਜੋ ਦੂਰ ਦਰਾਡੇ ਕੰਮਾਂ ਕਾਰਾਂ 'ਤੇ ਜਾਂਦੇ ਹਨ ਜਾਂ ਫਿਰ ਜਿਨ੍ਹਾਂ ਦੇ ਜ਼ਰੂਰੀ ਕੰਮ ਬੱਸਾਂ ਦੇ ਰੁਕਣ ਕਰਕੇ ਰੁਕੇ ਹੋਏ ਸਨ।

ਇਹ ਵੀ ਪੜ੍ਹੋ : 'ਲੁਧਿਆਣਾ ਬੱਸ ਸਟੈਂਡ' 'ਤੇ ਸ਼ੁਰੂ ਹੋਈ ਬੱਸ ਸੇਵਾ, ਜਾਣੋ ਪਹਿਲੇ ਦਿਨ ਦੇ ਹਾਲਾਤ

ਇਥੇ ਦੱਸ ਦੇਈਏ ਕਿ ਸੰਗਰੂਰ ਦੇ ਬੱਸ ਅੱਡੇ 'ਤੇ ਬੱਸਾਂ ਤਾਂ ਖੜ੍ਹੀਆਂ ਸੀ ਪਰ ਸਵਾਰੀਆਂ ਘੱਟ ਹੀ ਦਿਖਾਈ ਦਿੱਤੀਆਂ। ਬੱਸਾਂ ਵਿਚ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਗਿਆ। ਇਸ ਤੋਂ ਇਲਾਵਾ ਪਠਾਨਕੋਟ 'ਚ ਕੁੱਲ 30 ਬੱਸਾਂ ਚਲਾਈਆਂ ਗਈਆਂ। ਇਹ ਬੱਸਾਂ ਤਿੰਨ ਰੂਟਾਂ 'ਤੇ ਚੱਲਣਗੀਆਂ, ਜਿਸ 'ਚ ਪਠਾਨਕੋਟ-ਅੰਮ੍ਰਿਤਸਰ ਰੂਟ 'ਤੇ 10, ਪਠਾਨਕੋਟ-ਜਲੰਧਰ ਰੂਟ 'ਤੇ 10 ਅਤੇ ਪਠਾਨਕੋਟ-ਅੰਮ੍ਰਿਤਸਰ ਰੂਟ 'ਤੇ 10 ਬੱਸ ਚੱਲਾਈਆਂ ਗਈਆਂ। ਇਸ ਦੇ ਨਾਲ ਹੀ ਅੰਮ੍ਰਿਤਸਰ ਤੋਂ ਜਲੰਧਰ ਅਤੇ ਬਟਾਲਾ ਲਈ ਬੱਸਾਂ ਰਵਾਨਾਂ ਕੀਤੀਆਂ ਗਈਆਂ। ਇਥੇ ਵੀ ਸਵਾਰੀਆਂ ਕਾਫੀ ਘੱਟ ਹੀ ਨਜ਼ਰ ਆਈਆਂ।


author

Baljeet Kaur

Content Editor

Related News